Health Tips: ਜਾਣੋ ਕਿਉਂ ਹੁੰਦੀ ਹੈ ਪੈਰਾਂ ’ਚ ਸੋਜ ਦੀ ਸਮੱਸਿਆ, ਲੂਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ
Wednesday, Sep 01, 2021 - 03:23 PM (IST)
ਜਲੰਧਰ (ਬਿਊਰੋ) - ਜਦੋਂ ਸਰੀਰ ਵਿੱਚ ਤਰਲ ਪਦਾਰਥ ਜ਼ਿਆਦਾ ਇਕੱਠਾ ਹੋਣ ਲਗਦਾ ਹੈ, ਉਦੋਂ ਅਡੀਮਾ ਯਾਨੀ ਕਿ ਸਰੀਰ ਵਿੱਚ ਸੋਜ ਆਉਣ ਲੱਗਦੀ ਹੈ। ਜਦੋਂ ਚਮੜੀ ਦੇ ਥੱਲੇ ਖੂਨ ਇਕੱਠਾ ਹੋ ਜਾਂਦਾ ਹੈ, ਤਾਂ ਉਦੋਂ ਇਹ ਸੋਜ ਲੱਤਾਂ ਅਤੇ ਪੈਰਾਂ ’ਤੇ ਨਜ਼ਰ ਆਉਂਦੀ ਹੈ। ਪੈਰਾਂ ’ਤੇ ਆਈ ਹੋਈ ਸੋਜ ਨੂੰ ਪਿਡਲ ਅਡੀਮਾ ਕਹਿੰਦੇ ਹਨ। ਵੈਸੇ ਤਾਂ ਇਹ ਇਕ ਆਮ ਸਮੱਸਿਆ ਹੈ, ਜਿਸ ਵਿੱਚ ਦਰਦ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੁੰਦੀ। ਜੇਕਰ ਇਹ ਸਮੱਸਿਆ ਜ਼ਿਆਦਾ ਦਿਨ ਰਹਿੰਦੀ ਹੈ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਇਸ ਸਮੱਸਿਆ ਨੂੰ ਜਲਦੀ ਠੀਕ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੈਰਾਂ ਵਿੱਚ ਸੋਜ ਹੋਣ ਦੇ ਮੁੱਖ ਕਾਰਨ , ਲੱਛਣ ਅਤੇ ਸੋਜ ਘੱਟ ਕਰਨ ਲਈ ਘਰੇਲੂ ਨੁਸਖ਼ੇ ।
ਪੈਰਾਂ ਵਿੱਚ ਸੋਜ਼ ਦੇ ਲੱਛਣ
ਸਿਰ ਵਿੱਚ ਦਰਦ ਹੋਣਾ
ਢਿੱਡ ਵਿੱਚ ਦਰਦ ਹੋਣਾ
ਜੀਅ ਕੱਚਾ ਹੋਣਾ,
ਉਲਟੀ ਆਉਣੀ
ਸਰੀਰ ਵਿੱਚ ਸੁਸਤੀ ਆਉਣਾ
ਦੇਖਣ ਦੀ ਸ਼ਮਤਾ ਘੱਟ ਹੋਣੀ
ਹੱਥਾਂ ਅਤੇ ਪੈਰਾਂ ਦੀਆਂ ਨਾਸਾਂ ਉੱਭਰਨੀਆਂ
ਭਾਰ ’ਤੇ ਅਸਰ ਪੈਣਾ
ਜੋੜਾਂ ਵਿੱਚ ਅਕੜਨ ਮਹਿਸੂਸ ਹੋਣੀ
ਚਮੜੀ ਦਾ ਰੰਗ ਲਾਲ ਹੋਣਾ ਜਾਂ ਫਿਰ ਸੋਜ ਆਉਣੀ
ਬਲੱਡ ਪ੍ਰੈਸ਼ਰ ਵਧਣਾ
ਚਿਹਰਾ, ਅੱਖਾਂ ਅਤੇ ਚਮੜੀ ’ਤੇ ਸੋਜ ਮਹਿਸੂਸ ਹੋਣੀ
ਪੜ੍ਹੋ ਇਹ ਵੀ ਖ਼ਬਰ- Health Tips: ਬੇਚੈਨੀ ਤੇ ਘਬਰਾਹਟ ਹੋਣ ’ਤੇ 'ਪੁਦੀਨੇ ਵਾਲੇ ਪਾਣੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗਾ ਆਰਾਮ
ਪੈਰਾਂ ਵਿੱਚ ਸੋਜ ਹੋਣ ਦੇ ਮੁੱਖ ਕਾਰਨ
ਖ਼ੂਨ ਵਿੱਚ ਪ੍ਰੋਟੀਨ ਦੀ ਘਾਟ
ਕਈ ਵਾਰ ਖ਼ੂਨ ’ਚ ਪ੍ਰੋਟੀਨ ਦੀ ਘਾਟ ਹੋਣ ਦੇ ਕਾਰਨ ਪੈਰਾਂ ’ਚ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਸਾਡੇ ਖ਼ੂਨ ’ਚ ਐਲਬਿਊਮਿਨ ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਾਡੇ ਖ਼ੂਨ ਅੰਦਰ ਤਰਲ ਪਦਾਰਥ ਨੂੰ ਰੱਖਣ ਵਿੱਚ ਸਹਾਇਕ ਹੁੰਦਾ ਹੈ। ਜੇਕਰ ਇਸ ਦੀ ਘਾਟ ਹੋ ਜਾਵੇ, ਤਾਂ ਉਹ ਤਰਲ ਪਦਾਰਥ ਰਿਸਣ ਲੱਗਦਾ ਹੈ ਅਤੇ ਪੈਰਾਂ ’ਚ ਸੋਜ ਆ ਜਾਂਦੀ ਹੈ। ਇਸ ਸੋਜ ਨੂੰ ਕਦੀ ਵੀ ਅਣਦੇਖਾ ਨਹੀਂ ਕਰਨਾ ਚਾਹੀਦਾ ।
ਕਿਡਨੀ ਅਤੇ ਲੀਵਰ ਤੇ ਰੋਗ
ਜਿਨ੍ਹਾਂ ਲੋਕਾਂ ਨੂੰ ਕਿਡਨੀ ਜਾਂ ਫਿਰ ਲੀਵਰ ’ਚ ਕੋਈ ਵੀ ਸਮੱਸਿਆ ਹੁੰਦੀ ਹੈ। ਅਕਸਰ ਉਨ੍ਹਾਂ ਦੇ ਪੈਰਾਂ ਤੇ ਸੋਜ ਆਉਣ ਲੱਗਦੀ ਹੈ। ਇਹ ਵੀ ਇੱਕ ਪ੍ਰੋਟੀਨ ਦੀ ਕਮੀ ਦੇ ਕਾਰਨ ਹੁੰਦਾ ਹੈ। ਜਦੋਂ ਲੀਵਰ ਪੂਰੀ ਮਾਤਰਾ ਵਿੱਚ ਐਲਬਿਊਮਿਨ ਪ੍ਰੋਟੀਨ ਨਹੀਂ ਬਣਾ ਪਾਉਂਦਾ, ਜਾਂ ਫਿਰ ਕਿਡਨੀ ਪਿਸ਼ਾਬ ਰਾਹੀਂ ਇਸ ਪ੍ਰੋਟੀਨ ਨੂੰ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ, ਤਾਂ ਉਸ ਸਮੇਂ ਸਰੀਰ ਵਿੱਚ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਦੰਦਾਂ ਦੀ ਹਰੇਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ‘ਲਸਣ’ ਸਣੇ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ
ਦਿਲ ਤੰਦਰੁਸਤ ਨਾ ਹੋਣਾ
ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦੀ ਸਰੀਰ ਵਿਚ ਬਲੱਡ ਨੂੰ ਪੰਪ ਕਰਨ ਵਿੱਚ ਦਿੱਕਤ ਹੁੰਦੀ ਹੈ, ਜਿਸ ਕਾਰਨ ਖ਼ੂਨ ਦੀਆਂ ਨਸਾਂ ਵਿੱਚ ਤਰਲ ਪਦਾਰਥ ਨਿਕਲ ਕੇ ਚਮੜੀ ਵਿੱਚ ਮੌਜੂਦ ਹੋਣ ਲੱਗਦਾ ਹੈ ਅਤੇ ਸੋਜ ਆਉਣ ਲੱਗਦੀ ਹੈ। ਇਸ ਕਾਰਨ ਹੱਥਾਂ, ਪੈਰਾਂ ਅਤੇ ਲੱਤਾਂ ’ਤੇ ਸੋਜ ਦੀ ਸਮੱਸਿਆ ਹੋ ਜਾਂਦੀ ਹੈ ।
ਅਲਰਜੀ ਦੀ ਸਮੱਸਿਆ
ਕੁਝ ਲੋਕਾਂ ਨੂੰ ਚਮੜੀ ਦੀ ਅਲਰਜੀ ਜਾਂ ਫਿਰ ਸੰਕਰਮਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਕਾਰਨ ਲੱਤਾਂ ਅਤੇ ਪੈਰਾਂ ’ਤੇ ਸੋਜ ਆ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਚੜ੍ਹਦਾ ਹੈ ‘ਸਾਹ’ ਤਾਂ ਅਦਰਕ ਦੀ ਚਾਹ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
ਪੈਰਾਂ ਦੀ ਸੋਜ ਲਈ ਘਰੇਲੂ ਨੁਸਖ਼ੇ
ਮਸਾਜ ਕਰੋ
ਮਾਲਿਸ਼ ਦੇ ਕਾਰਨ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਮਾਲਿਸ਼ ਕਰਨ ਬਲੱਡ ਸਰਕੂਲੇਸ਼ਨ ਵੱਧਦਾ ਹੈ। ਪੈਰਾਂ ਦੀ ਮਾਲਿਸ਼ ਕਰਨ ਨਾਲ ਇਨ੍ਹਾਂ ਵਿੱਚ ਜਮ੍ਹਾਂ ਹੋਇਆ ਤਰਲ ਪਦਾਰਥ ਹਟ ਜਾਂਦਾ ਹੈ ਅਤੇ ਸੋਜ ਘਟ ਜਾਂਦੀ ਹੈ।
ਲੂਣ ਦਾ ਸੇਵਨ ਘੱਟ ਕਰੋ
ਜੇਕਰ ਤੁਸੀਂ ਲੂਣ ਦਾ ਸੇਵਨ ਜ਼ਿਆਦਾ ਕਰਦੇ ਹੋ, ਤਾਂ ਫਿਰ ਵੀ ਤਰਲ ਪਦਾਰਥ ਇਕੱਠੇ ਹੋਣ ਦੀ ਗਤੀ ਵਧ ਜਾਂਦੀ ਹੈ ਅਤੇ ਸੋਜ ਵੀ ਵਧ ਜਾਂਦੀ ਹੈ। ਇਸ ਲਈ ਸੋਚ ਦੀ ਸਮੱਸਿਆ ਹੋਣ ਤੇ ਨਮਕ ਦਾ ਸੇਵਨ ਘੱਟ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਰੋਜ਼ਾਨਾ ਐਕਸਰਸਾਈਜ਼ ਕਰੋ
ਸੋਜ ਦੀ ਸਮੱਸਿਆ ਹੋਣ ’ਤੇ ਰੋਜ਼ਾਨਾ ਐਕਸਾਈਜ਼ ਜ਼ਰੂਰ ਕਰੋ। ਇਸ ਨਾਲ ਸੋਜ ਦੀ ਸਮੱਸਿਆ ਘੱਟ ਹੋ ਜਾਵੇਗੀ, ਕਿਉਂਕਿ ਕੁਝ ਲੋਕਾਂ ਵਿੱਚ ਸਰੀਰਕ ਗਤੀਵਿਧੀ ਘੱਟ ਹੋਣ ਦੇ ਕਾਰਨ ਹੱਥਾਂ ਪੈਰਾਂ ਵਿੱਚ ਸੋਜ ਰਹਿਣ ਲੱਗਦੀ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।