Health Tips: ਬਲੱਡ ਪ੍ਰੈਸ਼ਰ ਕੰਟਰੋਲ ''ਚ ਰੱਖਦੇ ਨੇ ''ਅਰਬੀ ਦੇ ਪੱਤੇ'', ਵਰਤੋਂ ਨਾਲ ਹੋਣਗੇ ਹੋਰ ਵੀ ਲਾਭ

07/06/2022 6:09:37 PM

ਨਵੀਂ ਦਿੱਲੀ- ਅਰਬੀ ਦੀ ਸਬਜ਼ੀ ਖਾਣੀ ਸਾਰੇ ਲੋਕ ਖਾਣੀ ਬਹੁਤ ਪਸੰਦ ਕਰਦੇ ਹਨ। ਅਰਬੀ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਠੀਕ ਉਸੇ ਤਰ੍ਹਾਂ ਅਰਬੀ ਦੇ ਪੱਤੇ ਵੀ ਸਿਹਤ ਲਈ ਲਾਹੇਵੰਦ ਹਨ। ਅਰਬੀ ਦੇ ਪੱਤੇ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਅਰਬੀ ਦੇ ਪੱਤੇ ਸਿਹਤ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਅਰਬੀ ਦੇ ਪੱਤਿਆਂ ਦੇ ਸਿਹਤ ਨਾਲ ਜੁੜੇ ਤਮਾਮ ਫਾਇਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ...
1. ਜੋੜਾਂ ਦੇ ਦਰਦ ਨੂੰ ਦੂਰ ਕਰੇ
ਹਫਤੇ 'ਚ ਘੱਟ ਤੋਂ ਘੱਟ 2 ਵਾਰ ਇਸ ਦੀ ਸਬਜ਼ੀ ਜਾਂ ਕਾੜ੍ਹਾ ਬਣਾ ਕੇ ਪੀਣ ਨਾਲ ਜੋੜਾਂ ਦਾ ਦਰਦ ਗਾਇਬ ਹੋ ਜਾਵੇਗਾ।

PunjabKesari
2. ਅੱਖਾਂ ਦੀ ਰੌਸ਼ਨੀ ਵਧਾਉਣ ’ਚ ਕਰਨ ਮਦਦ
ਵਿਟਾਮਿਨ-ਏ ਨਾਲ ਭਰਪੂਰ ਹੋਣ ਕਾਰਨ ਅਰਬੀ ਦੇ ਪੱਤੇ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾ ਸਿਰਫ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਦਾ ਹੈ ਸਗੋਂ ਇਸ ਨਾਲ ਅੱਖਾਂ ਦੀ ਮਾਸਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।
3. ਭਾਰ ਘਟਾਉਣ 'ਚ ਮਦਦਗਾਰ 
ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜਿਸ ਨਾਲ ਮੈਟਾਬਾਲੀਜ਼ਮ ਐਕਟਿਵ ਰਹਿੰਦਾ ਹੈ ਅਤੇ ਤੁਹਾਨੂੰ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
4. ਢਿੱਡ ਦੀਆਂ ਸਮੱਸਿਆਵਾਂ ਤੋਂ ਰਾਹਤ
ਅਰਬੀ ਦੇ ਪੱਤਿਆਂ ਨੂੰ ਟੰਡਲ ਸਮੇਤ ਪਾਣੀ 'ਚ ਉਬਾਲ ਲਓ। ਫਿਰ ਉਸ 'ਚ ਥੋੜ੍ਹਾ ਜਿਹਾ ਘਿਉ ਮਿਲਾ ਲਓ। ਇਸ ਨੂੰ 3 ਦਿਨਾਂ ਤਕ ਘੱਟ ਤੋਂ ਘੱਟ 2 ਵਾਰ ਲਓ। ਇਸ ਨਾਲ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ।

PunjabKesari
5. ਕੰਟਰੋਲ 'ਚ ਰਹਿੰਦਾ ਹੈ ਬਲੱਡ ਪ੍ਰੈਸ਼ਰ 
ਅਰਬੀ ਦੇ ਪੱਤਿਆਂ 'ਚ ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
6. ਕੈਂਸਰ ਤੋਂ ਬਚਾਅ
ਜੇਕਰ ਨਿਯਮਿਤ ਰੂਪ 'ਚ ਅਰਬੀ ਦੇ ਪੱਤਿਆਂ ਨਾਲ ਬਣੇ ਪਕਵਾਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਬਚਾਅ 'ਚ ਮਦਦ ਮਿਲਦੀ ਹੈ।
7. ਤਣਾਅ ਤੋਂ ਮਿਲੇਗੀ ਰਾਹਤ
ਇਸ ਦੀ ਵਰਤੋਂ ਨਾਲ ਤੁਹਾਡਾ ਦਿਮਾਗ ਸ਼ਾਂਤ ਰਹੇਗਾ, ਜਿਸ ਨਾਲ ਤਣਾਅ ਅਤੇ ਟੈਂਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ ਜੇਕਰ ਤੁਹਾਨੂੰ ਗੱਲ-ਗੱਲ 'ਤੇ ਗੁੱਸਾ ਆਉਂਦਾ ਹੈ ਤਾਂ ਇਸ ਦੀ ਵਰਤੋਂ ਤੁਹਾਡੇ ਗੁੱਸੇ ਨੂੰ ਵੀ ਸ਼ਾਂਤ ਕਰੇਗੀ।

PunjabKesari
8. ਦਿਲ ਲਈ ਫਾਇਦੇਮੰਦ
ਅਰਬੀ 'ਚ ਸੈਚੂਰੇਟੇਡ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਇਸ ਦੀ ਵਰਤੋਂ ਦਿਲ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ ਨਾਲ ਹਾਈ ਕੋਲੈਸਟਰੋਲ ਵੀ ਕੰਟਰੋਲ 'ਚ ਰਹਿੰਦਾ ਹੈ।


Aarti dhillon

Content Editor

Related News