Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Feb 03, 2021 - 03:11 PM (IST)

Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) - ਜਦੋਂ ਤੁਸੀਂ ਢਿੱਡ ਭਰ ਕੇ ਭੋਜਨ ਕਰ ਲੈਂਦੇ ਹੋ, ਤਾਂ ਇਸ ਨਾਲ ਤੁਹਾਨੂੰ ਭਾਰੀਪਨ ਮਹਿਸੂਸ ਹੋਣ ਲੱਗਦਾ ਹੈ। ਕੁਝ ਲੋਕਾਂ ਨੂੰ ਇਸ ਭਾਰੀਪਨ ਕਾਰਨ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਹਾਨੂੰ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਨਜਿੱਠਣ ਲਈ ਸਭ ਤੋਂ ਸੌਖਾ ਤੇ ਬਿਹਤਰੀਨ ਤਰੀਕਾ ਇਹ ਹੈ ਕਿ ਤੁਸੀਂ ਕਦੇ ਵੀ ਖਾਣਾ ਜ਼ਿਆਦਾ ਜਾਂ ਢਿੱਡ ਭਰ ਕੇ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਸਭ ਤੋਂ ਸਹੀ ਆਦਤ ਹੈ। ਜੇਕਰ ਤੁਹਾਨੂੰ ਇਸਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ, ਜਿਵੇਂ-

ਸੌਂਫ ਅਤੇ ਮਿਸ਼ਰੀ
ਹੋਟਲਾਂ ’ਚ ਖਾਣਾ ਖਾਣ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਿੱਤੀ ਜਾਂਦੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੌਂਫ ਅਤੇ ਮਿਸ਼ਰੀ ਢਿੱਡ ‘ਚ ਹੋਣ ਵਾਲੇ ਭਾਰੀਪਨ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਇਸਦਾ ਉਪਯੋਗ ਮਾਊਥ ਫ੍ਰੈਸ਼ਨਰ ਦੇ ਤੌਰ ‘ਤੇ ਵੀ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

PunjabKesari

ਭਿੱਜੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ
ਖਾਣਾ ਖਾਣ ਤੋਂ ਬਾਅਦ ਅਲਸੀ ਦੇ ਭਿੱਜੇ ਬੀਜਾਂ ਦਾ ਸੇਵਨ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਢਿੱਡ ’ਚ ਭਾਰੀਪਨ ਨਹੀਂ ਹੁੰਦਾ। ਇਹ ਪਾਚਨ ਸ਼ਕਤੀ ਵਧਾਉਂਦਾ ਹੈ ਅਤੇ ਢਿੱਡ ਨੂੰ ਠੀਕ ਤਰ੍ਹਾਂ ਸਾਫ਼ ਕਰਦਾ ਹੈ। ਢਿੱਡ ‘ਚ ਗੜਬੜੀ ਕਾਰਨ ਭਾਰੀਪਨ ਦੀ ਸਮੱਸਿਆ ਆਉਂਦੀ ਹੈ, ਇਸ ਲਈ ਇਸਦਾ ਧਿਆਨ ਰੱਖਣਾ ਜ਼ਰੂਰੀ ਹੈ।

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਹਰੀ ਇਲਾਇਚੀ
ਖਾਣਾ ਖਾਣ ਤੋਂ ਤੁਰੰਤ ਬਾਅਦ ਇਲਾਇਚੀ ਖਾਣ ਨਾਲ ਤੁਹਾਡੇ ਢਿੱਡ ਦਾ ਭਾਰੀਪਨ ਦੂਰ ਹੋ ਜਾਵੇਗਾ। ਖਾਣੇ ਤੋਂ ਬਾਅਦ ਇਲਾਇਚੀ ਜਿਹੀਆਂ ਹਰਬਲ ਚੀਜ਼ਾਂ ਦਾ ਸੇਵਨ ਖਾਣਾ ਪਚਾਉਣ ‘ਚ ਮਦਦਗਾਰ ਹੈ। ਇਲਾਇਚੀ ਤੁਹਾਡੇ ਢਿੱਡ ਨੂੰ ਫੁੱਲਣ ਤੋਂ ਰੋਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ 1-2 ਹਰੀਆਂ ਇਲਾਇਚੀਆਂ ਖਾਓ।

ਪੜ੍ਹੋ ਇਹ ਵੀ ਖ਼ਬਰ -  Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ

PunjabKesari

ਪੜ੍ਹੋ ਇਹ ਵੀ ਖ਼ਬਰ - Health tips : ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਇਹ ਰੋਗ

ਸ਼ਹਿਦ
ਸ਼ਹਿਦ ਇਕ ਅਜਿਹੀ ਔਸ਼ਧੀ ਹੈ, ਜੋ ਖਾਣ ‘ਚ ਸਵਾਦਿਸ਼ਟ ਅਤੇ ਸਿਹਤ ਦੇ ਲਿਹਾਜ ਨਾਲ ਲਾਭਕਾਰੀ ਹੈ। ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਸੇਵਨ ਕਰਨ ਨਾਲ ਇਹ ਢਿੱਡ ‘ਚ ਭਾਰੀਪਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਤਿੰਨੋਂ ਸਮੇਂ ਖਾਣਾ ਖਾਣ ਤੋਂ ਬਾਅਦ 1 ਜਾਂ 2 ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ, ਇਮਿਊਨਿਟੀ ਸਮੇਤ ਕਈ ਹੋਰ ਫ਼ਾਇਦੇ ਮਿਲਣਗੇ।

ਪੜ੍ਹੋ ਇਹ ਵੀ ਖ਼ਬਰ - Health Tips : ਭਾਰ ਘੱਟ ਕਰਨ ਦੇ ਚਾਹਵਾਨ ਲੋਕ ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਬਣਾ ਕੇ ਰੱਖਣ ਦੂਰੀ, ਘਟੇਗੀ ਚਰਬੀ


author

rajwinder kaur

Content Editor

Related News