Health tips : ਸਿਹਤ ਲਈ ਜ਼ਰੂਰੀ ਹੁੰਦੈ ਵਿਟਾਮਿਨ-ਕੇ, ਘਾਟ ਹੋਣ ’ਤੇ ਹੋ ਸਕਦੀਆਂ ਹਨ ਕਈ ਬੀਮਾਰੀਆਂ

Wednesday, Mar 24, 2021 - 12:08 PM (IST)

Health tips : ਸਿਹਤ ਲਈ ਜ਼ਰੂਰੀ ਹੁੰਦੈ ਵਿਟਾਮਿਨ-ਕੇ, ਘਾਟ ਹੋਣ ’ਤੇ ਹੋ ਸਕਦੀਆਂ ਹਨ ਕਈ ਬੀਮਾਰੀਆਂ

ਜਲੰਧਰ (ਬਿਊਰੋ) : ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ। ਬੀਮਾਰੀਆਂ ਤੋਂ ਬੱਚਣ ਲਈ ਸਰੀਰ ’ਚ ਸਾਰੇ ਵਿਟਾਮਿਨ ਹੋਣੇ ਚਾਹੀਦੇ ਹਨ। ਆਮ ਤੌਰ ‘ਤੇ ਲੋਕ ਵਿਟਾਮਿਨ-ਕੇ ਨੂੰ ਜ਼ਿਆਦਾ ਮਹੱਤਵਪੂਰਨ ਨਹੀਂ ਮੰਨਦੇ ਪਰ ਇਸ ਦੀ ਘਾਟ ਕਰਕੇ ਸਰੀਰ ‘ਚ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਦਿਲ ਤੋਂ ਦਿਮਾਗ, ਖੂਨ, ਹੱਡੀਆਂ ਨੂੰ ਇਸ ਦੀ ਜ਼ਰੂਰਤ ਹੁੰਦੀ ਹੈ। ਵਿਟਾਮਿਨ-ਕੇ ਚਰਬੀ ‘ਚ ਘੁਲਣਸ਼ੀਲ ਹੁੰਦਾ ਹੈ, ਜੋ ਚਰਬੀ ਦੇ ਰੂਪ ‘ਚ ਅੰਤੜੀ ਤੇ ਜਿਗਰ ‘ਚ ਪਾਇਆ ਜਾਂਦਾ ਹੈ। ਇਹ ਸਾਡੇ ਸਰੀਰ ਦੀਆਂ ਹੱਡੀਆਂ ਦੇ ਟੁੱਟਣ ਦੇ ਜੋਖਮ ਤੋਂ ਬਚਾਉਂਦਾ ਹੈ, ਜਦਕਿ ਇਸ ਦੀ ਘਾਟ ਕਰਕੇ ਜ਼ਿਆਦਾ ਖੂਨ ਵਗਣਾ ਅਤੇ ਓਸਟੀਓਪਰੋਰੋਸਿਸ ਦੇ ਡਰ ਦਾ ਬਣਿਆ ਰਹਿੰਦਾ ਹੈ। ਵਿਟਾਮਿਨ-ਕੇ ਦੀ ਸਰੀਰ ’ਚ ਘਾਟ ਹੋਣ ’ਤੇ ਨੱਕ ਤੇ ਮਸੂੜਿਆਂ ’ਚੋਂ ਖੂਨ ਵਗਣਾ, ਜ਼ਖ਼ਮਾਂ ਤੋਂ ਜ਼ਿਆਦਾ ਖੂਨ ਵਗਣਾ, ਪੀਰੀਅਡ ਦੌਰਾਨ ਜ਼ਿਆਦਾ ਖ਼ੂਨ ਵਗਣਾ, ਪਿਸ਼ਾਬ ‘ਚ ਖੂਨ ਵਗਣਾ ਆਦਿ ਲੱਛਣ ਹੋ ਸਕਦੇ ਹਨ।

ਕਿਵੇਂ ਕੰਮ ਕਰਦਾ ਹੈ ਵਿਟਾਮਿਨ-ਕੇ?
ਸਾਡੇ ਸਰੀਰ ’ਚ ਕਿਤੇ ਵੀ ਸੱਟ ਲੱਗਣ ’ਤੇ ਜਦੋਂ ਖੂਨ ਨਿਕਲਣ ਲੱਗਦਾ ਹੈ ਤਾਂ ਕੁਝ ਦੇਰ ’ਚ ਹੀ ਉਸ ਥਾਂ ’ਤੇ ਬਲੱਡ ਦੀ ਇਕ ਲੇਅਰ ਬਣ ਕੇ ਸੁੱਕ ਜਾਂਦੀ ਹੈ ਤਾਂ ਕਿ ਸਰੀਰ ਤੋਂ ਵੱਧ ਖੂਨ ਦਾ ਰਿਸਾਅ ਨਾ ਹੋ ਸਕੇ। ਇਹ ਕੰਮ ਬਲੱਡ ’ਚ ਮੌਜੂਦ ਪ੍ਰੋਥੋਮਬਿਨ ਨਾਂ ਦੇ ਪ੍ਰੋਟੀਨ ਦੇ ਕਾਰਣ ਹੁੰਦਾ ਹੈ। ਇਸ ਪ੍ਰੋਟੀਨ ਦੇ ਨਿਰਮਾਣ ਲਈ ਸਰੀਰ ਨੂੰ ਵਿਟਾਮਿਨ-ਕੇ ਦੀ ਲੋੜ ਹੁੰਦੀ ਹੈ। ਯਾਨੀ ਵਿਟਾਮਿਨ-ਕੇ ਦੋ ਤਰ੍ਹਾਂ ਨਾਲ ਕੰਮ ਕਰਦਾ ਹੈ। ਸਰੀਰ ਦੇ ਅੰਦਰ ਬਲੱਡ ਨੂੰ ਜੰਮਣ ਨਹੀਂ ਦਿੰਦਾ ਅਤੇ ਸਰੀਰ ਦੇ ਬਾਹਰ ਬਲੱਡ ਨੂੰ ਵਗਣ ਨਹੀਂ ਦਿੰਦਾ।

ਸਰੀਰ ’ਚ ਕਿੰਨੀ ਹੁੰਦੀ ਹੈ ਵਿਟਾਮਿਨ-K ਦੀ ਜ਼ਰੂਰਤ ?
0-6 ਮਹੀਨੇ ਦੇ ਬੱਚੇ - 2 ਮਾਈਕ੍ਰੋਗ੍ਰਾਮ ਰੋਜ਼ਾਨਾ
7 ਤੋਂ 12 ਮਹੀਨਿਆਂ ਦਾ ਬੱਚਾ - 2.5 ਮਾਈਕਰੋਗ੍ਰਾਮ ਰੋਜ਼ਾਨਾ
1 ਤੋਂ 3 ਸਾਲ ਦੇ ਬੱਚੇ - 30 ਮਾਈਕ੍ਰੋਗ੍ਰਾਮ ਰੋਜ਼ਾਨਾ
4 ਤੋਂ 8 ਸਾਲ ਦੇ ਬੱਚੇ - 55 ਮਾਈਕਰੋਗ੍ਰਾਮ ਰੋਜ਼ਾਨਾ
9 ਤੋਂ 13 ਸਾਲ ਦੇ ਬੱਚੇ - 60 ਮਾਈਕਰੋਗ੍ਰਾਮ ਰੋਜ਼ਾਨਾ
14 ਤੋਂ 18 ਸਾਲ ਦੇ ਬੱਚੇ - 75 ਮਾਈਕਰੋਗ੍ਰਾਮ ਰੋਜ਼ਾਨਾ
19 ਸਾਲ ਤੋਂ ਵੱਧ ਉਮਰ ਦੇ ਲੋਕ - 90 ਮਾਈਕ੍ਰੋਗ੍ਰਾਮ ਰੋਜ਼ਾਨਾ

ਵਿਟਾਮਿਨ-ਕੇ ਦੀ ਪ੍ਰਾਪਤੀ ਲਈ ਖਾਓ ਇਹ ਚੀਜਾਂ
ਹਰੀ ਸਬਜ਼ੀਆਂ ਜਿਵੇਂ ਪਾਲਕ, ਕੇਲੇ ਤੇ ਚੁਕੰਦਰ, ਬ੍ਰੋਕਲੀ, ਸੈਲਰੀ, ਖੀਰੇ, ਗੋਭੀ, ਮਟਰ ਤੇ ਬੀਨਜ਼ ਵਿਟਾਮਿਨ K  ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਅੰਡੇ, ਮੱਛੀ, ਡੇਅਰੀ ਉਤਪਾਦਾਂ, ਜੈਤੂਨ ਦਾ ਤੇਲ, ਕੈਨੋਲਾ ਤੇਲ ਅਤੇ ਸੋਇਆਬੀਨ ਦੇ ਤੇਲ ‘ਚ ਵਿਟਾਮਿਨ K  ਵੀ ਵਧੇਰੇ ਮਾਤਰਾ ‘ਚ ਪਾਇਆ ਜਾਂਦਾ ਹੈ।

ਹੱਡੀਆਂ ਲਈ ਜ਼ਰੂਰੀ ਵਿਟਾਮਿਨ-ਕੇ
ਅਜਿਹਾ ਨਹੀਂ ਹੈ ਕਿ ਸਿਰਫ ਬਲੱਡ ਦਾ ਕਲਾਟ ਜਮਾਉਣ ਲਈ ਸਾਡੇ ਸਰੀਰ ਨੂੰ ਵਿਟਾਮਿਨ-ਕੇ ਚਾਹੀਦਾ ਹੈ ਸਗੋਂ ਹੱਡੀਆਂ ਦੀ ਮਜ਼ਬੂਤੀ ਲਈ ਵੀ ਇਸ ਦੀ ਲੋੜ ਹੁੰਦੀ ਹੈ। ਵਿਟਾਮਿਨ-ਕੇ ਹੱਡੀਆਂ ਦੇ ਮੈਕੇਨਿਜ਼ਮ ਨੂੰ ਠੀਕ ਰੱਖਣ ਦਾ ਕੰਮ ਕਰਦਾ ਹੈ। ਜਿਸ ਨਾਲ ਨਾ ਤਾਂ ਹੱਡੀਆਂ ਬਹੁਤ ਸਾਫਟ ਹੁੰਦੀਆਂ ਹਨ ਅਤੇ ਨਾ ਹੀ ਕਮਜ਼ੋਰ। ਅਜਿਹੇ ’ਚ ਫਰੈਕਚਰ ਦਾ ਡਰ ਕਾਫੀ ਘੱਟ ਹੋ ਜਾਂਦਾ ਹੈ।

ਜਨਾਨੀਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਵਿਟਾਮਿਨ-ਕੇ
ਔਰਤਾਂ ‘ਚ ਵਿਟਾਮਿਨ K  ਦੀ ਘਾਟ ਹੈ, ਤਾਂ ਉਨ੍ਹਾਂ ਨੂੰ ਹਰ ਮਹੀਨੇ ਪੀਰੀਅਡਾਂ ਦੌਰਾਨ ਭਾਰੀ ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਇਹ ਹੀ ਨਹੀਂ, ਡਿਲਿਵਰੀ ਦੇ ਸਮੇਂ ਖੂਨ ਵਗਣ ਨੂੰ ਰੋਕਣ ਲਈ ਵਿਟਾਮਿਨ K ਬਹੁਤ ਮਹੱਤਵਪੂਰਨ ਹੈ।

ਬੱਚਿਆਂ ਨੂੰ ਲੱਗਦਾ ਹੈ ਇੰਜੈਕਸ਼ਨ
ਜਨਮ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਪਲਾਂਟ ਬੇਸਡ ਡਾਈਟ ਖਾਣ ਲਈ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਇਸ ਨੂੰ ਚਬਾਉਣ ਅਤੇ ਪਚਾਉਣ ’ਚ ਅਸਮਰੱਥ ਹੁੰਦੇ ਹਨ। ਇਹੀ ਕਾਰਣ ਹੈ ਕਿ ਜ਼ਿਆਦਾਤਰ ਬੱਚਿਆਂ ਨੂੰ ਜਨਮ ਤੋਂ ਬਾਅਦ ਟ੍ਰੀਟਮੈਂਟ ਦੌਰਾਨ ਵਿਟਾਮਿਨ-ਕੇ ਦਾ ਇੰਜੈਕਸ਼ਨ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਕਾਰਣ ਉਨ੍ਹਾਂ ਨੂੰ ਜਾਨਲੇਵਾ ਬਲੀਡਿੰਗ ਤੋਂ ਬਚਾਇਆ ਜਾ ਸਕੇ।


author

rajwinder kaur

Content Editor

Related News