Health Tips: ਪਤਲੇਪਨ ਤੋਂ ਪਰੇਸ਼ਾਨ ਹੋ ਤਾਂ ਕੇਲੇ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਜਲਦ ਦਿਖੇਗਾ ਅਸਰ

07/22/2021 11:19:17 AM

ਮੁੰਬਈ : ਆਧੁਨਿਕ ਸਮੇਂ 'ਚ ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਤਾਂ ਕੁਝ ਲੋਕ ਪਤਲੇਪਨ ਤੋਂ ਪਰੇਸ਼ਾਨ ਹਨ। ਇਸ ਦੇ ਲਈ ਉਹ ਕਈ ਪ੍ਰਕਾਰ ਦੇ ਯਤਨ ਕਰਦੇ ਹਨ ਅਤੇ ਵਰਕਆਊਟ ਕਰਦੇ ਹਨ। ਇਸ ਦੇ ਬਾਵਜੂਦ ਉਹ ਭਾਰ ਵਧਾਉਣ ਜਾਂ ਘੱਟ ਕਰਨ 'ਚ ਸਫ਼ਲ ਨਹੀਂ ਹੋ ਪਾਉਂਦੇ। ਪਤਲੇਪਨ ਦੇ ਕਈ ਕਾਰਨ ਹੋ ਸਕਦੇ ਹਨ ਜਿਸ 'ਚ ਤਣਾਅ, ਭੁੱਖ ਘੱਟ ਲੱਗਣੀ, ਸਮੇਂ 'ਤੇ ਖਾਣਾ ਨਾ ਖਾਣਾ, ਪੋਸ਼ਣ ਦੀ ਕਮੀ ਆਦਿ ਹਨ। ਇਸਦੇ ਲਈ ਸੰਤੁਲਿਤ ਆਹਾਰ ਦੇ ਲਈ ਵਰਕਆਊਟ ਦੀ ਬਹੁਤ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਪਤਲੇਪਨ ਦੇ ਸ਼ਿਕਾਰ ਹੋ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਕੇ ਇਸਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ :

PunjabKesari
ਕਿਸ਼ਮਿਸ਼ ਦਾ ਸੇਵਨ ਕਰੋ
ਮਾਹਿਰਾਂ ਦਾ ਮੰਨੀਏ ਤਾਂ ਕਿਸ਼ਮਿਸ਼ ਭਾਰ ਵਧਾਉਣ 'ਚ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ 'ਚ ਕੈਲੋਰੀ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕਿਸ਼ਮਿਸ਼ ਨੂੰ ਪਾਣੀ 'ਚ ਡੋਬ ਦਿਓ ਅਤੇ ਅਗਲੀ ਸਵੇਰ ਇਸ ਦਾ ਸੇਵਨ ਕਰੋ। ਇਸਦਾ ਜਲਦੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਤੁਸੀ ਚਾਹੋ ਤਾਂ ਕਿਸ਼ਮਿਸ਼ ਦੀ ਥਾਂ ਬਾਦਾਮ ਜਾਂ ਛੁਹਾਰੇ ਦਾ ਵੀ ਇਸਤੇਮਾਲ ਕਰ ਸਕਦੇ ਹੋ।

PunjabKesari
ਘਿਓ ਅਤੇ ਚੀਨੀ ਦਾ ਸੇਵਨ ਕਰੋ
ਘਿਓ ਫੈਟ ਦਾ ਪ੍ਰਮੁੱਖ ਸ੍ਰੋਤ ਹੈ ਇਸ ਦੇ ਸੇਵਨ ਨਾਲ ਜਲਦੀ ਭਾਰ ਵੱਧਦਾ ਹੈ। ਇਸ ਦੇ ਲਈ ਜਦੋਂ ਤੁਸੀਂ ਖਾਣਾ ਖਾਓ, ਉਸ ਤੋਂ ਪਹਿਲਾਂ ਇਕ ਚਮਚਾ ਘਿਓ ਅਤੇ ਸਵਾਦ ਅਨੁਸਾਰ ਚੀਨੀ ਮਿਲਾ ਕੇ ਖਾਓ। ਇਸਦਾ ਸੇਵਨ ਲੰਚ ਅਤੇ ਡਿਨਰ ਤੋਂ ਪਹਿਲਾਂ ਕਰੋ।

PunjabKesari
ਕੇਲੇ ਦਾ ਸੇਵਨ ਕਰੋ
ਮਾਹਿਰਾਂ ਦੀ ਮੰਨੀਏ ਤਾਂ ਭਾਰ ਵਧਾਉਣ ਲਈ ਕੇਲੇ ਜ਼ਰੂਰ ਖਾਓ। ਤੁਸੀਂ ਚਾਹੋ ਤਾਂ ਦਿਨ 'ਚ ਦੋ ਵਾਰ ਬਨਾਨਾ ਸ਼ੇਕ ਬਣਾ ਕੇ ਵੀ ਸੇਵਨ ਕਰ ਸਕਦੇ ਹੋ। ਇਸਦੇ ਲਈ ਤੁਸੀਂ ਦੁੱਧ ਦਾ ਇਸਤੇਮਾਲ ਕਰੋ ਤਾਂ ਬਿਹਤਰ ਹੈ।

PunjabKesari
ਸ਼ਹਿਦ ਅਤੇ ਦੁੱਧ ਦਾ ਸੇਵਨ ਕਰੋ
ਦੁੱਧ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜਦਕਿ ਸ਼ਹਿਦ 'ਚ ਪੌਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਸੇਵਨ ਨਾਲ ਭਾਰ ਵੱਧਣ ਲੱਗਦਾ ਹੈ। ਇਸਦੇ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਪੀਓ। ਇਸਦੇ ਲਈ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੋ ਵਾਰ ਦੁੱਧ ਤੇ ਸ਼ਹਿਦ ਪੀਓ। ਤੁਹਾਨੂੰ ਜਲਦੀ ਹੀ ਨਤੀਜਾ ਦਿਖੇਗਾ।


Aarti dhillon

Content Editor

Related News