Health Tips: ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ''ਆਲੂ'' ਸਣੇ ਇਹ ਚੀਜ਼ਾਂ, ਹੋਵੇਗਾ ਨੁਕਸਾਨ
Sunday, Aug 07, 2022 - 05:41 PM (IST)

ਨਵੀਂ ਦਿੱਲੀ-ਸਬਜ਼ੀਆਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਕਿਉਂਕਿ ਇਸ 'ਚ ਬਹੁਤ ਸਾਰੇ ਵਿਟਾਮਿਨ, ਮਿਨਰਲਸ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਪਰ ਜਿਵੇਂ ਹਰ ਸ਼ਖ਼ਸ ਲਈ ਹਰ ਚੀਜ਼ ਚੰਗੀ ਨਹੀਂ ਹੁੰਦੀ, ਠੀਕ ਉਸ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਕੁਝ ਸਬਜ਼ੀਆਂ ਨੂੰ ਖਾਣ ਨਾਲ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਆਓ ਦੱਸਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ।
ਆਲੂ ਤੋਂ ਬਣਾਓ ਦੂਰੀ
ਆਲੂ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਇਸ 'ਚ ਬਹੁਤ ਜ਼ਿਆਦਾ ਸਟਾਰਚ ਪਾਇਆ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਆਲੂ 'ਚ ਕਾਫੀ ਮਾਤਰਾ 'ਚ ਕਾਰਬੋਹਾਈਡਰੇਟ ਹੁੰਦਾ ਹੈ। ਇਸ ਤੋਂ ਇਲਾਵਾ ਆਲੂ 'ਚ ਗਲਾਈਸੇਮਿਕ ਇੰਡੈਕਸ ਹਾਈ ਹੁੰਦਾ ਹੈ। ਬੇਸਡ ਆਲੂ ਦਾ ਗਲਾਈਸੇਮਿਕ ਇੰਡੈਕਸ 111 ਹੁੰਦਾ ਹੈ, ਉਧਰ ਉਬਲੇ ਆਲੂ ਦਾ ਗਲਾਸੇਮਿਕ ਇੰਡੈਕਸ 82 ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ।
ਨਾ ਖਾਓ ਛੱਲੀ
ਛੱਲੀ ਦਾ ਗਲਾਈਸੇਮਿਕ ਇੰਡੈਕਸ 52 ਹੁੰਦਾ ਹੈ ਪਰ ਇਸ ਦੀ ਗਿਣਤੀ ਫਾਈਬਰ ਰਿਚ ਫੂਡ 'ਚ ਹੁੰਦੀ ਹੈ, ਜਿਸ ਦੀ ਵਜ੍ਹਾ ਇਹ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਕਰ ਸਕਦਾ ਹੈ। ਫਿਰ ਵੀ ਜੇਕਰ ਤੁਸੀਂ ਇਸ ਨੂੰ ਖਾਣਾ ਚਾਹੁੰਦੇ ਹੋ ਤਾਂ ਹਾਈ ਫਾਈਬਰ ਖੁਰਾਕ ਦੇ ਨਾਲ ਮਿਲਾ ਕੇ ਖਾਓ।
ਮਟਰਾਂ ਤੋਂ ਕਰੋ ਪਰਹੇਜ਼
ਮਟਰਾਂ 'ਚ ਕਾਫੀ ਮਾਤਰਾ 'ਚ ਕਾਰਬਸ ਪਾਇਆ ਜਾਂਦਾ ਹੈ, ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਕਰ ਸਕਦੇ ਹੈ। ਇਸ ਦਾ ਗਲਾਈਸੇਮਿਕ ਇੰਡੈਕਸ 51 ਹੁੰਦਾ ਹੈ। ਸ਼ੂਗਰ 'ਚ ਮਟਰ ਦਾ ਸੇਵਨ ਕਰਨ ਤੋਂ ਬਚੋ ਜਾਂ ਫਿਰ ਲਿਮਟਿਡ ਮਾਤਰਾ 'ਚ ਖਾਓ।
ਸਬਜ਼ੀਆਂ ਦਾ ਜੂਸ ਨਾ ਪੀਓ
ਹਰੀਆਂ ਸਬਜ਼ੀਆਂ ਦਾ ਜੂਸ ਉਂਝ ਤਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਇਸ ਡਰਿੰਕ 'ਚ ਫਾਈਬਰ ਦੀ ਕਾਫੀ ਕਮੀ ਪਾਈ ਜਾਂਦੀ ਹੈ ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਚੰਗੀ ਆਪਸ਼ਨ ਨਹੀਂ ਹੈ। ਫਾਈਬਰ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਬਿਹਤਰ ਇਹ ਹੋਵੇਗਾ ਕਿ ਸਬਜ਼ੀਆਂ ਦਾ ਜੂਸ ਪੀਣ ਦੀ ਬਜਾਏ ਤੁਸੀਂ ਉਨ੍ਹਾਂ ਸਬਜ਼ੀਆਂ ਨੂੰ ਖੁਰਾਕ 'ਚ ਸ਼ਾਮਲ ਕਰੋ।