Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

Monday, Oct 18, 2021 - 12:09 PM (IST)

Health Tips : ਕੈਂਸਰ ਹੋਣ ਤੋਂ ਪਹਿਲਾਂ ‘ਭਾਰ ਘੱਟ’ ਹੋਣ ਸਣੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਜਲੰਧਰ (ਬਿਊਰੋ) - ਕੈਂਸਰ ਇਕ ਗੰਭੀਰ ਬੀਮਾਰੀ ਹੈ। ਅੱਜ ਦੇ ਸਮੇਂ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਵਧ ਰਿਹਾ ਹੈ, ਜਿਸ ਦਾ ਮੁੱਖ ਕਾਰਨ ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਹੈ। ਇਨ੍ਹਾਂ ਕਾਰਨਾਂ ਕਰਕੇ ਕੈਂਸਰ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਬੀਮਾਰੀ ਲਾਪਰਵਾਹੀ ਕਰਕੇ ਵੀ ਵਧ ਰਹੀ ਹੈ। ਬਹੁਤ ਸਾਰੇ ਲੋਕ ਆਪਣੇ ਸਰੀਰ ਵਿੱਚ ਹੋਣ ਵਾਲੇ ਛੋਟੇ-ਛੋਟੇ ਬਦਲਾਵਾਂ ਨੂੰ ਇਗਨੋਰ ਕਰ ਦਿੰਦੇ ਹਨ, ਜੋ ਕੈਂਸਰ ਦੇ ਸੰਕੇਤ ਵੀ ਹੋ ਸਕਦੇ ਹਨ। ਇਸ ਲਈ ਆਪਣੇ ਸਰੀਰ ਵਿੱਚ ਹੋ ਰਹੇ ਛੋਟੇ-ਛੋਟੇ ਬਦਲਾਵਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

ਅਲਗ ਅਲਗ ਹੁੰਦੇ ਹਨ ਕੈਂਸਰ ਦੇ ਲੱਛਣ
ਕੈਂਸਰ ਸਾਡੇ ਸਰੀਰ ਦੇ ਕਿਹੜੇ ਹਿੱਸੇ ਵਿੱਚ ਹੈ, ਉਸ ਅਨੁਸਾਰ ਸਾਨੂੰ ਲੱਛਣ ਦਿਖਾਈ ਦਿੰਦੇ ਹਨ। ਉਸ ਜਗ੍ਹਾਂ ਦੀਆਂ ਕੋਸ਼ੀਕਾਵਾਂ ਵਧਣ ਲੱਗਦੀਆਂ ਹਨ ਅਤੇ ਆਸ ਪਾਸ ਮੌਜੂਦ ਟਿਸ਼ੂਜ ਅਤੇ ਹੋਰ ਕੋਸ਼ਿਕਾਵਾਂ ਡੈਮੇਜ ਹੋਣ ਲੱਗਦੀਆਂ ਹਨ ।

ਕੈਂਸਰ ਹੋਣ ’ਤੇ ਵਿਖਾਈ ਦਿੰਦੇ ਹਨ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਵਾਰ-ਵਾਰ ਇਨਫੈਕਸ਼ਨ ਹੋਣਾ
ਬਹੁਤ ਸਾਰੇ ਲੋਕ ਚਮੜੀ ਦੀ ਇਨਫੈਕਸ਼ਨ ਨੂੰ ਮਾਮੂਲੀ ਸਮੱਸਿਆ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜੇਕਰ ਤੁਹਾਨੂੰ ਬਾਰ-ਬਾਰ ਇਨਫੈਕਸ਼ਨ ਹੋ ਰਹੀ ਹੈ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਰੋਗੀ ਨੂੰ ਚਮੜੀ, ਫੇਫੜੇ, ਗਲਾ ਅਤੇ ਮੂੰਹ ਦੀ ਇਨਫੈਕਸ਼ਨ ਹੋਣ ਲੱਗਦੀ ਹੈ। ਇਸ ਤਰ੍ਹਾਂ ਵਾਰ-ਵਾਰ ਇਨਫੈਕਸ਼ਨ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣ ਲਈ ਲੋਕ ਛੱਡਣ ਆਪਣੀਆਂ ਇਹ ਗ਼ਲਤ ਆਦਤਾਂ, ਨਹੀਂ ਤਾਂ ਹੋ ਸਕਦੈ ਨੁਕਸਾਨ

ਯੂਰਿਨ ਦਾ ਰੰਗ ਲਾਲ ਹੋਣਾ
ਜੇਕਰ ਤੁਹਾਨੂੰ ਆਪਣੇ ਯੂਰਿਨ ਵਿੱਚ ਲਾਲ ਰੰਗ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਇਹ ਨਾਲ ਰੰਗ ਖ਼ੂਨ ਵੀ ਹੋ ਸਕਦਾ ਹੈ, ਜੋ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਅੰਤੜੀਆਂ ਦੀ ਸਮੱਸਿਆ
ਅੰਤੜੀਆਂ ਵਿੱਚ ਵਾਰ ਵਾਰ ਸਮੱਸਿਆ ਹੋਣਾ ਕੋਲਿਨ ਜਾਂ ਕੋਲੋਰੈਕਟਲ ਕੈਂਸਰ ਦੀ ਸ਼ੁਰੂਆਤੀ ਲੱਛਣ ਹੋ ਸਕਦੇ ਹੈ। ਵਾਰ-ਵਾਰ ਡਾਇਰੀਆ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਰਾਤ ਨੂੰ ਪਸੀਨਾ ਆਉਣਾ
ਕਿਸੇ ਦਵਾਈ ਦੇ ਰਿਐਕਸ਼ਨ ਅਤੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਰਾਤ ਨੂੰ ਸੌਂਦੇ ਸਮੇਂ ਪਸੀਨਾ ਜ਼ਿਆਦਾ ਆ ਸਕਦਾ ਹੈ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ

ਸਰੀਰ ਵਿੱਚ ਦਰਦ ਹੋਣਾ ਅਤੇ ਕਮਜ਼ੋਰੀ
ਜ਼ਿਆਦਾ ਕੰਮ ਕਰਨਾ ਜਾਂ ਫਿਰ ਗਲਤ ਤਰੀਕੇ ਨਾਲ ਬੈਠਣ ਕਰਕੇ ਸਰੀਰ ਵਿੱਚ ਦਰਦ ਹੋਣਾ ਇੱਕ ਸਾਧਾਰਨ ਗੱਲ ਹੈ। ਜੇਕਰ ਲਗਾਤਾਰ ਪਿੱਠ ਦਰਦ ਹੋ ਰਹੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ।

ਸਰੀਰ ਤੇ ਨਿਸ਼ਾਨ ਪੈਣਾ
ਖੂਨ ਵਿਚ ਪਲੇਟਲੈਟਸ ਦੀ ਸੰਖਿਆ ਘੱਟ ਹੋਣਾ ਬਲੱਡ ਕੈਂਸਰ ਦੇ ਲੱਛਣ ਹੋ ਸਕਦੇ ਹਨ। ਪਲੇਟਲੈਟਸ ਦੀ ਸੰਖਿਆ ਘੱਟ ਹੋਣ ਕਾਰਨ ਚਮੜੀ ’ਤੇ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਹਨ। ਇਨ੍ਹਾਂ ਦਾ ਰੰਗ ਨੀਲਾ ਅਤੇ ਬੈਂਗਣੀ ਹੁੰਦਾ ਹੈ।

ਛਾਤੀ ਵਿੱਚ ਜਲਨ ਹੋਣਾ
ਛਾਤੀ ਵਿਚ ਜਲਣ ਅਤੇ ਬਦਹਜ਼ਮੀ ਦੀ ਸਮੱਸਿਆ ਹੋਣਾ ਇੱਕ ਆਮ ਗੱਲ ਹੈ। ਜੇਕਰ ਇਹ ਸਮੱਸਿਆ ਲਗਾਤਾਰ ਰਹਿੰਦੀ ਹੈ, ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ, ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips : ਸਵੇਰ ਦੇ ਨਾਸ਼ਤੇ ’ਚ ਜ਼ਰੂਰ ਖਾਓ ‘ਬੇਹੀ ਰੋਟੀ’, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

ਭਾਰ ਘੱਟ ਹੋਣਾ
ਬਿਨਾਂ ਕਿਸੇ ਵਜ੍ਹਾ ਕਰਕੇ ਭਾਰ ਘੱਟ ਹੋ ਰਿਹਾ ਹੈ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਭੁੱਖ ਘੱਟ ਲੱਗਣਾ, ਜ਼ਿਆਦਾ ਖਾਣਾ ਨਾ ਖਾ ਪਾਉਣਾ, ਇਹ ਇਸ ਬੀਮਾਰੀ ਦੇ ਲੱਛਣ ਹਨ। ਜੇਕਰ ਤੁਹਾਡਾ ਭਾਰ 5-6 ਕਿਲੋ ਤੋਂ ਜ਼ਿਆਦਾ ਘੱਟ ਹੋ ਗਿਆ ਹੈ ਤਾਂ ਤੁਰੰਤ ਜਾਂਚ ਕਰਵਾਓ ।

ਖੂਨ ਆਉਣਾ
ਜੇਕਰ ਮਲ ਅਤੇ ਪਿਸ਼ਾਬ ਰਾਹੀਂ ਖੂਨ ਆ ਰਿਹਾ ਹੈ, ਤਾਂ ਇਹ ਵੀ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਮੱਸਿਆ ਹੋਣ ’ਤੇ ਡਾਕਟਰ ਤੋਂ ਸਲਾਹ ਜ਼ਰੂਰ ਲਓ।

ਲਗਾਤਾਰ ਖੰਘ ਆਉਣਾ
ਜੇਕਰ ਤੁਹਾਨੂੰ ਲਗਾਤਾਰ ਖੰਘ ਦੀ ਸਮੱਸਿਆ ਰਹਿੰਦੀ ਹੈ ਅਤੇ ਖੰਘ ਵਿੱਚ ਖ਼ੂਨ ਆਉਂਦਾ ਹੈ, ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾਓ। ਇਹ ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ ਮਸਾਜ’, ਸਿਰਦਰਦ ਸਣੇ ਦੂਰ ਹੋਣਗੇ ਇਹ ਰੋਗ


author

rajwinder kaur

Content Editor

Related News