Health Tips: ਸਿਰਫ ਸੰਤਰਾ ਹੀ ਨਹੀਂ ਸਗੋਂ ਇਨ੍ਹਾਂ ਫਲਾਂ 'ਚ ਵੀ ਪਾਇਆ ਜਾਂਦੈ ਭਰਪੂਰ ਵਿਟਾਮਿਨ ਸੀ

04/27/2022 4:29:28 PM

ਨਵੀਂ ਦਿੱਲੀ- ਵਿਟਾਮਿਨਸ ਅਤੇ ਮਿਨਰਲਸ ਸਰੀਰ ਲਈ ਬਹੁਤ ਜ਼ਰੂਰ ਪੋਸ਼ਕ ਤੱਕ ਮੰਨੇ ਜਾਂਦੇ ਹਨ। ਵਿਟਾਮਿਨਸ ਸੀ ਤੁਹਾਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ। ਪਰ ਵਿਟਾਮਿਨ ਸੀ ਦਾ ਨਾਂ ਸੁਣਦੇ ਹੀ ਸਿਰਫ ਸੰਤਰੇ ਦਾ ਹੀ ਜ਼ਿਕਰ ਕਰਦੇ ਹਨ। ਸੋਧ ਮੁਤਾਬਕ ਵਿਟਾਮਿਨ ਸੀ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਕੋਸ਼ਿਕਾਵਾਂ ਨੂੰ ਸਿਗਰੇਟ ਦੇ ਧੂੰਏਂ, ਪ੍ਰਦੂਸ਼ਣ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਦੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਫਲਾਂ ਦੇ ਬਾਰੇ 'ਚ ਜਿਨ੍ਹਾਂ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ।
ਸਟ੍ਰਾਬੇਰੀ 
ਸਟ੍ਰਾਬੇਰੀ 'ਚ ਵਿਟਾਮਿਨ ਸੀ ਤੋਂ ਇਲਾਵਾ ਮੈਂਗਨੀਜ਼ ਵੀ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ 'ਚ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ।

PunjabKesari
ਅੰਬ
ਅੰਬ ਸਭ ਨੂੰ ਬਹੁਤ ਹੀ ਪਸੰਦ ਹੁੰਦੇ ਹਨ। ਇਸ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਅੰਬ ਇਕ ਬਹੁਤ ਹੀ ਫਾਇਦੇਮੰਦ ਫਲ ਮੰਨਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਤੁਹਾਡੀਆਂ ਅੱਖਾਂ ਨੂੰ ਹੈਲਦੀ ਰੱਖਣ 'ਚ ਮਦਦ ਕਰਦੇ ਹਨ। 

PunjabKesari
ਅਨਾਨਾਸ
ਅਨਾਨਾਸ 'ਚ ਵੀ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ 'ਚ ਐਂਜਾਇਮ ਬ੍ਰੋਮੇਲੈਨ ਨਾਂ ਦਾ ਪੋਸ਼ਕ ਤੱਤ ਵੀ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ 'ਚ ਪ੍ਰੋਟੀਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਇਹ ਫਲ ਰਸਦਾਰ ਹੋਣ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। 

ਅਮਰੂਦ 
ਅਮਰੂਦ ਨੂੰ ਵਿਟਾਮਿਨ ਸੀ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਭਾਰ ਘਟਾਉਣ ਅਤੇ ਸ਼ੂਗਰ ਵਰਗੀ ਸਮੱਸਿਆ 'ਚ ਵੀ ਇਹ ਫਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 

PunjabKesari
ਕੀਵੀ
ਸੋਧ ਮੁਤਾਬਕ ਕੀਵੀ ਤੁਹਾਡੀ ਨੀਂਦ ਦੀ ਗੁਣਵੱਤਾ 'ਚ ਸੁਧਾਰ ਕਰਦਾ ਹੈ। ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਇਸ ਫਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਇਸ 'ਚ ਪਾਇਆ ਜਾਣ ਵਾਲਾ ਸੈਰੋਟੋਨਿਨ ਨਾਂ ਦਾ ਪੋਸ਼ਕ ਤੱਕ ਤੁਹਾਡੀ ਨੀਂਦ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।

PunjabKesari
ਪਪੀਤਾ 
ਪਪੀਤੇ 'ਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ 'ਚ ਐਂਜਾਇਮ ਦੇ ਪਪੈਨ ਅਤੇ ਕਾਈਮੋਪੈਪੇਨ ਨਾਂ ਦੇ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਸੋਜ ਨੂੰ ਘੱਟ ਕਰਦੇ ਹਨ। ਇਹ ਤੁਹਾਡੀ ਸਕਿਨ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 

PunjabKesari
ਆੜੂ
ਆੜੂ 'ਚ ਵੀ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਗਰਮੀਆਂ ਦੇ ਦਿਨਾਂ 'ਚ ਤੁਸੀਂ ਇਸ ਮਿੱਠੇ ਫਲ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਸ ਦਾ ਸੇਵਨ ਸਨੈਕਸ ਦੀ ਤਰ੍ਹਾਂ ਵੀ ਕਰ ਸਕਦੇ ਹੋ। ਇਸ 'ਚ ਐਂਟੀ-ਆਕਸੀਡੈਂਟ ਵੀ ਪਾਇਆ ਜਾਂਦਾ ਹੈ ਜੋ ਤੁਹਾਡੇ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। 
 


Aarti dhillon

Content Editor

Related News