Health Tips : ਪੈਰ ਜਾਂ ਧੌਣ ’ਚ ਮੋਚ ਆਉਣ ’ਤੇ ਫਟਕੜੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਮਿਲੇਗਾ ਆਰਾਮ

10/09/2021 6:15:45 PM

ਜਲੰਧਰ (ਬਿਊਰੋ) - ਕਈ ਵਾਰ ਅਚਾਨਕ ਚੱਲਦੇ ਸਮੇਂ, ਖੇਡਦੇ, ਛਾਲ ਮਾਰਦੇ, ਪੌੜੀ ਚੜ੍ਹਦੇ ਸਮੇਂ ਅਚਾਨਕ ਪੈਰ ਮੁੜ ਜਾਂਦਾ ਹੈ, ਜਿਸ ਨੂੰ ਮੋਚ ਆਉਣਾ ਕਹਿੰਦੇ ਹਨ। ਹਾਲਾਂਕਿ ਜ਼ਰੂਰੀ ਨਹੀਂ ਕਿ ਪੈਰ 'ਚ ਮੋਚ ਆਏ। ਕਈ ਵਾਰ ਅਚਾਨਕ ਧੌਣ, ਹੱਥਾਂ ਅਤੇ ਕਮਰ 'ਚ ਵੀ ਮੋਚ ਆ ਜਾਂਦੀ ਹੈ। ਮੋਚ ਆਉਣ 'ਤੇ ਸੋਜ ਆ ਜਾਂਦੀ ਹੈ ਅਤੇ ਬਹੁਤ ਦਰਦ ਵੀ ਹੁੰਦਾ ਹੈ ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਛੋਟੇ-ਮੋਟੇ ਨੁਸਖ਼ੇ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸੇ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਮੋਚ ਤੋਂ ਜਲਦੀ ਆਰਾਮ ਮਿਲੇਗਾ...

ਆਈਸ ਮਸਾਜ
ਸਰੀਰ ਦੇ ਕਿਸੇ ਵੀ ਅੰਗ ’ਤੇ ਅਚਾਨਕ ਮੋਚ ਆ ਜਾਵੇ ਤਾਂ ਤੁਸੀਂ ਕੱਪੜੇ 'ਚ ਬਰਫ ਬੰਨ੍ਹ ਕੇ ਮੋਚ ਵਾਲੇ ਹਿੱਸੇ ’ਤੇ 20 ਮਿੰਟ ਮਸਾਜ ਕਰੋ। ਇਸ ਨਾਲ ਸੋਜ ਘੱਟ ਹੋ ਜਾਵੇਗੀ ਅਤੇ ਦਰਦ ਤੋਂ ਵੀ ਆਰਾਮ ਮਿਲੇਗਾ। 

ਸਰੋਂ ਦਾ ਤੇਲ
ਜੇਕਰ ਮੋਚ ਆਉਣ 'ਤੇ ਮਾਸ ਫਟ ਗਿਆ ਹੈ ਤਾਂ  5-6 ਟੀ-ਸਪੂਨ ਸਰ੍ਹੋਂ ਦੇ ਤੇਲ 'ਚ ਹਲਦੀ ਪਾਊਡਰ ਅਤੇ 4-5 ਲਸਣ ਗਰਮ ਕਰੋ। ਫਿਰ ਇਸ ਨੂੰ ਠੰਡਾ ਕਰਕੇ ਪੈਰਾਂ ਦੀ ਸਮਾਜ ਕਰੋ। ਇਸ ਨਾਲ ਸੋਜ ਅਤੇ ਜ਼ਖਮ ਦੋਵੇ ਠੀਕ ਹੋ ਜਾਣਗੇ। 

ਪੜ੍ਹੋ ਇਹ ਵੀ ਖ਼ਬਰ - Health Tips : ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਹੋਣਗੇ ਕਈ ਫ਼ਾਇਦੇ

ਫਟਕੜੀ
ਇਕ ਗਿਲਾਸ ਗਰਮ ਦੁੱਧ 'ਚ ਅੱਧਾ ਚਮਕ ਫਟਕੜੀ ਮਿਲਾ ਕੇ ਇਸ ਦੀ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਨਾਲ ਮੋਚ ਕਾਫੀ ਛੇਤੀ ਠੀਕ ਹੋ ਜਾਵੇਗੀ। 

ਸ਼ਹਿਦ
ਸ਼ਹਿਦ ਅਤੇ ਚੂਨੇ ਦੋਵਾਂ ਨੂੰ ਬੰਨ੍ਹ ਕੇ ਬਰਾਬਰ ਮਾਤਰਾ 'ਚ ਮਿਲਾ ਕੇ ਮੋਚ ਵਾਲੀ ਜਗ੍ਹਾ 'ਤੇ ਹਲਕੀ ਮਾਲਿਸ਼ ਕਰੋ।

ਤਿਲ ਦਾ ਤੇਲ
50 ਗ੍ਰਾਮ ਤਿਲ ਦੇ ਤੇਲ ਅਤੇ 2 ਗ੍ਰਾਮ ਅਫੀਮ ਨੂੰ ਮਿਲਾ ਕੇ ਮੋਚ ਵਾਲੀ ਥਾਂ 'ਤੇ ਮਾਲਿਸ਼ ਕਰਨ ਨਾਲ ਵੀ ਆਰਾਮ ਮਿਲਦਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips : ਤੰਦਰੁਸਤ ਰਹਿਣ ਲਈ 6 ਤੋਂ 60 ਸਾਲ ਤਕ ਦੀ ਉਮਰ ਦੇ ਲੋਕਾਂ ਲਈ ਕਿੰਨੇ ਕਦਮ ਤੁਰਨਾ ਹੈ ਜ਼ਰੂਰੀ

ਤੁਲਸੀ ਦੀਆਂ ਪੱਤੀਆਂ
ਤੁਲਸੀ ਦੀਆਂ ਕੁਝ ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਮੋਚ ਆਉਣ ਵਾਲੀ ਥਾਂ 'ਤੇ ਲਗਾ ਕੇ ਪੱਟੀ ਜਾਂ ਕੱਪੜਾ ਬੰਨ੍ਹ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। 

ਲੂਣ
ਲੂਣ ਨੂੰ ਸਰ੍ਹੋਂ ਦੇ ਤੇਲ 'ਚ ਮਿਲਾਓ ਅਤੇ ਮੋਚ ਵਾਲੀ ਥਾਂ 'ਚ ਲਗਾਓ। ਇਸ ਨਾਲ ਸੋਜ ਵੀ ਦੂਰ ਹੋਵੇਗੀ ਅਤੇ ਦਰਦ ਤੋਂ ਵੀ ਆਰਾਮ ਮਿਲੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਵਾਇਰਲ ਬੁਖ਼ਾਰ ਹੋਣ ’ਤੇ ਲੋਕ ਖਾਣ ‘ਡ੍ਰਾਈ ਫਰੂਟਸ’ ਸਣੇ ਇਹ ਚੀਜ਼ਾਂ ਅਤੇ ਇਨ੍ਹਾਂ ਤੋਂ ਬਣਾ ਕੇ ਰੱਖਣ ਦੂਰੀ 

ਬੈਂਡੇਡ 
ਮੋਚ ਵਾਲੀ ਥਾਂ 'ਤੇ ਬੈਂਡੇਡ ਬੰਨ੍ਹ ਲਓ। ਇਸ ਨਾਲ ਮੋਚ ਵਾਲੀ ਥਾਂ 'ਤੇ ਬਲੱਡ ਸਰਕੁਲੇਸ਼ਨ ਵਧੇਗਾ ਅਤੇ ਤੁਹਾਨੂੰ ਦਰਦ ਅਤੇ ਸੋਜ ਤੋਂ ਆਰਾਮ ਮਿਲੇਗਾ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਬੈਂਡੇਡ ਜ਼ਿਆਦਾ ਕੱਸ ਕੇ ਨਾ ਬੰਨ੍ਹੋ।

ਧੌਣ ਦੀ ਮੋਚ ਲਈ ਕਸਰਤ
ਆਪਣੇ ਪੈਰਾਂ ਦੇ ਵਿਚਕਾਰ ਹਲਕਾ ਗੈਪ ਰੱਖਦੇ ਹੋਏ ਕੁਰਸੀ 'ਤੇ ਸਿੱਧੇ ਬੈਠੇ। ਆਪਣੇ ਸੱਜੇ ਹੱਥ ਨੂੰ ਸਿਰ ਦੇ ਪਿਛਲੇ ਹਿੱਸੇ 'ਤੇ ਰੱਖ ਕੇ ਹਲਕਾ ਜਿਹਾ ਦਬਾਅ ਬਣਾਓ। ਹੁਣ ਆਪਣੇ ਸਿਰ ਨੂੰ ਚਾਰੇ ਦਿਸ਼ਾਵਾਂ 'ਚ ਹੌਲੀ-ਹੌਲੀ ਘਮਾਓ। ਇਸ ਕਸਰਤ ਨੂੰ 1-2 ਮਿੰਟ ਦੀ ਬ੍ਰੇਕ ਦੇ ਕੇ ਦੁਬਾਰਾ ਟਰਾਈ ਕਰੋ। ਇਸ ਪ੍ਰਕਿਰਿਆ ਨੂੰ ਦਿਨ 'ਚ ਘੱਟੋ-ਘੱਟ 5 ਵਾਰ ਵਰਤੋਂ ਕਰੋ। ਧਿਆਨ ਰੱਖੋ ਕਿ ਕਸਰਤ ਕਰਦੇ ਸਮੇਂ ਧੌਣ 'ਤੇ ਜ਼ਿਆਦਾ ਦਬਾਅ ਨਾ ਪਏ। 

ਪੜ੍ਹੋ ਇਹ ਵੀ ਖ਼ਬਰ - Health Tips: ਭੋਜਨ ‘ਚ ਲੂਣ ਦੀ ਮਾਤਰਾ ਜ਼ਿਆਦਾ ਹੋਣ ਨਾਲ ਵੱਧ ਸਕਦੇ ਹਾਈ ਬਲਡ ਪ੍ਰੈਸ਼ਰ ਸਣੇ ਇਨ੍ਹਾਂ ਰੋਗਾਂ ਦਾ ਖ਼ਤਰਾ


rajwinder kaur

Content Editor

Related News