Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ
Friday, Jan 08, 2021 - 01:29 PM (IST)
ਜਲੰਧਰ (ਬਿਊਰੋ) - ਦਿਲ ਦਾ ਦੌਰਾ ਪੈਣਾ ਇੱਕ ਗੰਭੀਰ ਰੋਗ ਹੈ, ਜਿਸ ਨਾਲ ਕਿਸੇ ਵੀ ਸ਼ਖ਼ਸ ਦੀ ਜਾਨ ਜਾ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਦਿਲ ਦਾ ਦੌਰਾ ਉਸ ਸਮੇਂ ਪੈਂਦਾ ਹੈ, ਜਦੋਂ ਦਿਲ ਤੱਕ ਖੂਨ ਪਹੁੰਚਾਉਣ ਵਾਲੀ ਕਿਸੇ ਇੱਕ ਜਾਂ ਇੱਕ ਤੋਂ ਜ਼ਿਆਦਾ ਨਸਾਂ ਵਿੱਚ ਵਸਾ ਜਾਂ ਫਿਰ ਖੂਨ ਦੇ ਥੱਕੇ ਜੰਮਣ ਕਰਕੇ ਰੁਕਾਵਟ ਆ ਜਾਂਦੀ ਹੈ । ਪੁਰਾਣੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਉਦੋਂ ਦਿਲ ਦਾ ਦੌਰਾ ਜ਼ਿਆਦਾਤਰ ਬੁਢਾਪੇ ਵਿੱਚ ਪੈਂਦਾ ਸੀ। ਅੱਜ ਕੱਲ ਵਿਗੜ ਰਹੇ ਲਾਈਫ਼ ਸਟਾਈਲ ਅਤੇ ਤਣਾਅ ਭਰੇ ਜੀਵਨ ਕਰਕੇ ਛੋਟੀ ਉਮਰ ਦੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਇਨਸਾਨ ਨੂੰ ਕਦੇ ਪਤਾ ਨਹੀਂ ਚੱਲਦਾ ਕਿ ਉਹ ਦਿਲ ਦਾ ਰੋਗੀ ਹੈ, ਕਿਉਂਕਿ ਜਦੋਂ ਵੀ ਸਰੀਰ ਵਿੱਚ ਇਸ ਬੀਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਇਸ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ, ਜਿਸ ਦੇ ਚੱਲਦੇ ਇਹ ਗੰਭੀਰ ਸਮੱਸਿਆ ਬਣ ਜਾਂਦੀ ਹੈ।
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਵਿਖਾਈ ਦੇਣ ਵਾਲੇ ਲੱਛਣ
1. ਕਲੈਸਟ੍ਰੋਲ ਵਧਣਾ
2. ਛਾਤੀ ਵਿੱਚ ਦਰਦ
3. ਸਾਹ ਲੈਣ ਵਿੱਚ ਦਿੱਕਤ
4. ਫਲੂ ਦੀ ਸਮੱਸਿਆ
5. ਉਲਟੀ ਆਉਣਾ
6. ਬਲੱਡ ਪ੍ਰੈਸ਼ਰ ਦੀ ਸਮੱਸਿਆ
7. ਜ਼ਿਆਦਾ ਪਸੀਨਾ ਆਉਣਾ
8. ਕਮਜ਼ੋਰੀ ਮਹਿਸੂਸ ਹੋਣਾ
9. ਤਣਾਅ ਅਤੇ ਘਬਰਾਹਟ ਰਹਿਣੀ
ਜਦੋਂ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਸ ਸਮੇਂ ਡਾਕਟਰ ਤੋਂ ਦਵਾਈ ਲੈਣਾ ਜ਼ਰੂਰੀ ਹੁੰਦਾ ਹੈ। ਜੇਕਰ ਇਹ ਲੱਛਣ ਥੋੜ੍ਹੇ ਬਹੁਤ ਦਿਖਾਈ ਦਿੰਦੇ ਹਨ, ਤਾਂ ਇਨ੍ਹਾਂ ਨੂੰ ਤੁਸੀਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਨਾਲ ਦੂਰ ਕਰ ਸਕਦੇ ਹੋ। ਕਈ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਖਾ ਕੇ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਜਿਵੇਂ...
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਪੁੰਗਰੀ ਹੋਈ ਕਣਕ ਖਾਣ ਨਾਲ ਹੋਵੇਗਾ ਫ਼ਾਇਦਾ
ਪੁੰਗਰੀ ਹੋਈ ਕਣਕ ਨੂੰ ਖਾਣ ਨਾਲ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਦੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜੇਕਰ ਤੁਹਾਨੂੰ ਦਿਲ ਦੇ ਦੌਰੇ ਦੇ ਥੋੜ੍ਹੇ ਬਹੁਤ ਲੱਛਣ ਦਿਖਾਈ ਦਿੰਦੇ ਹਨ, ਤਾਂ ਲਗਾਤਾਰ ਹਫ਼ਤੇ ਵਿੱਚ 3 ਦਿਨ ਪੁੰਗਰੀ ਹੋਈ ਕਣਕ ਖਾਓ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਲੈਣ ਦੀ ਵਿਧੀ
10 ਮਿੰਟ ਕਣਕ ਨੂੰ ਪਾਣੀ ਵਿੱਚ ਉਬਾਲੋ। ਫਿਰ ਇਸ ਨੂੰ ਪੁੰਗਰਨ ਲਈ ਕਿਸੇ ਕੱਪੜੇ ਵਿੱਚ ਬੰਨ੍ਹ ਕੇ ਰੱਖ ਦਿਓ। ਜਦੋਂ ਇਹ ਕਣਕ ਚੰਗੀ ਤਰ੍ਹਾਂ ਪੁੰਗਰ ਜਾਵੇ ਤਾਂ, ਰੋਜ਼ਾਨਾ ਇਕ ਕੋਲੀ ਸਵੇਰੇ ਖਾਲੀ ਢਿੱਡ ਖਾਓ। ਸਿਰਫ਼ 3 ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੇ ਸਰੀਰ ਵਿੱਚ ਫ਼ਰਕ ਨਜ਼ਰ ਆਵੇਗਾ ਅਤੇ ਦਿਲ ਦਾ ਦੌਰਾ ਪੈਣ ਦੇ ਮੌਕੇ ਘੱਟ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
ਕਣਕ ਕਿਵੇਂ ਪੂੰਗਰਦੀ ਹੈ
ਜੇਕਰ ਤੁਸੀਂ ਮਨ ਵਿੱਚ ਇਹ ਸੋਚ ਰਹੇ ਹੋ ਕਿ ਕਣਕ ਨੂੰ ਉਬਾਲਣ ਤੋਂ ਬਾਅਦ ਇਹ ਕਿਵੇਂ ਪੂੰਗਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਣਕ ਨੂੰ ਉਬਾਲਣ ਤੋਂ ਬਾਅਦ ਸਿਰਫ਼ 5-10% ਕਣਕ ਹੀ ਪੁੰਗਰੇਗੀ। ਇਹ ਪੁੰਗਰੀ ਹੋਈ ਕਣਕ ਹੀ ਦਿਲ ਦੇ ਦੌਰੇ ਲਈ ਦਵਾਈ ਦੀ ਤਰ੍ਹਾਂ ਹੁੰਦੀ ਹੈ ।
ਪੜ੍ਹੋ ਇਹ ਵੀ ਖ਼ਬਰ - ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ
ਨੋਟ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ, ਦੇ ਬਾਰੇ ਕੁਮੈਂਟ ਕਰਕੇ ਦਿਓ ਜਵਾਬ