Health Tips: ਸਰਦੀ-ਖਾਂਸੀ ਤੋਂ ਨਿਜ਼ਾਤ ਦਿਵਾਉਂਦੀ ਹੈ ''ਅਲਸੀ'', ਖਾਣ ਨਾਲ ਹੋਣਗੇ ਹੋਰ ਵੀ ਬੇਮਿਸਾਲ ਲਾਭ

Friday, Dec 24, 2021 - 11:37 AM (IST)

Health Tips: ਸਰਦੀ-ਖਾਂਸੀ ਤੋਂ ਨਿਜ਼ਾਤ ਦਿਵਾਉਂਦੀ ਹੈ ''ਅਲਸੀ'', ਖਾਣ ਨਾਲ ਹੋਣਗੇ ਹੋਰ ਵੀ ਬੇਮਿਸਾਲ ਲਾਭ

ਨਵੀਂ ਦਿੱਲੀ— ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦਾ ਸੇਵਨ ਵੱਖ-ਵੱਖ ਪਕਵਾਨਾਂ ਦੇ ਰੂਪ 'ਚ ਕੀਤਾ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਵੀ ਦਰੁਸਤ, ਕੋਲਡ ਕਫ, ਕੋਲੈਸਟਰੋਲ ਕੰਟਰੋਲ, ਕੈਂਸਰ, ਡਾਇਬਿਟੀਜ਼ ਆਦਿ ਤੋਂ ਵੀ ਬਚਾਅ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਲਸੀ ਦੇ ਫਾਇਦੇ ਅਤੇ ਇਸ ਦੇ ਸੇਵਨ ਦੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ।
1. ਦਰੁਸਤ ਪਾਚਨ ਕਿਰਿਆ
ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਸੇਵਨ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਅਲਸੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸਹੀ ਢੰਗ ਨਾਲ ਚਲਾਉਣ 'ਚ ਮਦਦ ਕਰਦੇ ਹਨ। ਦਰੁਸਤ ਪਾਚਨ ਕਿਰਿਆ ਦੇ ਲਈ ਤੁਸੀਂ ਕਿਸੇ ਵੀ ਸਮੂਦੀ ਜਾਂ ਸਲਾਦ 'ਚ 1-2 ਚਮਚਾ ਅਲਸੀ ਮਿਲਾ ਕੇ ਖਾਓ।

PunjabKesari
2. ਕੈਂਸਰ ਤੋਂ ਬਚਾਅ 
ਐਂਟੀ-ਆਕਸੀਡੈਂਟ ਗੁਣ ਹੋਣ ਕਾਰਨ ਇਸ ਦਾ ਸੇਵਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਸਹੀ ਤਰੀਕੇ ਨਾਲ ਇਸ ਦਾ ਸੇਵਨ ਕਰਨ ਨਾਲ ਓਵੇਰਿਅਨ, ਪ੍ਰੋਸਟੇਟ, ਬ੍ਰੈਸਟ, ਲੰਗਸ ਅਤੇ ਸਕਿਨ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੈਂਸਰ ਤੋਂ ਬਚਣ ਲਈ ਤੁਸੀਂ ਦਹੀਂ 'ਚ ਭੁੰਨੇ ਹੋਏ ਅਲਸੀ ਦੇ ਬੀਜ ਮਿਲਾ ਕੇ ਖਾਓ। ਇਸ ਤੋਂ ਇਲਾਵਾ ਕਣਕ ਪਿਸਾਉਂਦੇ ਸਮੇਂ ਉਸ 'ਚ ਥੋੜ੍ਹੀ ਜਿਹੀ ਅਲਸੀ ਮਿਲਾ ਲਓ।
3. ਸ਼ੂਗਰ ਲੈਵਲ ਨੂੰ ਕੰਟਰੋਲ ਕਰੇ
ਰੋਜ਼ਾਨਾ ਅਲਸੀ ਦਾ ਸੇਵਨ ਡਾਇਬਿਟੀਜ਼ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਨਿਯਮਿਤ ਰੂਪ ਨਾਲ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਇਸ ਲਈ ਤੁਸੀਂ ਰੋਜ਼ਾਨਾ 2 ਚਮਚੇ ਭੁੰਨੀ ਹੋਈ ਅਲਸੀ ਖਾਓ ਅਤੇ ਇਸ ਦੇ ਬਾਅਦ 1-2 ਗਲਾਸ ਪਾਣੀ ਪੀ ਲਓ।
4. ਸਿਹਤਮੰਦ ਚਮੜੀ 
ਰੁੱਖੀ ਸਕਿਨ, ਖਾਰਸ਼, ਰੈਸ਼ੇਸ ਅਤੇ ਸਕਿਨ ਐਲਰਜੀ ਵਰਗੀਆਂ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ 2 ਚਮਚੇ ਅਲਸੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਸਕਿਨ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਅਲਸੀ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ।

PunjabKesari
5. ਭਾਰ ਘੱਟ ਕਰਨਾ
ਭਾਰ ਘੱਟ ਕਰਨ ਜਾਂ ਕੰਟਰੋਲ ਕਰਨ ਲਈ ਅਲਸੀ ਦੇ ਬੀਜ ਬਹੁਤ ਹੀ ਫਾਇਦੇਮੰਦ ਹੈ। ਇਹ ਬੀਜ ਤੁਹਾਨੂੰ ਦੋ ਤਰ੍ਹਾਂ ਨਾਲ ਮਿਲਣਗੇ ਬ੍ਰਾਊਨ ਅਤੇ ਗੋਲਡਨ। ਇਨ੍ਹਾਂ ਬੀਜਾਂ ਦਾ ਤੇਲ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਜੇਕਰ ਤੁਸੀਂ ਬੀਜ ਨਹੀਂ ਖਾ ਸਕਦੇ ਤਾਂ ਤੇਲ ਦਾ ਸੇਵਨ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਬੇਕਰੀ ਫੂਡ, ਓਟਮੀਲ, ਸਮੂਦੀ, ਡ੍ਰਿੰਕਸ, ਪਾਸਤਾ ਅਤੇ ਸਲਾਦ ਆਦਿ 'ਚ ਵੀ ਖਾ ਸਕਦੇ ਹੋ।
6. ਦਿਲ ਨੂੰ ਰੱਖੇ ਸਿਹਤਮੰਦ 
ਅਲਸੀ ਦੇ ਬੀਜਾਂ ਦੀ ਨਿਯਮਿਤ ਵਰਤੋਂ ਬੁਰੇ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਦਿਲ ਦੀਆਂ ਬੀਮਾਰੀਆਂ ਤੋਂ ਬਚਣ ਲਈ ਤੁਸੀਂ ਸਵੇਰੇ 2 ਚਮਚੇ ਭੁੰਨੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ ਕਰੋ।

PunjabKesari
7. ਮਾਹਵਾਰੀ ਸਬੰਧੀ ਸਮੱਸਿਆ 
ਔਰਤਾਂ 'ਚ ਮਾਹਵਾਰੀ ਬੰਦ ਹੋਣ ਦੇ ਬਾਅਦ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ 40 ਗ੍ਰਾਮ ਪੀਸੀ ਹੋਈ ਅਲਸੀ ਦੇ ਬੀਜਾਂ ਦੀ ਰੋਜ਼ ਵਰਤੋਂ ਕਰੋ। ਇਸ ਨਾਲ ਤੁਹਾਨੂੰ ਹਰ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।
8. ਸਰਦੀ-ਖਾਂਸੀ ਤੋਂ ਬਚਾਏ 
ਅਲਸੀ ਦੇ ਬੀਜ ਸਰਦੀ-ਖਾਂਸੀ ਨੂੰ ਦੂਰ ਕਰਨ 'ਚ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਲਈ ਸਰਦੀਆਂ 'ਚ ਅਲਸੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।


author

Aarti dhillon

Content Editor

Related News