Health Tips : ਦੁੱਧ ’ਚ ਉਬਾਲ ਕੇ ਪੀਓ ‘ਛੁਹਾਰਾ’, ਸ਼ੂਗਰ ਅਤੇ ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

Saturday, Oct 16, 2021 - 02:05 PM (IST)

Health Tips : ਦੁੱਧ ’ਚ ਉਬਾਲ ਕੇ ਪੀਓ ‘ਛੁਹਾਰਾ’, ਸ਼ੂਗਰ ਅਤੇ ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

ਜਲੰਧਰ (ਬਿਊਰੋ) - ਛੁਹਾਰਾ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਛੁਹਾਰੇ ਨੂੰ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਛੁਹਾਰਾ ਇੱਕ ਤਰ੍ਹਾਂ ਦਾ ਮੇਵਾ ਹੁੰਦਾ ਹੈ, ਜੋ ਖਜੂਰ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਛੁਹਾਰਾ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ, ਕਿਉਂਕਿ ਇਸ ’ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਜਿੰਕ ਅਤੇ ਮੈਗਨੀਸ਼ੀਅਮ ਭਰਪੂਰ ਪਾਇਆ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੁੱਧ ਵਿੱਚ ਛੁਹਾਰਾ ਉਬਾਲ ਕੇ ਖਾਣ ਨਾਲ ਦੂਰ ਹੋਣ ਵਾਲਿਆਂ ਸਮੱਸਿਆਵਾਂ ਦੇ ਬਾਰੇ ਦੱਸਾਂਗੇ। ਜੇਕਰ ਤੁਸੀਂ ਲਗਾਤਾਰ 7 ਦਿਨ ਛੁਹਾਰੇ ਵਾਲਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਹੋਣ ਵਾਲੇ ਫ਼ਾਇਦੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਜਾਣਗੇ....

ਦੁੱਧ ਵਿੱਚ ਛੁਹਾਰਾ ਉਬਾਲ ਕੇ ਪੀਣ ਨਾਲ ਹੋਣ ਵਾਲੇ ਫ਼ਾਇਦੇ

ਦੰਦ ਅਤੇ ਹੱਡੀਆਂ ਮਜ਼ਬੂਤ ਕਰੇ
ਦੁੱਧ ਅਤੇ ਛੁਹਾਰੇ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਸਰੀਰ ਦੀ ਕਮਜ਼ੋਰੀ ਦੂਰ ਕਰੇ
ਜੇਕਰ ਤੁਹਾਨੂੰ ਕਮਜ਼ੋਰੀ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ , ਤਾਂ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਅਤੇ ਮਿਸ਼ਰੀ ਮਿਲਾ ਕੇ ਪੀਓ । ਇਸ ਦਾ ਲਗਾਤਾਰ ਸੇਵਨ ਕਰਨ ਨਾਲ ਕੁਝ ਕੁਝ ਦਿਨਾਂ ਵਿੱਚ ਹੀ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ

ਖੂਨ ਦੀ ਘਾਟ ਹੁੰਦੀ ਹੈ ਦੂਰ 
ਰੋਜ਼ਾਨਾ ਛੁਹਾਰੇ ਖਾਣ ਨਾਲ ਅਤੇ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਤੁਹਾਡੇ ਸਰੀਰ ਵਿੱਚ ਖੂਨ ਦੀ ਘਾਟ ਪੂਰੀ ਹੋ ਜਾਵੇਗੀ ।

ਲਕਵੇ ਵਿੱਚ ਫ਼ਾਇਦੇਮੰਦ
ਲਕਵੇ ਦੇ ਰੋਗੀਆਂ ਲਈ ਛੁਹਾਰੇ ਵਾਲਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਰੋਗੀਆਂ ਨੂੰ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ।

ਤਾਕਤ ਵਧਾਏ
ਜੇਕਰ ਤੁਸੀਂ ਬਹੁਤ ਜ਼ਿਆਦਾ ਦੁਬਲੇ ਪਤਲੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ, ਤਾਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਪੀਓ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - Health Tips : ਸਵੇਰ ਦੇ ਨਾਸ਼ਤੇ ’ਚ ਜ਼ਰੂਰ ਖਾਓ ‘ਬੇਹੀ ਰੋਟੀ’, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

ਕਬਜ਼ ਦੀ ਸਮੱਸਿਆ
ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਲਈ ਕੀਤਾ ਜਾਂਦਾ ਹੈ। ਸਵੇਰੇ ਸ਼ਾਮ ਦੋ ਛੁਹਾਰੇ ਚਬਾ ਕੇ ਖਾਓ ਅਤੇ ਫਿਰ ਕੋਸਾ ਪਾਣੀ ਪੀ ਲਓ । ਰੋਜ਼ਾਨਾ ਰਾਤ ਨੂੰ ਛੁਹਾਰੇ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਬਵਾਸੀਰ ਦੀ ਸਮੱਸਿਆ
ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਸ਼ਾਮ 3 ਛੁਹਾਰੇ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਸ਼ੂਗਰ ਕਰੇ ਕੰਟਰੋਲ 
ਸ਼ੂਗਰ ਦੇ ਰੋਗੀਆਂ ਨੂੰ ਦਿਨ ਵਿੱਚ 8-10 ਵਾਰ ਛੁਹਾਰੇ ਦੀ ਗਿਟਕ ਨੂੰ ਚੂਸਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ ਮਸਾਜ’, ਸਿਰਦਰਦ ਸਣੇ ਦੂਰ ਹੋਣਗੇ ਇਹ ਰੋਗ

ਆਵਾਜ਼ ਸਾਫ ਕਰੇ
ਜੇਕਰ ਤੁਹਾਡੀ ਆਵਾਜ਼ ਵਿਚ ਭਾਰੀਪਨ ਅਤੇ ਆਵਾਜ ਸਾਫ਼ ਨਹੀਂ ਨਿਕਲਦੀ, ਤਾਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਦੁੱਧ ਠੰਡਾ ਕਰਕੇ ਪੀਓ। ਦੁੱਧ ਪੀਣ ਤੋਂ ਇੱਕ ਘੰਟੇ ਬਾਅਦ ਤੱਕ ਪਾਣੀ ਨਾ ਪੀਓ। ਇਸ ਨਾਲ ਆਵਾਜ਼ ਸਾਫ ਹੋ ਜਾਵੇਗੀ ।


author

Rahul Singh

Content Editor

Related News