ਗਰਮੀ ''ਚ ਸਰੀਰ ਲਈ ਵਰਦਾਨ ਤੋਂ ਘੱਟ ਨਹੀਂ ''ਗੁਲਕੰਦ'' ਦਾ ਸੇਵਨ, ਰੋਜ਼ਾਨਾ 1 ਚਮਚਾ ਖਾਣ ਨਾਲ ਹੀ ਹੋਣਗੇ ਬੇਮਿਸਾਲ ਫ਼ਾਇਦੇ

Thursday, Apr 20, 2023 - 12:17 PM (IST)

ਗਰਮੀ ''ਚ ਸਰੀਰ ਲਈ ਵਰਦਾਨ ਤੋਂ ਘੱਟ ਨਹੀਂ ''ਗੁਲਕੰਦ'' ਦਾ ਸੇਵਨ, ਰੋਜ਼ਾਨਾ 1 ਚਮਚਾ ਖਾਣ ਨਾਲ ਹੀ ਹੋਣਗੇ ਬੇਮਿਸਾਲ ਫ਼ਾਇਦੇ

ਜਲੰਧਰ (ਬਿਊਰੋ) : ਗੁਲਕੰਦ ਨਾ ਸਿਰਫ਼ ਖਾਣ 'ਚ ਸਵਾਦਿਸ਼ਟ ਹੈ ਸਗੋਂ ਸਿਹਤ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਗੁਲਾਬ ਦੀਆਂ ਪੱਤੀਆਂ ਤੋਂ ਬਣਾਇਆ ਜਾਂਦਾ ਹੈ। ਐਸਿਡਿਟੀ, ਸਿਰ ਦਰਦ 'ਚ ਮਦਦ ਕਰ ਸਕਦਾ ਹੈ। ਰੋਜ਼ਾਨਾ ਗੁਲਕੰਦ ਖਾ ਕੇ ਤੁਸੀਂ ਗਰਮੀ ਤੋਂ ਬਚ ਸਕਦੇ ਹੋ। ਗੁਲਕੰਦ ਦੇ ਨਾਲ ਇੱਕ ਕੱਪ ਦੁੱਧ ਦਾ ਸੇਵਨ ਕਰਨ ਨਾਲ ਸਿਹਤ ਨੂੰ ਹੋਰ ਵੀ ਫਾਇਦੇ ਹੋ ਸਕਦੇ ਹਨ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ, ਤੁਹਾਨੂੰ ਬਸ ਇੱਕ ਕੱਚ ਦਾ ਜਾਰ ਲੈਣਾ ਹੈ, ਉਸ ਵਿੱਚ ਗੁਲਾਬ ਦੀਆਂ ਪੱਤੀਆਂ ਦੀ ਇੱਕ ਪਰਤ ਬਣਾਉ, ਫਿਰ ਇਸ ਵਿੱਚ ਚੀਨੀ ਪਾਓ। ਫਿਰ ਸ਼ੀਸ਼ੀ ਨੂੰ ਬੰਦ ਕਰਕੇ ਧੁੱਪ ਵਿਚ ਰੱਖ ਦਿਓ। ਅਤੇ 8-10 ਦਿਨਾਂ ਵਿੱਚ ਤੁਹਾਡਾ ਗੁਲਕੰਦ ਤਿਆਰ ਹੋ ਜਾਵੇਗਾ। ਕਈ ਖੋਜਾਂ ਦਾ ਮੰਨਣਾ ਹੈ ਕਿ ਗੁਲਕੰਦ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਤਾਂ ਆਓ ਜਾਣਦੇ ਹਾਂ ਗੁਲਕੰਦ ਦੇ ਫ਼ਾਇਦੇ।

PunjabKesari

ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫ਼ੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ 'ਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ 'ਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਆਯੁਰਵੈਦ 'ਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।  ਤਾਂ ਆਓ ਜਾਣਦੇ ਹਾਂ ਗੁਲਕੰਦ ਦੇ ਹੋਰ ਫ਼ਾਇਦਿਆਂ ਬਾਰੇ ...

PunjabKesari

ਮੂੰਹ ਦੇ ਛਾਲੇ ਕਰੇ ਦੂਰ - ਕੁਝ ਲੋਕਾਂ ਨੂੰ ਗਰਮੀ ਦੇ ਮੌਸਮ ’ਚ ਮੂੰਹ ਦੇ ਛਾਲੇ ਹੋ ਜਾਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਗੁਲਕੰਦ ਖਾਣ ਨਾਲ ਮੂੰਹ ਦੇ ਛਾਲੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ ਅਤੇ ਇਸ ਨਾਲ ਆਰਾਮ ਵੀ ਮਿਲਦਾ ਹੈ। 

ਲੂ ਤੋਂ ਕਰੇ ਬਚਾਅ - ਗੁਲਕੰਦ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਰੋਜ਼ਾਨਾਂ ਇਸ ਨੂੰ ਖਾਣ ਨਾਲ ਲੂ ਅਤੇ ਤੱਪਦੀ ਗਰਮੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। 

ਅੱਖਾਂ ਲਈ ਫ਼ਾਇਦੇਮੰਦ - ਗਰਮੀ ਦੇ ਮੌਸਮ 'ਚ ਅੱਖਾਂ 'ਚ ਜਲਨ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਡਕ ਪਹੁੰਚਾਉਣ ਦੇ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਗੁਲਕੰਦ ਜ਼ਰੂਰ ਖਾਓ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। 

ਤਣਾਅ ਨੂੰ ਕਰੇ ਦੂਰ - ਜ਼ਿੰਦਗੀ ਤਣਾਅ ਹੋਣਾ ਆਮ ਹੈ ਪਰ ਤਣਾਅ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ’ਚ ਰਾਹਤ ਮਿਲਦੀ ਹੈ। ਇਸ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ। ਅਜਿਹੇ ’ਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਆਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।

PunjabKesari

ਥਕਾਵਟ ਕਰੇ ਦੂਰ - ਗੁਲਕੰਦ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਖ਼ਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ’ਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ। 

ਕਬਜ਼ ਦੀ ਸਮੱਸਿਆ ਹੁੰਦੀ ਹੈ ਦੂਰ - ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਗੈਸ ਅਤੇ ਕਬਜ਼ ਹੋਣ ’ਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ।

ਚਿਹਰੇ ਨੂੰ ਬਣਾਏ ਚਮਕਦਾਰ - ਗੁਲਕੰਦ ਸਰੀਰ 'ਚੋਂ ਟਾਕਸਿਨ ਬਾਹਰ ਕੱਢਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ, ਜਿਸ ਨਾਲ ਚਿਹਰੇ ਦਾ ਰੰਗ ਨਿੱਖਰਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

PunjabKesari

ਯਾਦ ਸ਼ਕਤੀ 'ਚ ਕਰੇ ਵਾਧਾ - ਸਵੇਰੇ ਸ਼ਾਮ ਦੁੱਧ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ। 

ਜ਼ਹਿਰੀਲੇ ਪਦਾਰਥ ਬਾਹਰ ਕੱਢਦਾ - ਇਸ ਨੂੰ ਖਾਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ, ਕਿਉਂਕਿ ਗੁਲਕੰਦ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰ ਸਾਫ਼ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News