ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼, ਫਿਰ ਦੇਖੋ ਕਮਾਲ

Tuesday, Dec 17, 2024 - 12:35 PM (IST)

ਹੈਲਥ ਡੈਸਕ- ਸਿਹਤ ਲਈ ਦੁੱਧ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਹਰ ਕੋਈ ਕਰਦਾ ਹੈ। ਕੁਝ ਲੋਕ ਅਜਿਹੇ ਹੁੰਦੇ ਹਨ ਜੋ ਬਿਨਾਂ ਮਿੱਠੇ ਦੇ ਦੁੱਧ ਪੀਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਦੁੱਧ ਵਿਚ ਖੰਡ ਮਿਲਾ ਕੇ ਪੀਣਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਮਿੱਠੇ ਲਈ ਖੰਡ ਦੀ ਬਜਾਏ ਦੁੱਧ ਵਿੱਚ ਸ਼ਹਿਦ ਮਿਲਾ ਕੇ ਵਰਤਦੇ ਹੋ ਤਾਂ ਇਹ ਸਿਹਤ ਲਈ ਅੰਮ੍ਰਿਤ ਦੀ ਤਰ੍ਹਾਂ ਕੰਮ ਕਰੇਗਾ।
ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਖੁਰਾਕ ਮੰਨੀ ਜਾਂਦੀ ਹੈ। ਇਸ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਜੜ੍ਹ ਤੋਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਦੇ ਕੀ ਲਾਭ ਹਨ...

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਮਜ਼ਬੂਤ ​​ਹੋਵੇਗੀ ਇਮਿਊਨ ਪਾਵਰ
ਜੇਕਰ ਤੁਸੀਂ ਦੁੱਧ ਅਤੇ ਸ਼ਹਿਦ ਨੂੰ ਮਿਲਾ ਕੇ ਪੀਂਦੇ ਹੋ ਤਾਂ ਇਸ ਦੇ ਮਿਸ਼ਰਣ ਨਾਲ ਸਰੀਰ ਦੀ ਇਮਿਊਨ ਪਾਵਰ ਵਧੇਗੀ। ਦੁੱਧ 'ਚ ਪਾਇਆ ਜਾਣ ਵਾਲਾ ਪ੍ਰੋਟੀਨ-ਕੈਲਸ਼ੀਅਮ ਅਤੇ ਸ਼ਹਿਦ ਦੇ ਐਂਟੀਆਕਸੀਡੈਂਟ ਗੁਣ ਨਾ ਸਿਰਫ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ, ਸਗੋਂ ਕਈ ਬਿਮਾਰੀਆਂ ਨੂੰ ਵੀ ਦੂਰ ਕਰਦੇ ਹਨ।
ਭਾਰ ਘਟਾਏ
ਮੋਟਾਪਾ ਅੱਜ ਕੱਲ੍ਹ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਲੋਕ ਇਸ ਨੂੰ ਘਟਾਉਣ ਦੀ ਹਰ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਕੋਈ ਲਾਭ ਨਹੀਂ ਮਿਲਦਾ। ਜੇਕਰ ਤੁਸੀਂ ਰੋਜ਼ਾਨਾ ਦੁੱਧ 'ਚ ਸ਼ਹਿਦ ਮਿਲਾ ਕੇ ਪੀਓ ਤਾਂ ਤੁਹਾਡੀ ਸਮੱਸਿਆ ਕੁਝ ਹੀ ਦਿਨਾਂ 'ਚ ਦੂਰ ਹੋ ਜਾਵੇਗੀ। ਸ਼ਹਿਦ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਸਰੀਰ ਦੇ ਭਾਰ ਨੂੰ ਕੰਟਰੋਲ ਕਰਦੇ ਹਨ ਅਤੇ ਮੋਟਾਪੇ ਨੂੰ ਦੂਰ ਕਰਦੇ ਹਨ।

ਇਹ ਵੀ ਪੜ੍ਹੋ- 43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ
ਤਣਾਅ ਹੋਵੇਗਾ ਦੂਰ
ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਕਈ ਤਰ੍ਹਾਂ ਦੇ ਤਣਾਅ ਦਾ ਕਾਰਨ ਬਣ ਗਈ ਹੈ। ਜੇਕਰ ਤੁਸੀਂ ਤਣਾਅ 'ਚ ਹੋ ਤਾਂ ਦੁੱਧ ਅਤੇ ਸ਼ਹਿਦ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦੇ ਹਨ। ਇਨ੍ਹਾਂ ਦੋਵਾਂ ਨੂੰ ਇਕੱਠੇ ਪੀਣ ਨਾਲ ਤਣਾਅ ਕੰਟਰੋਲ ਹੁੰਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ। ਖੋਜ ਮੁਤਾਬਕ ਦੁੱਧ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਸ਼ਹਿਦ ਨਸਾਂ ਲਈ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਦੋਵਾਂ ਦਾ ਸੁਮੇਲ ਤੁਹਾਡੇ ਤਣਾਅ ਨੂੰ ਦੂਰ ਕਰਦਾ ਹੈ।
ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ
ਜੇਕਰ ਤੁਹਾਨੂੰ ਸਾਹ ਦੀ ਕੋਈ ਸਮੱਸਿਆ ਹੈ ਤਾਂ ਦੁੱਧ ਅਤੇ ਸ਼ਹਿਦ ਦਾ ਮਿਸ਼ਰਣ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਨੂੰ ਪੀਣ ਨਾਲ ਸਾਹ ਦੀ ਸਮੱਸਿਆ ਨਹੀਂ ਹੁੰਦੀ। ਸਿਹਤ ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਜੇਕਰ ਸਾਹ ਦੀ ਸਮੱਸਿਆ ਹੈ ਤਾਂ ਦਵਾਈ ਦੇ ਨਾਲ ਦੁੱਧ ਅਤੇ ਸ਼ਹਿਦ ਮਿਲਾ ਕੇ ਪੀਓ।

ਇਹ ਵੀ ਪੜ੍ਹੋ- ਸਰਦੀਆਂ ‘ਚ ਇਹ ਗਲਤੀ ਨਾ ਕਰਨ 'ਸ਼ੂਗਰ ਦੇ ਮਰੀਜ਼', ਵਧ ਸਕਦੈ ਲੈਵਲ
ਤੁਹਾਡੇ ਚਿਹਰੇ 'ਤੇ ਚਮਕ ਆ ਜਾਵੇਗੀ
ਜੇਕਰ ਤੁਹਾਡਾ ਚਿਹਰਾ ਫਿੱਕਾ ਹੈ ਅਤੇ ਚਮਕ ਗੁੰਮ ਹੋ ਰਹੀ ਹੈ ਤਾਂ ਤੁਸੀਂ ਸ਼ਹਿਦ ਦੇ ਨਾਲ ਦੁੱਧ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਤੁਹਾਨੂੰ ਕੁਦਰਤੀ ਚਮਕ ਮਿਲੇਗੀ। ਇਸ ਨਾਲ ਤੁਹਾਨੂੰ ਕਾਸਮੈਟਿਕਸ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Aarti dhillon

Content Editor

Related News