Health Tips:ਰਾਤ ਨੂੰ ਸੋਣ ਤੋਂ ਪਹਿਲਾਂ ਧੁੰਨੀ ’ਚ ਜ਼ਰੂਰ ਲਗਾਓ ਸਰ੍ਹੋਂ ਦਾ ਤੇਲ, ਜੋੜਾਂ ਦੇ ਦਰਦ ਸਣੇ ਦੂਰ ਹੋਣਗੇ ਇਹ

Wednesday, Sep 29, 2021 - 01:01 PM (IST)

ਜਲੰਧਰ (ਬਿਊਰੋ) - ਧੁੰਨੀ ਸਰੀਰ ਦਾ ਕੇਂਦਰ ਬਿੰਦੂ ਹੁੰਦੀ ਹੈ। ਇਸ ਨਾਲ ਸਰੀਰ ਦੀਆਂ ਸਭ ਨਸਾਂ ਜੁੜੀਆਂ ਹੁੰਦੀਆਂ ਹਨ। ਬਹੁਤ ਸਾਰੇ ਲੋਕ ਧੁੰਨੀ ਦੇ ਮਹੱਤਵ ਨੂੰ ਨਹੀਂ ਜਾਣਦੇ ਅਤੇ ਧੁੰਨੀ ਦੀ ਸਾਫ ਸਫਾਈ ’ਤੇ ਧਿਆਨ ਨਹੀਂ ਦਿੰਦੇ। ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਬਹੁਤ ਲਾਭ ਮਿਲਦਾ ਹੈ। ਸਰ੍ਹੋਂ ਦਾ ਤੇਲ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਕਈ ਘਰਾਂ ਵਿੱਚ ਸਬਜ਼ੀ ਬਣਾਉਣ ਲਈ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਰ੍ਹੋਂ ਦਾ ਤੇਲ ਸਿਹਤ ਅਤੇ ਸੁੰਦਰਤਾ ਦੋਹਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਨੂੰ ਬਿਲਕੁਲ ਠੀਕ ਕਰ ਦਿੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਰਾਤ ਦੇ ਸਮੇਂ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਹੋਣ ਵਾਲੇ ਫ਼ਾਇਦੇ ਬਾਰੇ ਦੱਸਾਂਗੇ....

ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਦੇ ਫ਼ਾਇਦੇ

ਅੱਖਾਂ ਦੀਆਂ ਸਮੱਸਿਆਵਾਂ
ਜੇਕਰ ਤੁਹਾਨੂੰ ਅੱਖਾਂ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਜ਼ਰੂਰ ਲਗਾਓ। ਰੋਜ਼ਾਨਾ ਸਰ੍ਹੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਅੱਖਾਂ ਦੀ ਜਲਨ, ਖੁਜਲੀ ਅਤੇ ਰੁੱਖਾਪਣ ਠੀਕ ਹੁੰਦਾ ਹੈ ।

ਸੋਜ ਦੀ ਸਮੱਸਿਆ
ਧੁਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ , ਤਾਂ ਉਹ ਬਿਲਕੁਲ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਖਾਣਾ ਖਾਣ ਤੋਂ ਬਾਅਦ ਫੁੱਲਦਾ ਹੈ ‘ਢਿੱਡ’ ਤਾਂ ਤੁਲਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

ਜੋੜਾਂ ਦਾ ਦਰਦ
ਜੇਕਰ ਤੁਹਾਨੂੰ ਜੋੜਾਂ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ , ਤਾਂ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਜ਼ਰੂਰ ਲਗਾਓ । ਇਸ ਨਾਲ ਜੋੜਾ ਦੇ ਦਰਦ ਤੋਂ ਰਾਹਤ ਮਿਲਦੀ ਹੈ ।

ਫੱਟੇ ਬੁੱਲ੍ਹ
ਜੇਕਰ ਤੁਹਾਡੇ ਬੁੱਲ੍ਹਾਂ ਦੀ ਚਮੜੀ ਬਹੁਤ ਜ਼ਿਆਦਾ ਫਟਦੀ ਹੈ, ਤਾਂ ਰੋਜ਼ਾਨਾ ਧੁਨੀ ਵਿੱਚ ਸਰ੍ਹੋਂ ਦਾ ਤੇਲ ਜ਼ਰੂਰ ਲਗਾਓ । ਇਸ ਨਾਲ ਟੇਬਲ ਨਰਮ ਹੋ ਜਾਣਗੇ ।

ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ

ਚਮੜੀ ਦਾ ਰੁੱਖਾਪਨ ਦੂਰ ਕਰੇ
ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਰੁੱਖੀ ਰਹਿੰਦੀ ਹੈ ਅਤੇ ਚਿਹਰੇ ਤੇ ਚਮਕ ਬਿਲਕੁਲ ਨਹੀਂ ਹੈ , ਤਾਂ ਸਰ੍ਹੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਚਮੜੀ ਦਾ ਰੁੱਖਾਪਣ ਦੂਰ ਹੋ ਜਾਵੇਗਾ ਅਤੇ ਚਿਹਰੇ ਤੇ ਚਮਕ ਆ ਜਾਵੇਗੀ ।

ਪਾਚਣ ਤੰਤਰ ਦੀ ਸਮੱਸਿਆ
ਧੁਨੀ ਸਰੀਰ ਦਾ ਕੇਂਦਰ ਬਿੰਦੂ ਹੁੰਦਾ ਹੈ । ਇਸ ਲਈ ਰੋਜ਼ਾਨਾ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ।

ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

ਹੱਥਾਂ ਪੈਰਾਂ ਦੀ ਜਲਣ
ਜੇਕਰ ਤੁਹਾਨੂੰ ਹੱਥਾਂ ਪੈਰਾਂ ਵਿੱਚ ਜਲਣ ਦੀ ਸਮੱਸਿਆ ਰਹਿੰਦੀ ਹੈ , ਤਾਂ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਓ । ਇਸ ਨਾਲ ਹੱਥਾਂ ਪੈਰਾਂ ਦੀਆਂ ਹਥੇਲੀਆਂ ਕੋਮਲ ਹੋ ਜਾਣਗੀਆਂ ਅਤੇ ਜਲਣ ਵੀ ਠੀਕ ਹੋ ਜਾਵੇਗੀ ।

ਧੁੰਨੀ ਖਿਸਕਣ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਧੁੰਨੀ ਖਿਸਕਣ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਨੂੰ ਰੋਜ਼ਾਨਾ ਰਾਤ ਨੂੰ ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣਾ ਚਾਹੀਦਾ ਹੈ । ਅਤੇ ਇਸ ਦੇ ਨਾਲ ਨਾਲ ਦੋਨੇ ਪੈਰਾਂ ਦੇ ਅੰਗੂਠੇ ਕਾਲੇ ਧਾਗੇ ਨਾਲ ਬੰਨ੍ਹਣੇ ਚਾਹੀਦੇ ਹਨ ।

ਪੜ੍ਹੋ ਇਹ ਵੀ ਖ਼ਬਰ - Health Tips: ਲਗਾਤਾਰ ਵਧਦੇ ਭਾਰ ਤੋਂ ਪਰੇਸ਼ਾਨ ਲੋਕ ਦਹੀਂ ਨਾਲ ਕਰਨ ਅੰਬ ਦਾ ਸੇਵਨ, 2 ਹਫ਼ਤੇ ’ਚ ਹੋਵੇਗਾ ਫ਼ਾਇਦਾ


rajwinder kaur

Content Editor

Related News