Health Tips: ਇੰਫੈਕਸ਼ਨ ਤੋਂ ਬਚਾਉਂਦੈ ''ਪਪੀਤੇ ਦੇ ਪੱਤਿਆਂ ਦਾ ਜੂਸ'', ਜਾਣੋ ਹੋਰ ਵੀ ਲਾਭ

07/13/2022 12:13:23 PM

ਨਵੀਂ ਦਿੱਲੀ- ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪਪੀਤਾ ਖਾਣ ਦਾ ਸ਼ੌਂਕ ਹੁੰਦਾ ਹੈ। ਪਪੀਤਾ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਪੱਤਿਆਂ ਦਾ ਜੂਸ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ, ਕਿਉਂਕਿ ਇਸ ਦੇ ਪੱਤਿਆਂ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਉਂਝ ਤਾਂ ਜ਼ਿਆਦਾਤਰ ਡੇਂਗੂ ਅਤੇ ਚਿਕਨਗੁਨੀਆ ਦੇ ਰੋਗੀ ਨੂੰ ਇਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਪੀਤੇ ਦੇ ਪੱਤਿਆਂ ਦੇ ਜੂਸ ਨੂੰ ਆਪਣੀ ਖੁਰਾਕ ’ਚ ਰੋਜ਼ਾਨਾ ਜ਼ਰੂਰ ਸ਼ਾਮਲ ਕਰੋ, ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। 

PunjabKesari
ਪਪੀਤੇ ਦੇ ਪੱਤਿਆਂ ਨੂੰ ਇਸ ਤਰ੍ਹਾਂ ਕਰੋ ਇਸਤੇਮਾਲ
ਪਪੀਤੇ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਜੂਸ ਕੱਢ ਲਓ। ਇਸ ਤੋਂ ਬਾਅਦ ਇਸ ਦਾ ਦਿਨ 'ਚ 2-3 ਵਾਰ ਸੇਵਨ ਕਰੋ। ਧਿਆਨ ਦੇਵੋਂ ਕਿ ਇਹ ਇੱਕ ਵਾਰ 'ਚ 2 ਚਮਚੇ ਤੱਕ ਪੀਣਾ ਚਾਹੀਦਾ ਹੈ। ਇਸ ਦੇ ਕੌੜੇਪਨ ਨੂੰ ਦੂਰ ਕਰਨ ਲਈ ਇਸ 'ਚ ਸ਼ਹਿਦ ਅਤੇ ਫ਼ਲਾਂ ਦੇ ਜੂਸ ਨੂੰ ਵੀ ਮਿਲਾਇਆ ਜਾ ਸਕਦਾ ਹੈ। ਇਹ ਡੇਂਗੂ ਦੇ ਬੁਖ਼ਾਰ ਨੂੰ ਵੀ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
1. ਕੈਂਸਰ ਦੇ ਸੈੱਲਸ ਨੂੰ ਵਧਣ ਤੋਂ ਰੋਕੇ
ਪਪੀਤੇ ਦੇ ਪੱਤਿਆਂ 'ਚ ਕੈਂਸਰ ਰੋਧੀ ਗੁਣ ਹੁੰਦੇ ਹਨ। ਇਹ ਗੁਣ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਵਰਗੇ ਸੈੱਲਸ ਨੂੰ ਵੀ ਬਣਨ ਤੋਂ ਰੋਕਦੇ ਹਨ। 

PunjabKesari
2. ਇਨਫੈਕਸ਼ਨ ਤੋਂ ਬਚਾਏ
ਸਰੀਰ ਦੀ ਇਮਊਨਿਟੀ ਵਧਾਉਣ ਦੇ ਨਾਲ ਹੀ ਪਪੀਤੇ ਦੇ ਪੱਤਿਆਂ ਦਾ ਜੂਸ ਸਰੀਰ 'ਚ ਬੈਕਟੀਰੀਆ ਦੀ ਗ੍ਰੋਥ ਨੂੰ ਰੋਕਣ 'ਚ ਸਹਾਈ ਹੁੰਦੇ ਹਨ। ਇਹ ਖੂਨ 'ਚ ਵਾਈਟ ਸੈਲਸ ਨੂੰ ਵਧਾਉਣ 'ਚ ਮਦਦ ਕਰਦੇ ਹਨ।
3. ਡੇਂਗੂ ਦੀ ਦਵਾਈ
ਡੇਂਗੂ ਅਤੇ ਮਲੇਰੀਆ ਨਾਲ ਲੜਣ 'ਚ ਪਪੀਤੇ ਦੀਆਂ ਪੱਤੀਆਂ ਦਾ ਜੂਸ ਪੀਣਾ ਕਾਫ਼ੀ ਲਾਭਕਾਰੀ ਹੁੰਦਾ ਹੈ। ਇਹ ਬੁਖ਼ਾਰ ਦੇ ਕਾਰਨ ਹੋਣ ਵਾਲੇ ਪਲੇਟਲੇਟਸ ਨੂੰ ਵਧਾਉਣ ਅਤੇ ਸਰੀਰ 'ਚੋਂ ਕਮਜ਼ੋਰੀ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦਾ ਹੈ।
4. ਮਾਹਵਾਰੀ ਦੇ ਦਰਦ ਨੂੰ ਕਰੇ ਦੂਰ
ਮਾਹਵਾਰੀ 'ਚ ਹੋਣ ਵਾਲਾ ਦਰਦ ਬਹੁਤ ਜਾਨਲੇਵਾ ਹੁੰਦਾ ਹੈ। ਅਜਿਹੇ 'ਚ ਜੇਕਰ ਪਪੀਤੇ ਦੀਆਂ ਪੱਤੀਆਂ ਨੂੰ ਇਮਲੀ, ਲੂਣ ਅਤੇ 1 ਗਲਾਸ ਪਾਣੀ ’ਚ ਮਿਲਾ ਲਓ ਅਤੇ ਇਸ ਦਾ ਕਾੜ੍ਹਾ ਬਣਾ ਲਓ। ਇਸ ਕਾੜੇ ਨੂੰ ਤੁਸੀਂ ਠੰਡਾ ਕਰਕੇ ਪੀਓ, ਜਿਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।

PunjabKesari
5. ਖੂਨ ਦੀ ਘਾਟ 'ਚ ਲਾਭਕਾਰੀ 
ਪਪੀਤੇ ਦੇ ਪੱਤਿਆਂ ਦਾ ਰਸ ਔਸ਼ਧੀ ਦਾ ਕੰਮ ਹੀ ਨਹੀਂ ਕਰਦਾ, ਸਗੋਂ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਹੈ। ਜੇਕਰ ਤੁਹਾਡੀ ਬਲੱਡ ਪਲੇਟਲੇਟਸ ਘੱਟ ਹੋ ਰਹੀਆਂ ਹਨ ਤਾਂ ਇਸ ਜੂਸ ਦੀ ਵਰਤੋਂ ਕਰਨ ਨਾਲ ਪਲੇਟਲੇਟਸ ਵਧ ਜਾਂਦੀ ਹੈ। ਰੋਜ਼ਾਨਾ ਇਸ ਜੂਸ ਦੇ ਦੋ ਚਮਚੇ ਲਗਭਗ ਤਿੰਨ ਮਹੀਨੇ ਤੱਕ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। 


Aarti dhillon

Content Editor

Related News