Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ
Monday, Sep 13, 2021 - 05:47 PM (IST)
ਜਲੰਧਰ (ਬਿਊਰੋ) - ਅੱਧੇ ਸਿਰ ਦਰਦ ਦੀ ਸਮੱਸਿਆ ਸਾਈਲੈਂਟ ਕਿਲਰ ਦੀ ਤਰ੍ਹਾਂ ਅਚਾਨਕ ਅਟੈਕ ਕਰਦਾ ਹੈ। ਇਸ ਨਾਲ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ। ਗਰਮੀਆਂ ਵਿੱਚ ਮਾਈਗ੍ਰੇਨ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ। ਗਰਮੀਆਂ ਵਿੱਚ ਵਧਿਆ ਹੋਇਆ ਤਾਪਮਾਨ ਅਤੇ ਗਰਮ ਵਾਤਾਵਰਣ ਕਰਕੇ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਕਾਫ਼ੀ ਦਰਦ ਸਹਿਣਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ। ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਤੋਂ ਰਾਹਤ ਦਿਵਾਉਣ ਦਾ ਇਕ ਨੁਸਖ਼ਾ ਦੱਸਾਂਗੇ ਅਤੇ ਨਾਲ ਹੀ ਮਾਈਗ੍ਰੇਨ ਦਾ ਦਰਦ ਹੋਣ ’ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਦੇ ਬਾਰੇ ਜਾਣੂ ਕਰਾਂਵਾਗੇ...
ਗਰਮੀਆਂ ਵਿੱਚ ਕਿਉਂ ਵਧ ਜਾਂਦਾ ਹੈ ਮਾਈਗ੍ਰੇਨ
ਗਰਮੀਆਂ ਵਿੱਚ ਵਧੇ ਹੋਏ ਤਾਪਮਾਨ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਕਰਕੇ ਮਾਈਗ੍ਰੇਨ ਦਾ ਦਰਦ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗਲਤ ਖਾਣ-ਪੀਣ, ਡੀਹਾਈਡ੍ਰੇਸ਼ਨ, ਸੋਡਾ, ਕੋਲਡ ਡਰਿੰਕ ਦਾ ਸੇਵਨ ਮਾਈਗ੍ਰੇਨ ਦਰਦ ਵਧਾ ਦਿੰਦਾ ਹੈ। ਗਰਮੀ ਦੇ ਕਰਕੇ ਸਰੀਰ ਦਾ ਆਕਸੀਜਨ ਲੇਵਲ ਪ੍ਰਭਾਵਿਤ ਹੁੰਦਾ ਹੈ। ਇਸ ਕਰਕੇ ਵੀ ਦਰਦ ਵਧ ਜਾਂਦਾ ਹੈ।
ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ
ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ
ਗਰਮੀ ਵਿੱਚ ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ ਦਾ ਸੇਵਨ ਮਾਈਗ੍ਰੇਨ ਦਾ ਦਰਦ ਵਧਾਉਂਦਾ ਹੈ। ਐਕਸਰਸਾਈਜ਼ ਕਰਨ ਤੋਂ ਤੁਰੰਤ ਬਾਅਦ ਜਾਂ ਜਦੋਂ ਸਰੀਰ ਗਰਮ ਹੋਵੇ, ਤਾਂ ਕਦੇ ਵੀ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ ।
ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ
ਚਾਕਲੇਟ
ਚਾਕਲੇਟ ਵਿੱਚ ਕੈਫੀਨ ਅਤੇ ਵੀਟਾਫੈਨਿਲ ਥਾਈਲਾਮੀਨ ਨਾਮਕ ਤੱਤ ਹੁੰਦਾ ਹੈ। ਇਸ ਕਰ ਕੇ ਬਲੱਡ ਸੈੱਲਸ ਵਿੱਚ ਖਿਚਾਅ ਪੈਦਾ ਹੁੰਦਾ ਹੈ, ਜੋ ਮਾਈਗ੍ਰੇਨ ਦੇ ਮਰੀਜ਼ਾਂ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਮਾਈਗ੍ਰੇਨ ਦੇ ਰੋਗੀਆਂ ਨੂੰ ਚਾਕਲੇਟ ਦਾ ਸੇਵਨ ਨਹੀਂ ਕਰਨਾ ਚਾਹੀਦਾ ।
ਪਨੀਰ
ਮਾਈਗ੍ਰੇਨ ਦੇ ਰੋਗੀ ਗਰਮੀਆਂ ਵਿੱਚ ਪਨੀਰ ਦਾ ਸੇਵਨ ਨਾ ਕਰੋ, ਕਿਉਂਕਿ ਇਹ ਮਾਈਗ੍ਰੇਨ ਦਾ ਦਰਦ ਵਧਾਉਣ ਹੈ। ਸੁੱਕੇ ਮੇਵੇ ਵੀ ਗਰਮੀ ਵਿੱਚ ਮਾਈਗ੍ਰੇਨ ਦਾ ਦਰਦ ਵਧਾਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਪੂਰੀ ਨੀਂਦ ਨਾ ਲੈਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੁੰਦੈ ਮਾਸਪੇਸ਼ੀਆਂ ’ਚ ‘ਦਰਦ’, ਕਦੇ ਨਾ ਕਰੋ ਨਜ਼ਰਅੰਦਾਜ਼
ਲੂਣ
ਗਰਮੀਆਂ ਵਿੱਚ ਜ਼ਿਆਦਾ ਮਾਤਰਾ ਵਿੱਚ ਲੂਣ, ਅਚਾਰ ਅਤੇ ਮਿਰਚ ਦਾ ਸੇਵਨ ਨਾ ਕਰੋ। ਇਹ ਚੀਜ਼ਾਂ ਵੀ ਮਾਈਗ੍ਰੇਨ ਦਾ ਦਰਦ ਵਧਾਉਂਦੀਆਂ ਹਨ ।
ਚਾਹ ਜਾਂ ਕੌਫੀ
ਜ਼ਿਆਦਾਤਰ ਲੋਕ ਸਿਰ ਦਰਦ ਠੀਕ ਕਰਨ ਲਈ ਚਾਹ ਜਾਂ ਕੌਫੀ ਪੀਂਦੇ ਹਨ। ਇਨ੍ਹਾਂ ਵਿੱਚ ਕੈਫਿਨ ਪਾਇਆ ਜਾਂਦਾ ਹੈ, ਜੋ ਦਿਮਾਗ ਦੀਆਂ ਨਸਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਘੱਟ ਹੋ ਜਾਂਦਾ ਹੈ, ਜਿਹੜਾ ਬਾਅਦ ਵਿੱਚ ਮਾਈਗ੍ਰੇਨ ਦਾ ਕਾਰਨ ਬਣਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਹੱਥਾਂ-ਪੈਰਾਂ ਦੇ ਨਹੁੰ ਸੁੱਕ ਰਹੇ ਹਨ ਤਾਂ ‘ਐਲੋਵੇਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਦੂਰ ਹੋਵੇਗੀ ਇਨਫੈਕਸ਼ਨ
ਮਾਈਗ੍ਰੇਨ ਲਈ ਘਰੇਲੂ ਨੁਸਖ਼ਾ
5-7 ਬਾਦਾਮ
2-3 ਕਾਲੀਆਂ ਮਿਰਚਾਂ
1 ਗਿਲਾਸ – ਦੁੱਧ
1 ਚਮਚ – ਦੇਸੀ ਘਿਓ
1 ਚਮਚ – ਖੰਡ
ਰੋਜ਼ਾਨਾ ਰਾਤ ਨੂੰ 5-7 ਬਾਦਾਮ ਭਿਓਂ ਕੇ ਰੱਖੋ ਅਤੇ ਸਵੇਰ ਸਮੇਂ ਇਹ ਬਦਾਮ ਛਿੱਲ ਕੇ 2-3 ਕਾਲੀਆਂ ਮਿਰਚਾਂ ਨਾਲ ਪੀਸ ਲਓ। ਇਸ ਪੇਸਟ ਨੂੰ 1 ਗਿਲਾਸ ਦੁੱਧ ਵਿੱਚ ਪਾ ਕੇ ਉਬਾਲੋ। ਦੁੱਧ ਉਬਲ ਜਾਣ ਤੋਂ ਬਾਅਦ 1 ਚਮਚ ਦੇਸੀ ਘਿਓ ਅਤੇ 1 ਚਮਚ ਖੰਡ ਮਿਲਾ ਕੇ ਪੀ ਲਓ। ਜੇਕਰ ਤੁਹਾਨੂੰ ਅੱਧੇ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੋਂ ਇਹ ਨੁਸਖ਼ਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ । ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਂਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health:ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਹਲਦੀ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹੋਵੇਗਾ ਫ਼ਾਇਦਾ