Health Tips: ਸਾਹ ਚੜ੍ਹਣ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਸਮੱਸਿਆਵਾਂ

06/01/2022 6:17:00 PM

ਨਵੀਂ ਦਿੱਲੀ—ਅੱਜ ਦੇ ਸਮੇਂ 'ਚ ਹਰ ਇਨਸਾਨ ਕਿਸੇ ਨਾ ਕਿਸੇ ਨਾ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਉਨ੍ਹਾਂ 'ਚੋਂ ਇਕ ਸਾਹ ਦੀ ਸਸੱਸਿਆਂ ਹੈ। ਤੇਜ਼ੀ ਨਾਲ ਸਾਹ ਲੈਣ ਨੂੰ ਹਾਈਪਰ ਵੈਂਟੀਲੇਸ਼ਨ ਵੀ ਕਿਹਾ ਜਾਂਦਾ ਹੈ । ਜਦੋਂ ਇਨਸਾਨ ਨੂੰ ਹਾਰਟ ਦੀ ਸਮੱਸਿਆ, ਫੇਫਡ਼ਿਆਂ ਵਿਚ ਇੰਫੈਕਸ਼ਨ ਅਤੇ ਸਾਹ ਦੀ ਨਲੀ ਵਿਚ ਸਮੱਸਿਆ ਹੋਣ ਤੇ ਸਾਹ ਚੜ੍ਹਨ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਇਕ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਵਿਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਜਿਹੇ ਲੱਛਣ ਵੀ ਸਾਹ ਚੜ੍ਹਨ ਦੇ ਦੌਰਾਨ ਨਜ਼ਰ ਆ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਥੋੜ੍ਹਾ ਜਿਹਾ ਕੰਮ ਕਰਕੇ ਸਾਹ ਚੜ੍ਹਨ ਲੱਗਦਾ ਹੈ ਤਾਂ ਉਸ ਦੇ ਕਿਹੜੇ-ਕਿਹੜੇ ਕਾਰਨ ਹੋ ਸਕਦੇ ਹਨ।

PunjabKesari

ਸੀ.ਓ.ਪੀ.ਡੀ.

ਇਹ ਇਕ ਤਰ੍ਹਾਂ ਦੀ ਫੇਫੜਿਆਂ ਦੀ ਬਿਮਾਰੀ ਹੈ। ਜਿਸ ਵਿਚ ਬ੍ਰੋਂਕਾਈਟਿਸ ਵਿਚ ਸਾਹ ਦੀ ਨਲੀ ਵਿਚ ਸੋਜ ਅਤੇ ਐਮਫੀਸੀਮਾ ਵਿਚ ਫੇਫੜਿਆਂ ਵਿਚ ਮੌਜੂਦ ਛੋਟੀ ਹਵਾ ਦੀਆਂ ਥੈਲੀਆਂ ਖ਼ਰਾਬ ਹੋ ਜਾਂਦੀਆਂ ਹਨ । ਜਿਸ ਨਾਲ ਇਹ ਸਮੱਸਿਆ ਹੋਣ ਲੱਗਦੀ ਹੈ।

ਸਰੀਰ ਵਿਚ ਪਾਣੀ ਦੀ ਘਾਟ—ਜਦੋਂ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗਦੀ ਹੈ। ਜੋ ਕਿ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਊਰਜਾ ਪਾਣੀ ਦੀ ਘਾਟ ਦੇ ਕਾਰਨ ਨਹੀਂ ਮਿਲ ਪਾਉਂਦੀ। ਜਿਸ ਨਾਲ ਅਸੀਂ ਜਲਦੀ-ਜਲਦੀ ਸਾਹ ਲੈਣ ਲੱਗਦੇ ਹਾਂ ਅਤੇ ਥੋੜ੍ਹਾ ਜਿਹਾ ਕੰਮ ਕਰਕੇ ਵੀ ਸਾਹ ਚੜ੍ਹਨ ਲੱਗਦਾ ਹੈ। ਇਹ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਹੋ ਸਕਦਾ ਹੈ।

ਅਸਥਮਾ ਦੀ ਸਮੱਸਿਆ—ਜੇਕਰ ਤੁਸੀਂ ਵੀ ਬਹੁਤ ਜਲਦੀ ਸਾਹ ਲੈਂਦੇ ਹੋ ਅਤੇ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਕੇ ਸਾਹ ਚੜ੍ਹ ਜਾਂਦਾ ਹੈ ਤਾਂ ਇਹ ਇਕ ਅਸਥਮਾ ਦੀ ਸਮੱਸਿਆ ਵੀ ਹੋ ਸਕਦੀ ਹੈ, ਕਿਉਂਕਿ ਇਸ ਸਮੱਸਿਆ ਵਿਚ ਸਾਹ ਦੀ ਨਲੀ ਵਿਚ ਸੋਜ ਪੈ ਜਾਂਦੀ ਹੈ ਅਤੇ ਸਾਹ ਲੈਣ ਵਿਚ ਸਮੱਸਿਆ ਹੁੰਦੀ ਹੈ।

PunjabKesari

ਖ਼ੂਨ ਗੁੜ੍ਹਾ ਹੋਣਾ—ਜਦੋਂ ਸਾਡੇ ਸਰੀਰ ਵਿਚ ਖ਼ੂਨ ਗੁੜ੍ਹਾ ਹੋ ਜਾਂਦਾ ਹੈ ਤਾਂ ਉਸ ਸਮੇਂ ਵੀ ਸਾਹ ਆਉਣ ਵਿਚ ਤਕਲੀਫ਼ ਹੁੰਦੀ ਹੈ, ਕਿਉਂਕਿ ਫੇਫੜਿਆਂ ਤੱਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ। ਜਿਸ ਕਾਰਨ ਛਾਤੀ ਵਿਚ ਦਰਦ , ਦਿਲ ਤੇਜ਼ ਧੜਕਣ ਲੱਗਦਾ ਹੈ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਹੋਣ ਲੱਗਦੀ ਹੈ ।

ਸ਼ੂਗਰ—ਸ਼ੂਗਰ ਇਕ ਗੰਭੀਰ ਸਮੱਸਿਆ ਹੈ। ਇਸ ਕਾਰਨ ਸਰੀਰ ਵਿਚ ਇਨਸੁਲਿਨ ਨਹੀਂ ਬਣ ਪਾਉਂਦ। ਜਿਸ ਕਾਰਨ ਸਰੀਰ ਵਿਚ ਕੈਂਟੋਸ ਨਾਮਕ ਐਸਿਡ ਦਾ ਨਿਰਮਾਣ ਹੋਣ ਲੱਗਦਾ ਹੈ ਅਤੇ ਜਿਸ ਕਾਰਨ ਸਾਨੂੰ ਸਾਹ ਚੜ੍ਹਨ ਲੱਗਦਾ ਹੈ।

PunjabKesari

ਫੇਫੜਿਆਂ ਵਿਚ ਇਨਫੈਕਸ਼ਨ—ਫੇਫਡ਼ਿਆਂ ਵਿਚ ਇਨਫੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਸਾਹ ਚੜ੍ਹਨ ਦੇ ਸਮੇਂ ਤੁਹਾਨੂੰ ਹੋਰ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਇਕ ਵਾਰ ਡਾਕਟਰ ਤੋਂ ਜ਼ਰੂਰ ਟੈਸਟ ਕਰਵਾਓ।

ਗਲੇ ਅਤੇ ਫੇਫੜਿਆਂ ਵਿਚ ਜਲਨ ਮਹਿਸੂਸ ਹੋਣੀ

ਅੱਖਾਂ 'ਚੋਂ ਪਾਣੀ ਆਉਣਾ

ਚੱਕਰ ਆਉਣਾ ਅਤੇ ਬੇਹੋਸ਼ੀ ਮਹਿਸੂਸ ਕਰਨਾ

ਸਾਹ ਲੈਂਦੇ ਸਮੇਂ ਆਵਾਜ਼ ਆਉਣੀ

ਦਿਲ ਦੀ ਧੜਕਣ ਤੇਜ਼ ਹੋ ਜਾਣੀ

ਸਰੀਰ ਦੇ ਤਾਪਮਾਨ ਵਿਚ ਬਦਲਾਅ ਮਹਿਸੂਸ ਕਰਨਾ


Aarti dhillon

Content Editor

Related News