Health Tips: ਕੜਾਕੇ ਦੀ ਗਰਮੀ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ

06/13/2022 7:22:52 PM

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਵਧਦੀ ਗਰਮੀ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਤੇਜ਼ ਧੁੱਪ, ਗਰਮੀ ਅਤੇ ਹੁੰਮਸ ਸਰੀਰ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਸ ਮੌਸਮ ਵਿੱਚ ਭੁੱਖ ਵੀ ਨਹੀਂ ਲੱਗਦੀ। ਦਿਨ ਭਰ ਪਿਆਸ ਲੱਗਣ ਕਾਰਨ ਮੂੰਹ ਸੁੱਕਣ ਲੱਗਦਾ ਹੈ। ਗਰਮੀਆਂ 'ਚ ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਪ੍ਰਤੀ ਛੋਟੀ ਜਿਹੀ ਲਾਪ੍ਰਵਾਹੀ ਕਾਰਨ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਭਿਆਨਕ ਗਰਮੀ 'ਚ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਹਲਕਾ ਭੋਜਨ ਖਾਓ
ਗਰਮੀਆਂ 'ਚ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ਼ ਲਈ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਵੱਧ ਤੋਂ ਵੱਧ ਫਲ ਖਾਓ। ਤੇਜ਼ ਮਸਾਲੇਦਾਰ ਭੋਜਨ ਨਾ ਖਾਓ। ਆਪਣੀ ਭੁੱਖ ਦੇ ਹਿਸਾਬ ਨਾਲ ਹੀ ਖਾਣਾ ਖਾਓ। ਅਜਿਹੀਆਂ ਚੀਜ਼ਾਂ ਖਾਓ ਜੋ ਤੁਸੀਂ ਆਸਾਨੀ ਨਾਲ ਪਚਾ ਸਕਦੇ ਹੋ।

PunjabKesari

ਮੌਸਮੀ ਫਲ ਖਾਓ
ਗਰਮੀਆਂ 'ਚ ਤੁਹਾਨੂੰ ਮੌਸਮੀ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਤਰਬੂਜ਼, ਖਰਬੂਜਾ ਅਤੇ ਹੋਰ ਪਾਣੀ ਨਾਲ ਭਰਪੂਰ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਤੁਹਾਨੂੰ ਸੰਤਰੇ, ਅੰਗੂਰ, ਲੀਚੀ, ਚੈਰੀ, ਆੜੂ ਤੇ ਅੰਬ ਵਰਗੇ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਇਹ ਫਲ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਨਗੇ।

PunjabKesari

ਮੌਸਮੀ ਸਬਜ਼ੀਆਂ ਖਾਓ
ਗਰਮੀਆਂ 'ਚ ਤੁਹਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਤੋਰੀ, ਲੌਕੀ, ਭਿੰਡੀ, ਕਰੇਲਾ ਵਰਗੀਆਂ ਸਬਜ਼ੀਆਂ ਨੂੰ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ ਵਿੱਚ ਘੱਟ ਮਸਾਲਿਆਂ ਦੀ ਹੀ ਵਰਤੋਂ ਕਰੋ। ਇਸ ਨਾਲ ਤੁਹਾਡੀ ਸਿਹਤ ਪੂਰੀ ਤਰ੍ਹਾਂ ਤੰਦਰੁਸਤ ਰਹੇਗੀ।

PunjabKesari

ਲੱਸੀ, ਮੱਖਣ, ਦਹੀਂ ਵਰਗੀਆਂ ਚੀਜ਼ਾਂ ਖਾਓ
ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਅੱਜ-ਕੱਲ੍ਹ ਤੁਹਾਨੂੰ ਦਹੀਂ, ਮੱਖਣ, ਲੱਸੀ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਿੰਬੂ ਪਾਣੀ ਨਿਯਮਿਤ ਰੂਪ ਨਾਲ ਪੀਓ। ਜੇਕਰ ਤੁਸੀਂ ਕੋਈ ਠੰਡਾ ਪੀਣਾ ਚਾਹੁੰਦੇ ਹੋ ਤਾਂ ਤਰਬੂਜ਼, ਅੰਬ, ਲੀਚੀ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਨਗੇ। ਤੁਸੀਂ ਬੇਲ ਸ਼ਰਬਤ ਵੀ ਬਣਾ ਕੇ ਪੀ ਸਕਦੇ ਹੋ।

PunjabKesari

ਖੁਦ ਨੂੰ ਰੱਖੋ ਹਾਈਡਰੇਟ
ਆਪਣੇ-ਆਪ ਨੂੰ ਹਾਈਡਰੇਟ ਰੱਖਣ ਲਈ ਜਿੰਨਾ ਹੋ ਸਕੇ ਪਾਣੀ ਪੀਓ। ਸਰੀਰ ਨੂੰ ਸਿਹਤਮੰਦ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਦੁੱਧ, ਦਹੀਂ, ਜੂਸ, ਲੱਸੀ, ਮੱਖਣ, ਨਿੰਬੂ ਪਾਣੀ ਵਰਗੀਆਂ ਚੀਜ਼ਾਂ ਨੂੰ ਤੁਸੀਂ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਨਾਲ ਹੀ Glucon D ਦਾ ਸੇਵਨ ਕਰਦੇ ਰਹੋ। ਇਸ ਤੋਂ ਇਲਾਵਾ ਤੁਹਾਨੂੰ ਦਿਨ 'ਚ ਇਕ ਗਲਾਸ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨਾਰੀਅਲ ਪਾਣੀ ਪੀਣ ਨਾਲ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ।

PunjabKesari


Mukesh

Content Editor

Related News