ਸਾਵਧਾਨ! ਗਰਮ ਪਾਣੀ ਪੀਣ ਨਾਲ ਹੋ ਸਕਦੀਆਂ ਨੇ ਕਿਡਨੀ ਤੋਂ ਲੈ ਕੇ ਢਿੱਡ 'ਚ ਜਲਨ ਵਰਗੀਆਂ ਸਮੱਸਿਆਵਾਂ

09/21/2022 1:17:53 PM

ਨਵੀਂ ਦਿੱਲੀ- ਤੁਸੀਂ ਸੁਣਿਆ ਹੋਵੇਗਾ ਕਿ ਕਈ ਲੋਕ ਭਾਰ ਘੱਟ ਅਤੇ ਸਕਿਨ ਸਬੰਧੀ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਗਰਮ ਪਾਣੀ ਪੀਂਦੇ ਹਨ। ਇਸ ਤੋਂ ਇਲਾਵਾ ਸਰਦੀ-ਜ਼ੁਕਾਮ ਤੋਂ ਬਚਣ ਲਈ ਗਰਮ ਪਾਣੀ ਪੀਤਾ ਜਾਂਦਾ ਹੈ। ਉਧਰ ਕੁਝ ਲੋਕ ਸਵੇਰੇ ਉਠ ਕੇ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਗਰਮ ਪਾਣੀ ਪੀਣ ਨਾਲ ਜਿੰਨੇ ਫ਼ਾਇਦੇ ਹਨ ਓਨੇ ਨੁਕਸਾਨ ਵੀ ਹੋ ਸਕਦੇ ਹਨ। ਜੇਕਰ ਤੁਸੀਂ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਵੀ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜ਼ਿਆਦਾ ਗਰਮ ਪਾਣੀ ਪੀਣ ਨਾਲ ਕੀ-ਕੀ ਨੁਕਸਾਨ ਹੋ ਸਕਦੇ ਹਨ। 

ਇਕਾਗਰਤਾ ਹੋ ਸਕਦੀ ਹੈ ਬੰਦ 
ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜੇਕਰ ਤੁਸੀਂ ਪਿਆਸ ਲੱਗਣ 'ਤੇ ਜ਼ਿਆਦਾ ਗਰਮ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਇਕਾਗਰਤਾ 'ਤੇ ਅਸਰ ਪਵੇਗਾ। ਜ਼ਿਆਦਾ ਗਰਮ ਪਾਣੀ ਦਿਮਾਗ ਦੀਆਂ ਕੋਸ਼ਿਕਾਵਾਂ 'ਚ ਸੋਜ ਪੈਦਾ ਕਰ ਸਕਦਾ ਹੈ। ਇਸ ਨਾਲ ਦਿਮਾਗ ਸਬੰਧੀ ਪਰੇਸ਼ਾਨੀਆਂ ਹੋ ਸਕਦੀਆਂ ਹਨ। 

PunjabKesari
ਕਿਡਨੀ 'ਤੇ ਪੈਂਦਾ ਹੈ ਅਸਰ
ਗਰਮ ਪਾਣੀ ਪੀਣ ਨਾਲ ਕਿਡਨੀ ਸਬੰਧੀ ਪਰੇਸ਼ਾਨੀਆਂ ਵੀ ਸਕਦੀਆਂ ਹਨ। ਕਿਡਨੀਆਂ 'ਤੇ ਖ਼ਾਸ ਕੈਪਿਲਰੀ ਸਿਸਟਮ ਹੁੰਦਾ ਹੈ। ਇਸ ਨਾਲ ਸਰੀਰ 'ਚੋਂ ਟਾਕੀਸਨਸ ਬਾਹਰ ਨਿਕਲਦੇ ਹਨ। ਮਾਹਰ ਕਹਿੰਦੇ ਹਨ ਕਿ ਗਰਮ ਪਾਣੀ ਦੀ ਵਜ੍ਹਾ ਨਾਲ ਕਿਡਨੀਆਂ 'ਤੇ ਜ਼ਿਆਦਾ ਜ਼ੋਰ ਪੈਂਦਾ ਹੈ। ਜਿਸ ਨਾਲ ਇਨ੍ਹਾਂ 'ਤੇ ਬੁਰਾ ਅਸਰ ਪੈ ਸਕਦਾ ਹੈ। 

ਅੰਤੜੀਆਂ ਦੀ ਸਮੱਸਿਆ
ਜ਼ਿਆਦਾ ਗਰਮ ਪਾਣੀ ਨਾਲ ਪਾਚਨ ਤੰਤਰ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਨਾਲ ਅੰਤੜੀਆਂ 'ਤੇ ਵੀ ਅਸਰ ਪੈਂਦਾ ਹੈ, ਜਿਨ੍ਹਾਂ ਲੋਕਾਂ ਨੂੰ ਅੰਤੜੀਆਂ ਨਾਲ ਜੁੜੀਆਂ ਪਰੇਸ਼ਾਨੀਆਂ ਹਨ ਤਾਂ ਗਰਮ ਪਾਣੀ ਪੀਣ ਤੋਂ ਬਚੋ। ਇਸ ਤੋਂ ਇਲਾਵਾ ਗਰਮ ਪਾਣੀ ਨਾਲ ਮੂੰਹ 'ਚ ਛਾਲੇ ਹੋ ਸਕਦੇ ਹਨ। 

PunjabKesari
ਸਾਹ ਫੁੱਲਣਾ
ਗਰਮ ਪਾਣੀ ਪੀਣ ਨਾਲ ਕਈ ਗੰਭੀਰ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਨਾਲ ਦਿਮਾਗ ਅਤੇ ਸਾਹ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਜ਼ਿਆਦਾ ਗਰਮ ਪਾਣੀ ਪੀਣ ਨਾਲ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 
ਢਿੱਡ 'ਚ ਜਲਨ
ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਇੰਟਰਨਲ ਆਰਗਨ 'ਤੇ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਜ਼ਿਆਦਾ ਲੰਬੇ ਸਮੇਂ ਤੱਕ ਗਰਮ ਪਾਣੀ ਪੀਂਦੇ ਹੋ ਤਾਂ ਢਿੱਡ 'ਚ ਜਲਨ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਢਿੱਡ ਸਬੰਧੀ ਖਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ। 


Aarti dhillon

Content Editor

Related News