Health Tips: ਖਾਣਾ ਖਾਂਦੇ ਸਮੇਂ ਤੁਹਾਨੂੰ ਵੀ ਪਾਣੀ ਪੀਣ ਦੀ ਆਦਤ ਤਾਂ ਹੋ ਜਾਓ ਸਾਵਧਾਨ

09/01/2022 12:35:59 PM

ਨਵੀਂ ਦਿੱਲੀ- ਸਾਡੀ ਸਿਹਤ ਦਾ ਹਾਲ ਕਿਸ ਤਰ੍ਹਾਂ ਰਹੇਗਾ ਇਹ ਕਾਫ਼ੀ ਹੱਦ ਤੱਕ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਖਾਣਾ ਕਿੰਝ ਖਾਂਦੇ ਹਾਂ। ਕੁਝ ਲੋਕਾਂ ਨੂੰ ਭੋਜਨ ਕਰਦੇ ਸਮੇਂ ਪਾਣੀ ਪੀਣ ਦੀ ਆਦਤ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਖਾਣ 'ਚ ਆਸਾਨੀ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੀ ਸਿਹਤ ਲਈ ਚੰਗਾ ਪਰ ਕਿਤੇ ਨਾ ਕਿਤੇ ਤੁਸੀਂ ਖ਼ੁਦ ਦਾ ਨੁਕਸਾਨ ਕਰ ਰਹੇ ਹੁੰਦੇ ਹੋ। 

PunjabKesari
ਇਸ ਤਰ੍ਹਾਂ ਹੁੰਦੈ ਡਾਈਜੇਸ਼ਨ ਪ੍ਰੋਸੈੱਸ
ਸਾਨੂੰ ਖਾਂਦੇ ਸਮੇਂ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ, ਇਸ ਲਈ ਪਹਿਲਾਂ ਡਾਈਜੇਸ਼ਨ ਪ੍ਰੋਸੈੱਸ ਨੂੰ ਸਮਝਣਾ ਹੋਵੇਗਾ। ਦਰਅਸਲ ਭੋਜਨ ਜਿਵੇਂ ਹੀ ਮੂੰਹ 'ਚ ਜਾਂਦਾ ਹੈ, ਉਂਝ ਹੀ ਤੁਸੀ ਇਸ ਨੂੰ ਚਬਾਉਣਾ ਸ਼ੁਰੂ ਕਰ ਦਿੰਦੇ ਹੋ ਅਤੇ ਫਿਰ ਤੁਹਾਡੇ ਗਲੈਂਡਸ ਸਲਾਈਵਾ ਦਾ ਪ੍ਰੋਡੈਕਸ਼ਨ ਸ਼ੁਰੂ ਕਰ ਦਿੰਦੇ ਹਨ। ਸਾਡੀ ਲਾਰ 'ਚ ਫੂਡ ਨੂੰ ਬ੍ਰੇਕ ਕਰਨ ਵਾਲੇ ਐਂਜਾਈਮਸ ਹੁੰਦੇ ਹਨ। ਇਸ ਤੋਂ ਬਾਅਦ ਇਹ ਐਂਜਾਈਮਸ ਢਿੱਡ 'ਚ ਐਸਿਡਿਕ ਗੈਸਟ੍ਰਿਕ ਜੂਸ ਦੇ ਨਾਲ ਮਿਲ ਜਾਂਦੇ ਹਨ ਅਤੇ ਇਕ ਗੁੜ੍ਹਾ ਤਰਲ ਪਦਾਰਥ ਬਣਾਉਣ ਲੱਗਦੇ ਹਨ। ਇਹ ਲੀਕੁਇਡ ਛੋਟੀ ਅੰਤੜੀ 'ਚੋਂ ਲੰਘਦੀ ਹੈ ਅਤੇ ਨਿਊਟ੍ਰੀਏਂਟਸ ਨੂੰ ਐਬਜ਼ਾਰਬ ਕਰਨ ਲੱਗਦੀ ਹੈ।  

PunjabKesari
ਪਾਣੀ ਪੀਣ ਨਾਲ ਪਾਚਨ ਤੰਤਰ 'ਤੇ ਹੁੰਦੈ ਅਸਰ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਪਾਣੀ ਪੀਂਦੇ ਹੋ ਤਾਂ ਇਸ ਨਾਲ ਨਾ ਸਿਰਫ਼ ਤੁਹਾਡੀ ਬਾਡੀ ਹਾਈਡ੍ਰੇਟ ਰਹਿੰਦੀ ਹੈ ਸਗੋਂ ਪਾਚਨ ਤੰਤਰ ਵੀ ਬਿਹਤਰ ਹੋ ਜਾਂਦਾ ਹੈ। ਪਰ ਭੋਜਨ ਕਰਦੇ ਸਮੇਂ ਪਾਣੀ ਪੀਣਾ ਚੰਗਾ ਨਹੀਂ ਹੁੰਦਾ ਕਿਉਂਕਿ ਖਾਣੇ ਦੇ ਨਾਲ ਲੀਕੁਇਡ ਸਾਡੇ ਡਾਈਡੇਸ਼ਨ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਕਈ ਲੋਕਾਂ ਦੇ ਵਿਚਾਲੇ ਇਹ ਮਿਥਕ ਫੈਲਿਆ ਹੋਇਆ ਹੈ ਕਿ ਪਾਣੀ ਪੀਣ ਨਾਲ ਢਿੱਡ ਦੇ ਐਸਿਡ ਅਤੇ ਡਾਈਜੈਸਟਿਵ ਐਂਡਾਇਮਸ ਪਤਲੇ ਹੋ ਜਾਂਦੇ ਹਨ ਜਿਸ ਨਾਲ ਡਾਈਜੇਸ਼ਨ 'ਚ ਆਸਾਨੀ ਹੁੰਦੀ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ। ਇਸ ਦੇ ਉਲਟ ਖਾਂਦੇ ਸਮੇਂ ਪਾਣੀ ਪੀਣ ਨਾਲ ਪਾਚਨ ਕਿਰਿਆ 'ਚ ਪਰੇਸ਼ਾਨੀ ਆਉਂਦੀ ਹੈ। ਇਸ ਦਾ ਇਕ ਹੋਰ ਨੁਕਸਾਨ ਹੈ ਕਿ ਤੁਹਾਡਾ ਢਿੱਡ ਨਿਕਲਣ ਲੱਗਦਾ ਹੈ ਅਤੇ ਹੌਲੀ-ਹੌਲੀ ਤੁਸੀਂ ਮੋਟੇ ਹੋਣ ਲੱਗਦੇ ਹੋ ਜਿਸ ਨਾਲ ਬਾਡੀ ਦੀ ਸ਼ੇਪ ਪੂਰੀ ਤਰ੍ਹਾਂ ਨਾਲ ਵਿਗੜ ਜਾਂਦੀ ਹੈ। 

PunjabKesari
ਖਾਣੇ ਤੋਂ ਕਿੰਨੀ ਦੇਰ ਬਾਅਦ ਪੀਓ ਪਾਣੀ
ਆਮ ਤੌਰ 'ਤੇ ਜ਼ਿਆਦਾਤਰ ਹੈਲਥ ਮਾਹਰ ਸਲਾਹ ਦਿੰਦੇ ਹਨ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਵੀ ਪਾਣੀ ਪੀਣ ਤੋਂ ਬਚਣਾ ਚਾਹੀਦੈ। ਬਿਹਤਰ ਹੈ ਕਿ ਤੁਸੀਂ ਭੋਜਨ ਕਰਨ ਦੇ ਅੱਧੇ ਘੰਟੇ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡੀ ਸਿਹਤ ਬਿਹਤਰ ਹੋਵੇਗੀ ਅਤੇ ਡਾਈਜੇਸ਼ਨ ਵੀ ਬਿਹਤਰ ਰਹੇਗਾ। 


Aarti dhillon

Content Editor

Related News