Health Tips: ਭੁੱਲ ਕੇ ਵੀ ਨਾ ਕਰੋ ਟਮਾਟਰ ਅਤੇ ਖੀਰੇ ਦੀ ਸਲਾਦ ''ਚ ਇਕੱਠੀ ਵਰਤੋਂ

06/12/2022 5:42:04 PM

ਨਵੀਂ ਦਿੱਲੀ- ਲੋਕ ਆਪਣੇ ਖਾਣੇ ਦਾ ਸੁਆਦ ਵਧਾਉਣ ਲਈ ਸਲਾਦ ਵਿਚ ਖੀਰੇ ਦੇ ਨਾਲ-ਨਾਲ ਟਮਾਟਰ ਦੀ ਵੀ ਵਰਤੋਂ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਸਲਾਦ ਦਾ ਸੁਆਦ ਹੋਰ ਵੱਧ ਜਾਂਦਾ ਹੈ। ਗਰਮੀਆਂ ਵਿੱਚ ਇਸ ਕਿਸਮ ਦਾ ਸਲਾਦ ਖਾਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਜਿਸ ਚੀਜ਼ ਨੂੰ ਤੁਸੀਂ ਸੁਆਦ ਵਧਾਉਣ ਲਈ ਖਾਂ ਰਹੇ ਹੋ ਉਹ ਤੁਹਾਡੇ ਪਾਚਨ ਪ੍ਰਣਾਲੀ (Digestive System) ਨੂੰ ਨੁਕਸਾਨ ਪਹੁੰਚਾ ਸਕਦੀ ਹੈ? ਸੁਆਦ ਦੇ ਅਨੁਸਾਰ ਭਾਵੇਂ ਤੁਹਾਨੂੰ ਇਹ ਮਿਸ਼ਰਣ ਵਧੀਆ ਲੱਗਦਾ ਹੈ ਪਰ ਸਿਹਤ ਦੇ ਨਜ਼ਰੀਏ ਤੋਂ ਇਹ ਨੁਕਸਾਨਦੇਹ ਹੈ।

PunjabKesari

ਸਿਹਤ ਮਾਹਿਰਾਂ ਅਨੁਸਾਰ
ਸਿਹਤ ਮਾਹਿਰਾਂ ਅਨੁਸਾਰ ਖੀਰੇ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਹਾਈਬ੍ਰੇਡੇਟ ਰੱਖਦੇ ਹਨ। ਖੀਰੇ ਵਿਚ ਅਜਿਹਾ ਗੁਣ ਹੁੰਦਾ ਹੈ, ਜੋ ਵਿਟਾਮਿਨ-ਸੀ ਦੇ ਸਮਾਉਣ ਵਿਚ ਰੁਕਾਵਟ ਪਾਉਂਦਾ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਟਮਾਟਰ ਅਤੇ ਖੀਰੇ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ। ਦੂਜਾ ਖੀਰਾ ਅਤੇ ਟਮਾਟਰ ਸਰੀਰ ਵਿਚ ਵੱਖਰੇ ਤਰੀਕੇ ਨਾਲ ਹਜ਼ਮ ਹੁੰਦੇ ਹਨ।

PunjabKesari

ਖੀਰੇ ਅਤੇ ਟਮਾਟਰ ਦੇ ਮਿਸ਼ਰਣ ਨਾਲ ਕੀ ਹੋ ਸਕਦਾ ਹੈ? 
ਸਿਹਤ ਮਾਹਿਰਾਂ ਅਨੁਸਾਰ ਖੀਰੇ ਅਤੇ ਟਮਾਟਰ ਦਾ ਮਿਸ਼ਰਣ ਐਸਿਡ ਦੇ ਗਠਨ ਅਤੇ ਬਲੋਟਿੰਗ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਹਰ ਭੋਜਨ ਪਾਚਣ ਦੌਰਾਨ ਵੱਖਰਾ ਪ੍ਰਤੀਕਰਮ ਦਿੰਦਾ ਹੈ। ਕੁਝ ਭੋਜਨ ਆਸਾਨੀ ਨਾਲ ਹਜ਼ਮ ਕਰਨ ਯੋਗ ਹੁੰਦੇ ਹਨ। ਜਦੋਂ ਕਿ ਕੁਝ ਭੋਜਨ ਪਚਾਉਣ ਵਿਚ ਸਮਾਂ ਲੈਂਦੇ ਹਨ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਹਜ਼ਮ ਕਰਨ ਦਾ ਸਮਾਂ ਅਤੇ ਵਾਤਾਵਰਣ ਵੱਖਰਾ ਹੁੰਦਾ ਹੈ। ਇਹ ਗੈਸ, ਪੇਟ ਦਰਦ, ਥਕਾਵਟ ਦਾ ਕਾਰਨ ਬਣ ਸਕਦਾ ਹੈ।

PunjabKesari

ਪਾਚਕ ਪੱਧਰ ਨੂੰ ਘਟਾਉਣ ਦਾ ਬਣਦਾ ਹੈ ਕਾਰਨ
ਸਲਾਦ ਵਿਚ ਖੀਰੇ ਅਤੇ ਟਮਾਟਰ ਦਾ ਮਿਸ਼ਰਣ ਲੰਬੇ ਸਮੇਂ ਲਈ ਪਾਚਕ ਪੱਧਰ ਨੂੰ ਘਟਾਉਣ ਦਾ ਕਾਰਨ ਬਣਦਾ ਹੈ। ਕਿਉਂਕਿ ਸਲਾਦ ਦੀ ਹਰ ਸਮੱਗਰੀ ਹਜ਼ਮ ਕਰਨ ਵਿਚ ਵੱਖੋ ਵੱਖਰਾ ਸਮਾਂ ਲੈਂਦੀ ਹੈ। ਇਹ ਪ੍ਰਕਿਰਿਆ ਹੋਰ ਗੁੰਝਲਦਾਰ ਹੁੰਦੀ ਹੈ। ਜਦੋਂ ਭੋਜਨ ਦੇ ਅਣੂ ਪਾਚਣ ਦੌਰਾਨ ਟੁੱਟ ਰਹੇ ਹੁੰਦੇ ਹਨ। ਇਸ ਸਥਿਤੀ ਵਿੱਚ ਕੁਝ ਭਾਗ ਅਸਾਨੀ ਨਾਲ ਹਜ਼ਮ ਹੋ ਜਾਂਦੇ ਹਨ ਜਦੋਂ ਕਿ ਕੁਝ ਨੂੰ ਸਾਰਾ ਦਿਨ ਅੰਦਰੂਨੀ ਹਿੱਸਿਆਂ ਰਹਿਣਾ ਪੈਂਦਾ ਹੈ।

ਇਕ ਪਾਸੇ ਖੀਰਾ ਢਿੱਡ ਲਈ ਹਲਕਾ ਸਾਬਤ ਹੁੰਦਾ ਹੈ ਅਤੇ ਹਜ਼ਮ ਕਰਨ ਵਿਚ ਘੱਟ ਸਮਾਂ ਲੈਂਦਾ ਹੈ। ਜਦੋਂ ਕਿ ਦੂਜੇ ਪਾਸੇ ਟਮਾਟਰ ਅਤੇ ਇਸ ਦੇ ਬੀਜ ਫਰਮੇਟੇਸ਼ਨ ਵਿਚ ਜ਼ਿਆਦਾ ਸਮਾਂ ਲੈਂਦੇ ਹਨ। ਇਕੋ ਸਮੇਂ ਦੋ ਵੱਖੋ ਵੱਖਰੇ ਭੋਜਨ ਨੂੰ ਮਿਲਾਉਣ ਉਤੇ ਫਰੂਮੈਂਟੇਸ਼ਨ ਪ੍ਰਕਿਰਿਆ ਤੋਂ ਗੈਸਾਂ ਅਤੇ ਤਰਲ ਪਦਾਰਥ ਨਿਕਲਦੀ ਹੈ, ਜਿਸ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਲਈ ਲਾਭ ਲੈਣ ਦੀ ਬਜਾਏ ਸਿਹਤ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

 

 


Aarti dhillon

Content Editor

Related News