ਸ਼ੂਗਰ ਤੇ ਦਿਲ ਦੇ ਮਰੀਜ਼ਾਂ ਲਈ ਵਰਦਾਨ ਹੈ 'ਤੇਜਪੱਤੇ ਦੀ ਚਾਹ' , ਜਾਣੋ ਹੋਰ ਕੀ ਹਨ ਫ਼ਾਇਦੇ

Wednesday, Feb 22, 2023 - 11:41 AM (IST)

ਨਵੀਂ ਦਿੱਲੀ- ਰਸੋਈ ਦੇ ਮਸਾਲਿਆਂ 'ਚ ਵਰਤਿਆ ਜਾਣ ਵਾਲਾ ਤੇਜਪੱਤਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਅਨੁਸਾਰ ਇਸ ਨੂੰ ਦਵਾਈ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਭੋਜਨ ਦੀ ਸੁਗੰਧੀ ਵਧਾਉਣ ਦੇ ਨਾਲ-ਨਾਲ ਇਹ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਇਸ ਵਿੱਚ ਵਿਟਾਮਿਨ ਸੀ, ਏ, ਬੀ, ਈ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਕਾਪਰ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਖਾਸ ਤੌਰ 'ਤੇ ਸਰਦੀਆਂ ਵਿੱਚ, ਤੁਸੀਂ ਤੇਜਪੱਤੇ ਤੋਂ ਬਣੀ ਚਾਹ ਦਾ ਸੇਵਨ ਕਰਕੇ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। 

ਆਓ ਜਾਣਦੇ ਹਾਂ ਤੇਜਪੱਤੇ ਦੀ ਚਾਹ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ

ਤੇਜ਼ੀ ਨਾਲ ਘਟੇਗਾ ਵਜ਼ਨ
ਜੇਕਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਤੇਜ਼ ਪੱਤੇ ਤੋਂ ਤਿਆਰ ਚਾਹ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਪੱਧਰ ਨੂੰ ਵਧਾ ਕੇ ਸਰੀਰ ਵਿੱਚੋਂ ਵਾਧੂ ਚਰਬੀ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ।

ਦਿਲ ਰਹੇਗਾ ਸਿਹਤਮੰਦ 
ਤੇਜਪੱਤੇ ਵਿੱਚ ਪੋਟਾਸ਼ੀਅਮ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਨਾਲ ਦਿਲ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਗੁਣਕਾਰੀ
ਇਸ ਚਾਹ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਰਿਸਰਚ ਦੇ ਅਨੁਸਾਰ, ਤੇਜਪੱਤੇ ਤੋਂ ਬਣੀ ਚਾਹ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ਚਾਹ ਨਾਲ ਖੂਨ 'ਚ ਗਲੂਕੋਜ਼ ਦੀ ਮਾਤਰਾ ਵੀ ਘੱਟ ਜਾਂਦੀ ਹੈ, ਜਿਸ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

ਇਨਫੈਕਸ਼ਨ ਤੋਂ ਬਚਾਏ
ਤੇਜਪੱਤੇ ਵਿੱਚ ਪਾਏ ਜਾਣ ਵਾਲੇ ਐਂਟੀਫੰਗਲ ਗੁਣ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ 'ਚ ਕੈਂਡੀਡਾ ਐਲਬੀਕੈਂਸ ਨਾਂ ਦਾ ਤੱਤ ਹੁੰਦਾ ਹੈ ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ।

PunjabKesari

ਕਿਵੇਂ ਕਰੀਏ ਤਿਆਰ ਤੇਜਪੱਤੇ ਦੀ ਚਾਹ?
ਸਮੱਗਰੀ 

  • ਤੇਜਪੱਤੇ - 3-4
  • ਦਾਲਚੀਨੀ ਪਾਊਡਰ - ਇੱਕ ਚੂੰਡੀ
  • ਪਾਣੀ - 2 ਕੱਪ
  • ਸ਼ਹਿਦ - 1/2 ਚਮਚਾ
  • ਨਿੰਬੂ - ਅੱਧਾ ਟੁਕੜਾ

PunjabKesari
ਤੇਜਪੱਤੇ ਦੀ ਚਾਹ ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਤੇਜਪੱਤੇ ਨੂੰ ਪਾਣੀ ਨਾਲ ਧੋ ਲਓ ਅਤੇ ਇਕ ਪੈਨ ਵਿਚ 2 ਕੱਪ ਪਾਣੀ ਗਰਮ ਕਰੋ। 
- ਇਸ ਤੋਂ ਬਾਅਦ ਤੇਜਪੱਤੇ ਨੂੰ ਗਰਮ ਹੋ ਰਹੇ ਪਾਣੀ 'ਚ ਉਬਾਲੋ। 
- ਇਸ ਨੂੰ 1 ਮਿੰਟ ਲਈ ਉਬਾਲੋ ਅਤੇ ਫਿਰ ਦਾਲਚੀਨੀ ਪਾਊਡਰ ਮਿਲਾਓ।
- ਘੋਲ ਨੂੰ 3-4 ਮਿੰਟ ਲਈ ਉਬਲਣ ਦਿਓ। ਤੈਅ ਸਮੇਂ ਬਾਅਦ ਇਸ 'ਚ ਸ਼ਹਿਦ ਮਿਲਾਓ।
- ਤੁਹਾਡੀ ਤੇਜਪੱਤੇ ਦੀ ਚਾਹ ਤਿਆਰ ਹੈ। ਤੁਸੀਂ ਇਸ ਨੂੰ ਛਾਨਣੀ ਨਾਲ ਛਾਣ ਲਵੋ। 
- ਇਸ ਵਿਚ ਸਵਾਦ ਅਨੁਸਾਰ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ।

PunjabKesari
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News