Health Tips: ਰਾਤ ਨੂੰ ਸੌਣ ਤੋਂ ਪਹਿਲਾ ਜ਼ਰੂਰ ਪੀਓ ਦੁੱਧ, ਸਰੀਰ ਨੂੰ ਹੁੰਦੇ ਹਨ ਅਨੇਕਾਂ ਲਾਭ

04/08/2022 11:29:15 AM

ਨਵੀਂ ਦਿੱਲੀ- ਆਯੁਰਵੈਦ ਅਨੁਸਾਰ ਦੁੱਧ ਸਰੀਰ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਜਿਸ ਦਾ ਸਾਡੇ ਆਹਾਰ 'ਚ ਸ਼ਾਮਲ ਹੋਣਾ ਮਹੱਤਵਪੂਰਨ ਹੈ। ਆਯੁਰਵੈਦ ਸਾਰਿਆਂ ਨੂੰ ਰੋਜ਼ਾਨਾ ਹਲਕਾ ਗਰਮ ਦੁੱਧ ਪੀਣ ਦੀ ਸਲਾਹ ਦਿੰਦਾ ਹੈ। ਦੁੱਧ 'ਚ ਵਿਟਾਮਿਨ, ਨਿਕੋਟੀਨਿਕ ਐਸਿਡ, ਮਿਨਰਲਸ ਜਿਵੇਂ, ਕੈਲੀਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ।
ਵੱਖ-ਵੱਖ ਸਮੇਂ 'ਤੇ ਦੁੱਧ ਪੀਣ ਦਾ ਅਸਰ
ਸਵੇਰੇ- ਸਵੇਰੇ ਦੁੱਧ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ, ਕਿਉਂਕਿ ਇਹ ਪਚਾਉਣ 'ਚ ਭਾਰਾ ਹੁੰਦਾ ਹੈ।
ਦੁਪਿਹਰ- ਇਸ ਸਮੇਂ ਦੁੱਧ ਪੀਣ ਨਾਲ ਬੁਜ਼ਰਗਾਂ ਨੂੰ ਤਾਕਤ ਮਿਲਦੀ ਹੈ।
ਸ਼ਾਮ- ਸ਼ਾਮ ਦੇ ਦੌਰਾਨ ਦੁੱਧ ਪੀਣ ਨਾਲ ਅੱਖਾਂ 'ਤੇ ਅਸਰ ਪੈਂਦਾ ਹੈ।
ਰਾਤ- ਰਾਤ ਨੂੰ ਦੁੱਧ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ।

PunjabKesari
ਰਾਤ ਨੂੰ ਦੁੱਧ ਪੀਣ ਦੇ ਕੀ ਲਾਭ ਹੁੰਦੇ ਹਨ
1 ਰਾਤ ਨੂੰ ਦੁੱਧ ਪੀਣ ਨਾਲ ਨੀਂਦ ਚੰਗੀ ਆਉਂਦੀ ਹੈ। ਕਿਉਂਕਿ ਦੁੱਧ 'ਚ ਅਮੀਨੋ ਐਸਿਡ ਟਰਾਈਪਟੋਪੇਨ ਹੁੰਦਾ ਹੈ, ਜੋ ਕਿ ਨੀਂਦ ਦੇ ਹਾਰਮੋਨਜ਼ ਦੇ ਪੱਧਰ ਨੂੰ ਵਧਾਉਣ 'ਚ ਮਦਦ ਕਰਦਾ ਹੈ।
2 ਦੁੱਧ 'ਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ।
3 ਇਸ 'ਚ ਪ੍ਰੋਟੀਨ ਹੁੰਦਾ ਹੈ ਜੋ ਕਿ ਮਾਸਪੇਸ਼ੀਆਂ ਦੇ ਵਿਕਾਸ ਲਈ ਲਾਭਦਾਇਕ ਹੁੰਦਾ ਹੈ।

PunjabKesari
ਦੁੱਧ ਪੀਂਦੇ ਹੋਏ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
1 ਜਿੰਨ੍ਹਾਂ ਲੋਕਾਂ ਦਾ ਪਾਚਨ ਕਮਜ਼ੋਰ,ਢਿੱਡ 'ਚ ਕੀੜੇ ਅਤੇ ਹਰ ਸਮੇਂ ਢਿੱਡ ਖਰਾਬ ਰਹਿੰਦੇ ਹੋਣ ਤਾਂ ਉਨ੍ਹਾਂ ਨੂੰ ਦੁੱਧ ਤੋਂ ਬੱਚਣਾ ਚਾਹੀਦਾ ਹੈ।
2 ਦੁੱਧ ਨੂੰ ਕਦੀ ਵੀ ਭੋਜਨ ਦੇ ਨਾਲ ਨਹੀਂ ਪੀਣਾ ਚਾਹੀਦਾ। ਕਿਉਂਕਿ ਇਹ ਜਲਦੀ ਹਜ਼ਮ ਨਹੀਂ ਹੁੰਦਾ। ਇਸ ਨੂੰ ਹਮੇਸ਼ਾ ਵੱਖ ਤੋਂ ਗਰਮ ਕਰਕੇ ਪੀਣਾ ਚਾਹੀਦਾ ਹੈ।
3 ਦੁੱਧ ਨੂੰ ਜੇਕਰ ਠੰਡਾ ਜ਼ਿਆਦਾ ਅਤੇ ਠੀਕ ਖਾਦ ਪਦਾਰਥ ਦੇ ਨਾਲ ਨਾ ਪੀਤਾ ਜਾਵੇ ਤਾਂ ਇਹ ਸਿਹਤ ਲਈ ਖਰਾਬ ਹੋ ਸਕਦਾ ਹੈ।
4 ਰਾਤ ਨੂੰ ਦੁੱਧ ਪੀਣ ਨਾਲ ਮੋਟਾਪਾ ਵੱਧਦਾ ਹੈ।


Aarti dhillon

Content Editor

Related News