ਗਰਮੀਆਂ 'ਚ ਜ਼ਰੂਰ ਕਰੋ 'ਪੁਦੀਨੇ ਦੀ ਵਰਤੋਂ', ਡੀਹਾਈਡ੍ਰੇਸ਼ਨ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਮਿਲਦੀ ਹੈ ਮੁਕਤੀ
Sunday, Apr 02, 2023 - 12:52 PM (IST)
ਨਵੀਂ ਦਿੱਲੀ–ਪੁਦੀਨਾ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੈ। ਪੁਦੀਨੇ ’ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ, ਜੋ ਸਿਹਤ ਸਬੰਧੀ ਕਈ ਸਮੱਸਿਆਵਾਂ ਨੂੰ ਠੀਕ ਕਰਨ 'ਚ ਸਾਡੀ ਮਦਦ ਕਰਦੇ ਹਨ। ਪੁਦੀਨੇ ਦੀਆਂ ਪੱਤੀਆਂ ‘ਚ ਵਿਟਾਮਿਨ-ਏ, ਬੀ, ਸੀ, ਡੀ ਅਤੇ ਈ ਸਣੇ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਹਰ ਘਰ 'ਚ ਵਰਤੋਂ ਖੱਟੀਆਂ ਚੀਜ਼ਾਂ ਅਤੇ ਚਾਹ ਬਣਾਉਣ 'ਚ ਕੀਤੀ ਜਾਂਦੀ ਹੈ। ਪੁਦੀਨਾ ਸਾਡੇ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦਵਾਈਆਂ ਦੀ ਤਰ੍ਹਾਂ ਕੰਮ ਵੀ ਕਰਦਾ ਹੈ।
ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦੇ...
1. ਮੂੰਹ ਦੀ ਬਦਬੂ
ਕਈ ਵਾਰ ਬਰੱਸ਼ ਕਰਨ ਦੇ ਬਾਅਦ ਵੀ ਮੂੰਹ 'ਚੋਂ ਬਦਬੂ ਆਉਂਦੀ ਰਹਿੰਦੀ ਹੈ ਤੁਸੀਂ ਇਸ ਤੋਂ ਰਾਹਤ ਪਾਉਣ ਲਈ ਪੁਦੀਨੇ ਦੀਆਂ ਪੱਤੀਆਂ ਨੂੰ ਚਬਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਨੂੰ ਸੁੱਕਾ ਕੇ ਇਸ ਦਾ ਚੂਰਨ ਵੀ ਬਣਾ ਕੇ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇਸ ਦੀ ਮੰਜਨ ਦੀ ਤਰ੍ਹਾਂ ਵਰਤੋਂ ਕਰਕੇ ਦੰਦ ਸਾਫ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਮਸੂੜੇ ਵੀ ਮਜ਼ਬੂਤ ਹੋਣਗੇ।
2. ਡੀਹਾਈਡ੍ਰੇਸ਼ਨ ਤੋਂ ਬਚਾਅ
ਜੇਕਰ ਤੁਸੀਂ ਪਾਣੀ ਦੀ ਘਾਟ ਤੋਂ ਬਚਣਾ ਚਾਹੁੰਦੇ ਹੋ ਤਾਂ ਪੁਦੀਨੇ ਦਾ ਰਸ, ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਜੇਕਰ ਤੁਸੀਂ ਉਲਟੀ, ਦਸਤ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਦਿਨ 'ਚ ਦੋ-ਦੋ ਘੰਟੇ ਬਾਅਦ ਪੁਦੀਨੇ ਦੇ ਰਸ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ ।
3. ਢਿੱਡ ਦਰਦ ਤੋਂ ਛੁਟਕਾਰਾ
ਪੁਦੀਨਾ ਢਿੱਡ ਦੀ ਸਮੱਸਿਆ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜਦੋਂ ਕਦੇ ਵੀ ਕਿਸੇ ਦਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਨਾ ਹੋਇਆ ਹੋਵੇ ਅਤੇ ਢਿੱਡ 'ਚ ਦਰਦ ਹੋ ਰਿਹਾ ਹੋਵੇ ਤਾਂ ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ 'ਚ ਮਿਲਾ ਲਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੇਗੀ ਅਤੇ ਢਿੱਡ ਦਰਦ ਤੋਂ ਵੀ ਰਾਹਤ ਮਿਲੇਗੀ।
4. ਗਰਮੀ ਤੋਂ ਰਾਹਤ
ਪੁਦੀਨੇ ਦੀ ਵਰਤੋਂ ਖ਼ਾਸ ਕਰਕੇ ਗਰਮੀਆਂ 'ਚ ਗੰਨੇ ਦੇ ਰਸ 'ਚ, ਅੰਬ ਦਾ ਪੰਨਾ ਬਣਾਉਣ 'ਚ ਕੀਤੀ ਜਾਂਦੀ ਹੈ ਕਿਉਂਕਿ ਇਹ ਸਰੀਰ ਨੂੰ ਗਰਮੀ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਨਮੀ ਬਣੀ ਰਹਿੰਦੀ ਹੈ ਅਤੇ ਇਹ ਘਬਰਾਹਟ, ਉਲਟੀ, ਹੈਜਾ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
5. ਹੱਡੀਆਂ ਨੂੰ ਬਣਾਏ ਮਜ਼ਬੂਤ
ਪੁਦੀਨਾ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਮੈਗਨੀਸ਼ੀਅਮ ਤੱਤ ਮੌਜੂਦ ਹੁੰਦਾ ਹੈ ਜੋ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ।
6. ਕੋਲੈਸਟੋਰਲ ਲੈਵਲ ਨੂੰ ਠੀਕ ਰੱਖੇ
ਪੁਦੀਨੇ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਵਧੇ ਹੋਏ ਕੋਲੈਸਟਰੋਲ ਲੈਵਲ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
7. ਮੋਟਾਪਾ ਘਟਾਉਣ 'ਚ ਮਦਦ ਕਰੇ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਹ ਭਾਰ ਘੱਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਜਮ੍ਹਾ ਵਸਾ ਨੂੰ ਘੱਟ ਕਰਦੇ ਹਨ ਅਤੇ ਮੋਟਾਪੇ ਤੋਂ ਛੁਟਕਾਰਾ ਦਿਵਾਉਂਦੇ ਹਨ।
8. ਜਖਮ ਤੋਂ ਰਾਹਤ
ਪੁਦੀਨੇ 'ਚ ਐਂਟੀਬੈਕਟੀਰੀਅਲ ਮੌਜੂਦ ਹੁੰਦਾ ਹੈ ਜੋ ਜਖਮ ਜਾਂ ਸੱਟ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਜਦੋਂ ਤੁਹਾਨੂੰ ਕਦੇਂ ਵੀ ਜਖਮ ਜਾਂ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਪੁਦੀਨੇ ਦੀਆਂ ਪੱਤੀਆਂ ਮਸਲ ਕੇ ਇਸ ਦਾ ਪੇਸਟ ਬਣਾ ਕੇ ਜਖਮ ਵਾਲੀ ਥਾਂ 'ਤੇ ਲਗਾਓ।
9. ਕਿੱਲ-ਮੁਹਾਸਿਆਂ ਤੋਂ ਛੁਟਕਾਰਾ
ਗਰਮੀਆਂ 'ਚ ਚਿਹਰੇ 'ਤੇ ਕਿੱਲ-ਮੁਹਾਸੇ ਹੋ ਜਾਂਦੇ ਹਨ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੇ ਪੱਤਿਆਂ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਕਿੱਲਾਂ 'ਤੇ ਲਗਾਉਣ ਨਾਲ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
10. ਆਇਲੀ ਸਕਿਨ
ਆਇਲੀ ਸਕਿਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਪੁਦੀਨੇ ਦੀ ਪੱਤੀਆਂ ਦਾ ਰਸ, ਦਹੀਂ 'ਚ ਮਿਲਾ ਕੇ ਚਿਹਰੇ ਤੇ 10–15 ਮਿੰਟ ਲਗਾਓ।
11. ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ
ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪੁਦੀਨੇ ਦੇ ਪਾਣੀ ਨਾਲ ਵਾਲ ਧੋ ਲਓ, ਫਿਰ ਤਾਜ਼ੇ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।