Health Tips: ਸਾਵਧਾਨ! ਇਨ੍ਹਾਂ ਕਾਰਨਾਂ ਕਰਕੇ ਹੋ ਸਕਦੈ ‘ਲੀਵਰ’ ’ਚ ਦਰਦ, ਕਦੇ ਨਾ ਕਰੋ ਨਜ਼ਰਅੰਦਾਜ਼
Thursday, Jul 07, 2022 - 07:54 PM (IST)

ਜਲੰਧਰ (ਬਿਊਰੋ) - ਲੀਵਰ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ। ਇਸ ਤੋਂ ਬਿਨਾਂ ਸਾਡਾ ਸਰੀਰ ਕੁਝ ਵੀ ਨਹੀਂ। ਲੀਵਰ ਸਾਡੇ ਸਰੀਰ ਦੇ ਬਹੁਤ ਸਾਰੇ ਕੰਮ ਕਰਦਾ ਹੈ, ਜਿਵੇਂ ਖਾਣਾ ਪਹੁੰਚਾਉਣਾ, ਖੂਨ ਸਾਫ਼ ਕਰਨਾ ਆਦਿ। ਇਹ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਜੇਕਰ ਲੀਵਰ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਬੀਮਾਰੀ ਹੋ ਜਾਂਦੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਲੀਵਰ ਦਾ ਇਲਾਜ ਕਰਨਾ। ਕਈ ਵਾਰ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ, ਜੋ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਜ਼ਿਆਦਾ ਖਾਣਾ ਖਾਣ, ਫੈਟ ਵਾਲਾ ਖਾਣਾ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲੀਵਰ ਵਿੱਚ ਦਰਦ ਹੋਣ ਦੇ ਮੁੱਖ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ...
ਲੀਵਰ ਵਿੱਚ ਦਰਦ ਹੋਣ ਦੇ ਮੁੱਖ ਕਾਰਨ
ਪੀਲੀਆ ਹੋਣਾ
ਪੀਲੀਆ ਹੋਣ ਦਾ ਕਾਰਨ ਲੀਵਰ ਵਿੱਚ ਸੋਜ ਹੋਣਾ ਹੈ। ਪੀਲੀਆ ਹੋਣ ’ਤੇ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨਾਲ ਸਾਡੀ ਚਮੜੀ ਅਤੇ ਅੱਖਾਂ ਪੀਲੀਆ ਪੈ ਜਾਂਦੀਆਂ ਹਨ। ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਇਹ ਜ਼ਿਆਦਾਤਰ ਲੀਵਰ ਵਿੱਚ ਗਰਮੀ ਹੋਣ ਦੇ ਕਾਰਨ ਹੁੰਦਾ ਹੈ।
ਬੇਹੀ ਚੀਜ਼ਾਂ ਖਾਣਾ
ਕਈ ਵਾਰ ਅਸੀਂ ਬਹੀਆਂ ਚੀਜ਼ਾਂ ਖਾ ਲੈਂਦੇ ਹਾਂ। ਗਰਮੀਆਂ ਦੇ ਦਿਨਾਂ ਵਿੱਚ ਬੇਹੀ ਸਬਜ਼ੀ ਅਤੇ ਫਰਿੱਜ ਵਿੱਚ ਰੱਖਿਆ ਹੋਇਆ ਆਟਾ ਖਾਣ ਨਾਲ ਲੀਵਰ ਦੀ ਸਮੱਸਿਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ।
ਭਾਰ ਵੱਧਣਾ
ਜ਼ਿਆਦਾ ਜੰਕ ਫੂਡ ਦਾ ਸੇਵਨ ਕਰਨ ਨਾਲ ਸਾਡਾ ਵਜ਼ਨ ਵਧਣ ਲੱਗਦਾ ਹੈ। ਮੋਟਾਪੇ ਦਾ ਸਿੱਧਾ ਅਸਰ ਲੀਵਰ ’ਤੇ ਪੈਂਦਾ ਹੈ। ਜ਼ਿਆਦਾ ਮੋਟਾਪਾ ਹੋਣ ਦੇ ਕਾਰਨ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ। ਜੇਕਰ ਅਸੀਂ ਲਗਾਤਾਰ ਭੱਜ ਲੈਂਦੇ ਹਾਂ, ਤਾਂ ਸਾਡੀਆਂ ਪੱਸਲੀਆਂ ਦੇ ਥੱਲੇ ਦਰਦ ਹੋਣ ਲੱਗਦਾ ਹੈ ।
ਅਲਕੋਹੋਲਿਕ ਹੈਪੇਟਾਇਟਿਸ
ਇਹ ਸਮੱਸਿਆ ਉਸ ਸਮੇਂ ਹੁੰਦੀ ਹੈ, ਜਦੋਂ ਅਸੀਂ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਹਾਂ। ਇਸ ਸਮੱਸਿਆ ਵਿੱਚ ਭੁੱਖ ਘੱਟ ਲੱਗਦੀ ਹੈ ਅਤੇ ਹਲਕਾ ਬੁਖਾਰ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ।
ਪਿੱਤੇ ਦੀ ਪੱਥਰੀ
ਪਿੱਤੇ ਦੀ ਪੱਥਰੀ ਬਿਲਕੁਲ ਲੀਵਰ ਦੇ ਥੱਲੇ ਹੁੰਦੀ ਹੈ ਇਸ ਵਿੱਚ ਪੱਥਰੀ ਹੋਣਾ ਵੀ ਲੀਵਰ ਦਾ ਦਰਦ ਦਾ ਕਾਰਨ ਬਣ ਸਕਦਾ ਹੈ। ਅਚਾਨਕ ਬਹੁਤ ਤੇਜ਼ ਦਰਦ ਹੋਣਾ ਪਿੱਤੇ ਦੀ ਪੱਥਰੀ ਦਾ ਸੰਕੇਤ ਹੋ ਸਕਦਾ ਹੈ ।
ਪਲਾਸਟਿਕ ਦੇ ਪੈਕੇਟ ਦਾ ਜੂਸ ਪੀਣਾ
ਪਲਾਸਟਿਕ ਦੇ ਪੈਕੇਟ ਦਾ ਜੂਸ ਪੀਣ ਨਾਲ ਲਿਵਰ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਕਿਉਂਕਿ ਇਸ ਦਾ ਅਸਰ ਲੀਵਰ ’ਤੇ ਪੈਂਦਾ ਹੈ ।
ਲੀਵਰ ਕੈਂਸਰ ਹੋਣਾ
ਲਿਵਰ ਵਿੱਚ ਦਰਦ ਹੋਣ ਦਾ ਮੁੱਖ ਕਾਰਨ ਲੀਵਰ ਕੈਂਸਰ ਵੀ ਹੋ ਸਕਦਾ ਹੈ। ਇਸ ਨਾਲ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ, ਭੁੱਖ ਘੱਟ ਲੱਗਣਾ, ਉਲਟੀ, ਬੁਖ਼ਾਰ, ਢਿੱਡ ਵਿੱਚ ਸੋਜ, ਹੱਥ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ ।