Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

03/22/2021 4:28:52 PM

ਜਲੰਧਰ (ਬਿਊਰੋ) - ਭੱਜਦੋੜ, ਵਿਅਸਥ ਅਤੇ ਤਣਾਅ ਭਰੀ ਚੱਲ ਰਹੀ ਲਾਈਫ ਸਟਾਈਲ 'ਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਗਲਤ ਸਮੇਂ ਦਾ ਖਾਣਾ-ਪੀਣਾ, ਉੱਠਣ-ਬੈਠਣ ਗਲਤ ਆਦਤਾਂ ਕਾਰਨ ਲੋਕ ਕਈ ਬੀਮਾਰੀਆਂ ਦੀ ਚਪੇਟ 'ਚ ਆ ਜਾਂਦੇ ਹਨ, ਜਿਸ ਨਾਲ ਹਾਈ-ਲੋਅ ਬਲੱਡ ਸ਼ੂਗਰ ਅਤੇ ਹਾਰਟ ਨਾਲ ਜੁੜੀਆਂ ਕਈ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਬਲੱਡ ਪ੍ਰੈਸ਼ਰ ਵੱਧ ਜਾਣ ’ਤੇ ਧਮਨੀਆਂ 'ਚ ਖੂਨ ਦਾ ਦਬਾਅ ਅਤੇ ਦਿਲ ਦੀਆਂ ਧਮਨੀਆਂ ਦਾ ਦਬਾਅ ਵਧ ਜਾਂਦਾ ਹੈ, ਜਿਸ ਨਾਲ ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਇਸ ਸਥਿਤੀ 'ਚ ਰੋਗੀ ਦੇ ਖੂਨ ਦਾ ਦਬਾਅ 140/80 ਤੋਂ ਜ਼ਿਆਦਾ ਹੋ ਜਾਂਦਾ ਹੈ, ਜਿਸ ਨਾਲ ਸਿਰ ਚਕਰਾਉਣ, ਅੱਖਾਂ ਦੇ ਅੱਗੇ ਹਨੇਰਾ, ਘਬਰਾਹਟ ਵਰਗੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਕੁਝ ਘਰੇਲੂ ਉਪਾਅ ਨਾਲ ਵੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਜਾਣੋ ਹਾਈ ਬੀ.ਪੀ. ਦੇ ਕਾਰਨਾਂ ਬਾਰੇ....

. ਮਸਾਲੇਦਾਰ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨਾ।
. ਸ਼ਰਾਬ, ਸਿਗਰਟ ਦੇ ਕਾਰਨ।
. ਭੋਜਨ 'ਚ ਜ਼ਿਆਦਾ ਮਾਤਾਰ 'ਚ ਲੂਣ ਦੀ ਵਰਤੋਂ।
. ਜੰਕ ਫੂਡ ਖਾਣਾ।
. ਕਸਰਤ ਨਾ ਕਰਨਾ।
. ਮੋਟਾਪੇ ਦੇ ਕਾਰਨ।
. ਕਿਡਨੀ ਜਾਂ ਸ਼ੂਗਰ ਦੇ ਰੋਗ।
. ਗਲਤ ਖਾਣ-ਪੀਣ।

ਪੜ੍ਹੋ ਇਹ ਵੀ ਖ਼ਬਰ -  World Water Day2021 : ਸਰੀਰ ਦੀਆਂ ਕਈ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਪਾਣੀ’, ਜਾਣੋ ਕਦੋਂ ਕਿੰਨਾ ਪੀਣਾ ਹੈ ਜ਼ਰੂਰੀ

ਹਾਈ ਬੀ. ਪੀ. ਦੇ ਲੱਛਣ
. ਬਲੱਡ ਪ੍ਰੈਸ਼ਰ ਵਧ ਜਾਣਾ।
. ਸਿਰਦਰਦ ਅਤੇ ਤਣਾਅ।
. ਛਾਤੀ 'ਚ ਦਰਦ ਜਾਂ ਭਾਰੀਪਨ।
. ਸਾਹ ਲੈਣ 'ਚ ਤਕਲੀਫ।
. ਅਚਾਨਕ ਘਬਰਾਹਟ।
. ਸਮਝਣ ਜਾਂ ਬੋਲਣ 'ਚ ਮੁਸ਼ਕਲ।
. ਚਿਹਰੇ, ਬਾਹ ਜਾਂ ਪੈਰਾਂ ਦਾ ਸੁੰਨ ਹੋਣਾ।
. ਕਮਜ਼ੋਰੀ ਮਹਿਸੂਸ ਹੋਣਾ।
. ਧੁੰਧਲਾ ਦਿਖਾਈ ਦੇਣਾ।

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ

ਹਾਈ ਬਲੱਡ ਪ੍ਰੈਸ਼ਰ ਦੇ ਜਾਣੋ ਘਰੇਲੂ ਇਲਾਜ

1. ਗੰਢੇ ਦਾ ਰਸ
ਗੰਢੇ ਦੇ ਰਸ 'ਚ 1 ਚਮਚਾ ਸ਼ੁੱਧ ਦੇਸੀ ਘਿਉ ਮਿਲਾ ਕੇ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

2. ਸ਼ਹਿਤੂਤ
ਰੋਜ਼ 25 ਗ੍ਰਾਮ ਸ਼ਹਿਤੂਤ ਦਾ ਜੂਸ ਕੱਢ ਕੇ ਸਵੇਰੇ ਪੀਓ। ਰੋਜ਼ਾਨਾ ਇਸ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ 'ਚ ਕੀਤੀ ਜਾ ਸਕਦੀ ਹੈ। 

3. ਦਾਲਚੀਨੀ ਪਾਊਡਰ
ਅੱਧਾ ਚਮਚਾ ਦਾਲਚੀਨੀ ਦੇ ਪਾਊਡਰ ਨੂੰ ਰੋਜ਼ ਸਵੇਰੇ ਗਰਮ ਪਾਣੀ ਦੇ ਨਾਲ ਲਓ। ਇਸ ਨਾਲ ਹਾਈ ਅਤੇ ਲੋਅ ਬਲੱਡ ਪ੍ਰੇਸ਼ਾਨੀ ਖ਼ਤਮ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

4. ਲੌਕੀ ਦਾ ਰਸ
ਸਵੇਰੇ ਖਾਲੀ ਢਿੱਡ ਰੋਜ਼ ਲੌਕੀ ਦਾ ਰਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਨਾਲ ਦਿਲ ਅਤੇ ਸ਼ੂਗਰ ਦੀਆਂ ਬੀਮਾਰੀਆਂ ਵੀ ਦੂਰ ਰਹਿੰਦੀਆਂ ਹਨ।

5. ਮੇਥੀ ਦੇ ਦਾਣੇ
ਸੌਂਣ ਤੋਂ ਪਹਿਲਾਂ ਮੇਥੀ ਦੇ ਦਾਣਿਆਂ ਨੂੰ ਗਰਮ ਪਾਣੀ 'ਚ ਭਿਓਂ ਦਿਓ। ਸਵੇਰੇ ਉੱਠ ਕੇ ਖਾਲੀ ਢਿੱਡ ਇਸ ਦਾ ਪਾਣੀ ਪੀਣ ਅਤੇ ਦਾਣਿਆਂ ਨੂੰ ਚਬਾਉਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’


rajwinder kaur

Content Editor

Related News