Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
Sunday, Mar 05, 2023 - 05:35 PM (IST)
ਨਵੀਂ ਦਿੱਲੀ- ਤੁਸੀਂ ਹਮੇਸ਼ਾ ਸੁਣਿਆ ਹੋਵੇਗਾ ਕਿ ਦੁੱਧ, ਚਾਹ ਪੱਤੀ ਅਤੇ ਖੰਡ ਨਾਲ ਬਣੀ ਆਮ ਚਾਹ ਦੇ ਮੁਕਾਬਲੇ ਹਰਬਲ ਚਾਹ ਪੀਣਾ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਅਤੇ ਇਹ ਗੱਲ ਕਾਫ਼ੀ ਹੱਦ ਤੱਕ ਸਹੀ ਵੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੁਦੀਨੇ ਦੀ ਚਾਹ ਨੂੰ ਲੋੜ ਤੋਂ ਜ਼ਿਆਦਾ ਪੀਣ 'ਤੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਮਾਹਰਾਂ ਮੁਤਾਬਕ ਪੁਦੀਨੇ ਵਾਲੀ ਚਾਹ ਜ਼ਿਆਦਾ ਪੀਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਪੁਦੀਨੇ ਦੀ ਚਾਹ ਪੀਣ ਦੇ ਨੁਕਸਾਨ
1. ਪਾਚਨ ਤੰਤਰ 'ਤੇ ਹੁੰਦੈ ਅਸਰ
ਜਿਨ੍ਹਾਂ ਲੋਕਾਂ ਦਾ ਪਾਚਨ ਖਰਾਬ ਹੁੰਦਾ ਹੈ, ਉਨ੍ਹਾਂ ਲਈ ਪੁਦੀਨੇ ਦੀ ਚਾਹ ਫ਼ਾਇਦੇ ਦਾ ਸੌਦਾ ਘੱਟ ਅਤੇ ਨੁਕਸਾਨ ਦਾ ਜ਼ਿਆਦਾ ਹੋ ਸਕਦਾ ਹੈ। ਇਸ ਦਾ ਪਾਚਨ ਤੰਤਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਕਿਉਂਕਿ ਪੁਦੀਨੇ ਦੀ ਚਾਹ 'ਚ ਮੌਜੂਦ ਮੇਂਥੌਲ ਢਿੱਡ ਦੀ ਪਰੇਸ਼ਾਨੀ ਨੂੰ ਵਧਾ ਦਿੰਦਾ ਹੈ।
2. ਗਰਭ ਅਵਸਥਾ ਦੌਰਾਨ ਹੋਵੇਗਾ ਨੁਕਸਾਨ
ਗਰਭਵਤੀ ਔਰਤਾਂ ਨੂੰ ਪੇਪਰਮਿੰਟ ਟੀ (ਪੁਦੀਨੇ) ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਦਰਅਸਲ ਪੁਦੀਨੇ ਦੀ ਚਾਹ 'ਚ ਪੁਦੀਨੇ ਦਾ ਤੇਲ ਬੱਚੇਦਾਨੀ 'ਚ ਖੂਨ ਦੇ ਪ੍ਰਵਾਹ ਨੂੰ ਵਧਾ ਸਕਦਾ ਹੈ ਜਿਸ ਨਾਲ ਗਰਭਪਾਤ ਦੀ ਨੌਬਤ ਆ ਸਕਦੀ ਹੈ।
ਇਹ ਵੀ ਪੜ੍ਹੋ-ਫਿਸਲਣ ਤੋਂ ਬਾਅਦ ਅਰਬਪਤੀਆਂ ਦੀ ਸੂਚੀ 'ਚ ਅਡਾਨੀ ਦੀ ਲੰਬੀ ਛਲਾਂਗ, ਹੁਣ ਪਹੁੰਚੇ ਇਸ ਨੰਬਰ 'ਤੇ
3. ਕਿਡਨੀ ਦੀ ਬੀਮਾਰੀ 'ਚ ਨੁਕਸਾਨਦੇਹ
ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਹਨ, ਉਨ੍ਹਾਂ ਨੂੰ ਪੁਦੀਨੇ ਵਾਲੀ ਚਾਹ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ ਕਿਉਂਕਿ ਇਸ ਨਾਲ ਫ਼ਾਇਦੇ ਦੀ ਬਜਾਏ ਨੁਕਸਾਨ ਹੋਵੇਗਾ। ਜ਼ਿਆਦਾਤਰ ਸਿਹਤ ਮਾਹਰ ਇਸ ਬੀਮਾਰੀ ਦੌਰਾਨ ਪੁਦੀਨੇ ਦੀਆਂ ਪੱਤੀਆਂ ਅਤੇ ਉਸ ਨਾਲ ਬਣੀ ਚਾਹ ਤੋਂ ਦੂਰੀ ਰੱਖਣ ਦੀ ਸਲਾਹ ਦਿੰਦੇ ਹਨ।
4. ਬੈਕਟੀਰੀਆ ਇਨਫੈਕਸ਼ਨ
ਜੇਕਰ ਤੁਸੀਂ ਪੁਦੀਨੇ ਦੀ ਚਾਹ ਲੋੜ ਤੋਂ ਜ਼ਿਆਦਾ ਪੀਂਦੇ ਹੋ ਤਾਂ ਇਸ ਨਾਲ ਬੈਕਟੀਰੀਅਲ ਇਨਫੈਕਸ਼ਨ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ ਇਸ ਲਈ ਬਿਨਾਂ ਡਾਕਟਰ ਦੀ ਸਲਾਹ ਲਏ ਬਿਨਾਂ ਇਸ ਦਾ ਸੇਵਨ ਨਾ ਵਧਾਓ।
ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।