ਅੱਖਾਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖਾਓ ਇਹ ਖੁਰਾਕ
Sunday, Jan 10, 2021 - 12:50 PM (IST)
ਨਵੀਂ ਦਿੱਲੀ (ਬਿਊਰੋ): ਅੱਖਾਂ ਸਰੀਰ ਦਾ ਸਭ ਤੋਂ ਨਾਜੁਕ ਅਤੇ ਮਹੱਤਵਪੂਰਨ ਹਿੱਸਾ ਹਨ। ਇਹਨਾਂ ਨਾਲ ਹੀ ਅਸੀਂ ਇਸ ਖੂਬਸੂਰਤ ਦੁਨੀਆ ਨੂੰ ਦੇਖ ਸਕਦੇ ਹਾਂ। ਅਜਿਹੇ ਵਿਚ ਇਹਨਾਂ ਦੀ ਦੇਖਭਾਲ ਖਾਸ ਢੰਗ ਨਾਲ ਕਰਨ ਦੀ ਲੋੜ ਹੈ। ਖਾਸਤੌਰ 'ਤੇ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਅੱਖਾਂ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਇਸ ਦੀ ਕਮੀ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੇ ਨਾਲ ਇਸ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਹੋ ਸਕਦੀਆਂ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਆਪਣੀ ਰੋਜ਼ ਦੀ ਖੁਰਾਕ ਵਿਚ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਸਿਹਤਮੰਦ ਖੁਰਾਕਾਂ ਦੇ ਬਾਰੇ ਵਿਚ ਜਾਣਕਾਰੀ ਦੇ ਰਹੇ ਹਾਂ। ਇਹਨਾਂ ਨੂੰ ਖਾਣ ਨਾਲ ਅੱਖਾਂ ਨੂੰ ਪੋਸ਼ਣ ਅਤੇ ਸ਼ਕਤੀ ਮਿਲੇਗੀ।
1. ਆਂਵਲਾ
ਆਂਵਲਾ ਵਿਟਾਮਿਨ-ਸੀ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ਵਿਚ ਇਸ ਨੂੰ ਲੈਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਨਾਲ ਹੀ ਮੋਤੀਆਬਿੰਦ ਨਾਲ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ 1-1 ਚਮਚ ਸ਼ਹਿਦ ਅਤੇ ਆਂਵਲਾ ਪਾਊਡਰ ਮਿਲਾ ਕੇ ਲੈਣਾ ਚਾਹੀਦਾ ਹੈ।
2. ਡੇਅਰੀ ਉਤਪਾਦ
ਅੱਖਾਂ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖੁਰਾਕ ਵਿਚ ਡੇਅਰੀ ਉਤਪਾਦ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਹਨਾਂ ਵਿਚ ਕੈਲੀਸ਼ੀਅਮ, ਵਿਟਾਮਿਨ ਏ ਵੱਧ ਹੋਣ ਨਾਲ ਅੱਖਾਂ ਦੀ ਰੌਸ਼ਨੀ ਵੱਧਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
3. ਸੁੱਕੇ ਮੇਵੇ
ਡ੍ਰਾਈ ਫਰੂਟਸ ਮਤਲਬ ਸੁੱਕੇ ਮੇਵਿਆਂ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ਵਿਚ ਇਹਨਾਂ ਨੂੰ ਲੈਣ ਨਾਲ ਬੀਮਾਰੀਆਂ ਤੋਂ ਬਚਾਅ ਦੇ ਨਾਲ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ। ਕਾਜੂ, ਬਦਾਮ ਅਤੇ ਕਿਸ਼ਮਿਸ਼ ਵਿਚ ਵਿਟਾਮਿਨ ਏ ਅਤੇ ਓਮੇਗਾ 3 ਫੈਟੀ ਐਸਿਡ ਵੱਧ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਲਈ ਇਹਨਾਂ ਨੂੰ ਲੈਣ ਨਾਲ ਅੱਖਾਂ ਦੀ ਰੌਸ਼ਨੀ ਵੱਧਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
4. ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹਨਾਂ ਨੂੰ ਲੈਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ਵਿਚ ਨਿਯਮਿਤ ਰੂਪ ਨਾਲ ਪਾਲਕ, ਹਰੀਆਂ ਫਲੀਆਂ ਮੇਥੀ ਆਦਿ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।
5. ਗਾਜ਼ਰ ਦਾ ਜੂਸ
ਗਾਜ਼ਰ ਦਾ ਜੂਸ ਖੂਨ ਵਧਾਉਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ। ਅਜਿਹੇ ਵਿਚ ਖਾਸਤੌਰ 'ਤੇ ਜਿਹੜੇ ਲੋਕਾਂ ਨੂੰ ਐਨਕ ਲੱਗੀ ਹੈ ਉਹਨਾਂ ਨੂੰ ਨਿਯਮਿਤ ਰੂਪ ਨਾਲ ਇਕ ਗਿਲਾਸ ਗਾਜ਼ਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਖਿਆਲ
- ਲਗਾਤਾਰ ਕਈ ਘੰਟੇ ਕੰਪਿਊਟਰ 'ਤੇ ਕੰਮ ਕਰਨ ਨਾਲ ਅੱਖਾਂ ਕਮਜੋਰ ਹੋਣ ਲੱਗਦੀਆਂ ਹਨ। ਅਜਿਹੇ ਵਿਚ ਕੰਮ ਵਿਚਕਾਰ ਥੋੜ੍ਹਾ ਬ੍ਰੇਕ ਜ਼ਰੂਰ ਲਵੋ।
- ਅੱਖਾਂ 'ਚ ਜਲਨ ਅਤੇ ਖਾਰਿਸ਼ ਹੋਣ 'ਤੇ ਤਾਜ਼ੇ ਜਾਂ ਠੰਡੇ ਪਾਣੀ ਦੇ ਛਿੱਟੇ ਮਾਰੋ।
- ਬਾਹਰ ਦਾ ਜੰਕ, ਮਸਾਲੇਦਾਰ ਅਤੇ ਓਇਲੀ ਖਾਣਾ ਖਾਣ ਤੋਂ ਬਚੋ।
- ਕੰਮ ਦੇ ਵਿਚ ਹਰੇਕ 1 ਘੰਟੇ ਵਿਚ 5 ਮਿੰਟ ਤੱਕ ਅੱਖਾਂ ਬੰਦ ਕਰ ਕੇ ਉਹਨਾਂ ਨੂੰ ਆਰਾਮ ਦਿਓ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।