Health Tips: ਔਰਤਾਂ ਲਈ ਬੇਹੱਦ ਲਾਭਕਾਰੀ ਹੈ ''ਕੱਚਾ ਪਪੀਤਾ'', ਖੁਰਾਕ ''ਚ ਜ਼ਰੂਰ ਕਰਨ ਸ਼ਾਮਲ

06/23/2022 5:28:00 PM

ਨਵੀਂ ਦਿੱਲੀ- ਪਪੀਤਾ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੱਕੇ ਪਪੀਤੇ ਦੇ ਨਾਲ-ਨਾਲ ਕੱਚਾ ਪਪੀਤਾ ਵੀ ਖਾਣ ’ਚ ਚੰਗਾ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਕੱਚੇ ਪਪੀਤੇ ਦੀ ਵਰਤੋਂ ਕਰਨ ਨਾਲ ਢਿੱਡ ਤੋਂ ਲੈ ਕੇ ਕੈਂਸਰ ਤੱਕ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ 'ਚ ਵਿਟਾਮਿਨ-ਸੀ, ਏ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਕੱਚੇ ਪਪੀਤੇ ਨੂੰ ਚਟਨੀ ਅਤੇ ਸਬਜ਼ੀ ਦੇ ਰੂਪ 'ਚ ਵੀ ਖਾਦਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੱਚੇ ਪਪੀਤੇ ਨੂੰ ਖਾਣ ਨਾਲ ਹੋਣ ਵਾਲੇ ਹੋਰ ਫ਼ਾਇਦਿਆਂ ਬਾਰੇ...
1. ਵਿਟਾਮਿਨ ਦੀ ਘਾਟ
ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ ਦੀ ਘਾਟ ਹੈ ਤਾਂ ਕੱਚੇ ਪਪੀਤੇ ਦੀ ਵਰਤੋਂ ਇਸ ਨੂੰ ਦੂਰ ਕਰ ਸਕਦੀ ਹੈ। ਇਸ 'ਚ ਵਿਟਾਮਿਨ-ਸੀ ਅਤੇ ਏ ਦੇ ਨਾਲ ਕਈ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਸਰੀਰ 'ਚ ਵਿਟਾਮਿਨ ਦੀ ਘਾਟ ਦੂਰ ਹੋ ਜਾਂਦੀ ਹੈ।

PunjabKesari
2. ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ
ਕੱਚਾ ਪਪੀਤਾ ਖਾਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਕਾਫੀ ਫ਼ਾਇਦਾ ਹੁੰਦਾ ਹੈ। ਇਸ ਦੀ ਵਰਤੋਂ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
3. ਭਾਰ ਨੂੰ ਘੱਟ ਕਰਦਾ 
ਜੇ ਤੁਸੀਂ ਵੀ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰੋ। ਇਸ 'ਚ ਅੰਜਾਈਮ ਹੁੰਦੇ ਹਨ ਜੋ ਕਿ ਤੇਜ਼ੀ ਨਾਲ ਫੈਟ ਬਰਨ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਸਰੀਰ 'ਚ ਜਮ੍ਹਾ ਫਾਲਤੂ ਫੈਟ ਨਿਕਲ ਜਾਂਦੀ ਹੈ।
4. ਇਮਿਊਨ ਸਿਸਟਮ ਮਜ਼ਬੂਤ
ਕੱਚੇ ਪਪੀਤੇ ਅਤੇ ਇਸ ਦੇ ਬੀਜਾਂ 'ਚ ਕਾਫ਼ੀ ਮਾਤਰਾ 'ਚ ਵਿਟਾਮਿਨ-ਏ, ਸੀ ਅਤੇ ਈ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਮਤਲੱਬ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਮੌਜੂਦ ਵਿਟਾਮਿਨ-ਸੀ ਤਣਾਅ ਨੂੰ ਦੂਰ ਕਰਦਾ ਹੈ।
5. ਕਬਜ਼ ਤੋਂ ਛੁਟਕਾਰਾ
ਕੱਚੇ ਪਪੀਤੇ 'ਚ ਅਜਿਹੇ ਅੰਜਾਈਮ ਅਤੇ ਫਾਈਬਰ ਮੌਜੂਦ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ਅਤੇ ਢਿੱਡ 'ਚ ਗੈਸ ਨਹੀਂ ਬਣਨ ਦਿੰਦੇ। ਇਸ ਨਾਲ ਤੁਹਾਨੂੰ ਕੁਝ ਸਮੇਂ 'ਚ ਹੀ ਕਬਜ਼ ਅਤੇ ਢਿੱਡ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।

PunjabKesari
6. ਬ੍ਰੈਸਟ ਫੀਡਿੰਗ 'ਚ ਫਾਇਦੇਮੰਦ
ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਜਨਾਨੀਆਂ 'ਚ ਜ਼ਿਆਦਾ ਨਿਊਟ੍ਰਿਸ਼ਿਅੰਸ ਦੀ ਜ਼ਰੂਰਤ ਪੈਂਦੀ ਹੈ। ਅਜਿਹੇ 'ਚ ਕੱਚੇ ਪਪੀਤੇ ਦੀ ਵਰਤੋਂ ਸਰੀਰ 'ਚ ਸਾਰੇ ਅੰਜ਼ਾਈਮ ਦੀ ਘਾਟ ਨੂੰ ਪੂਰਾ ਕਰਕੇ ਦੁੱਧ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਮਾਂ ਦੇ ਦੁੱਧ 'ਚ ਵਾਧਾ ਹੁੰਦਾ ਹੈ।
7. ਗਠੀਆ ਰੋਗ 'ਚ ਫ਼ਾਇਦੇਮੰਦ
ਕੱਚੇ ਪਪੀਤੇ ਨਾਲ ਬਣੀ ਡਰਿੰਕ ਗਠੀਆ ਰੋਗ 'ਚ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਣ ਲਈ 2 ਲੀਟਰ ਪਾਣੀ ਉਬਾਲ ਲਓ। ਇਸ ਤੋਂ ਬਾਅਦ ਪਪੀਤੇ ਨੂੰ ਧੋ ਕੇ ਇਸ ਦੇ ਬੀਜ ਕੱਢ ਕੇ 5 ਮਿੰਟ ਤਕ ਉਬਾਲ ਲਓ। ਇਸ ਤੋਂ ਬਾਅਦ ਇਸ 'ਚ 2 ਚਮਚੇ ਗ੍ਰੀਨ-ਟੀ ਦੀਆਂ ਪੱਤੀਆਂ ਪਾਓ ਅਤੇ ਥੋੜ੍ਹੀ ਦੇਰ ਲਈ ਉਬਾਲੋ। ਫਿਰ ਇਸ ਨੂੰ ਛਾਣ ਕੇ ਪੀਓ।
8. ਲੀਵਰ ਲਈ ਫ਼ਾਇਦੇਮੰਦ
ਕੱਚੇ ਪਪੀਤੇ ਦੀ ਵਰਤੋਂ ਲੀਵਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਲੀਵਰ ਨੂੰ ਮਜ਼ਬੂਤੀ ਦਿੰਦਾ ਹੈ। ਪੀਲੀਆ ਹੋਣ 'ਤੇ ਲੀਵਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਅਜਿਹੇ 'ਚ ਕੱਚਾ ਪਪੀਤਾ ਖਾਣ ਨਾਲ ਰੋਗੀਆਂ ਨੂੰ ਕਾਫੀ ਫ਼ਾਇਦਾ ਹੁੰਦਾ ਹੈ।

PunjabKesari
9. ਕੈਂਸਰ ਤੋਂ ਬਚਾਅ
ਕੁਝ ਸੋਧ 'ਚ ਪਾਇਆ ਗਿਆ ਹੈ ਕਿ ਕੱਚੇ ਪਪੀਤੇ ਦੀ ਵਰਤੋਂ ਨਾਲ ਕੋਲਨ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ, ਫੀਟੋਨਿਊਟ੍ਰਿਏਂਟਸ ਅਤੇ ਫਲੇਵੋਨਾਈਡਸ ਸਰੀਰ 'ਚ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਬਣਨ ਤੋਂ ਰੋਕਦੇ ਹਨ।
10. ਯੂਰਿਨ ਇਨਫੈਕਸ਼ਨ
ਔਰਤਾਂ ਨੂੰ ਅਕਸਰ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੱਚੇ ਪਪੀਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕੱਚਾ ਪਪੀਤਾ ਇਨਫੈਕਸ਼ਨ ਨੂੰ ਦੂਰ ਕਰਕੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।


Aarti dhillon

Content Editor

Related News