ਜਣੇਪੇ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ 'ਚ ਆ ਰਹੀ ਹੈ ਔਖ ਤਾਂ ਮਾਂ ਨੂੰ ਅਪਣਾਉਣੇ ਚਾਹੀਦੇ ਨੇ ਇਹ ਨੁਸਖ਼ੇ

Wednesday, Dec 22, 2021 - 01:37 PM (IST)

ਜਣੇਪੇ ਤੋਂ ਬਾਅਦ ਬੱਚੇ ਨੂੰ ਦੁੱਧ ਪਿਆਉਣ 'ਚ ਆ ਰਹੀ ਹੈ ਔਖ ਤਾਂ ਮਾਂ ਨੂੰ ਅਪਣਾਉਣੇ ਚਾਹੀਦੇ ਨੇ ਇਹ ਨੁਸਖ਼ੇ

ਨਵੀਂ ਦਿੱਲੀ (ਬਿਊਰੋ) : ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਵੱਡਾ ਭੋਜਨ ਅਤੇ ਸਿਹਤਮੰਦ ਖੁਰਾਕ ਹੁੰਦਾ ਹੈ। ਕੁਝ ਔਰਤਾਂ ਪਹਿਲੇ ਜਣੇਪੇ ਤੋਂ ਬਾਅਦ ਆਪਣੇ ਬੱਚੇ ਨੂੰ ਦੁੱਧ ਪਿਲਾਉਣ 'ਚ ਅਸਮਰੱਥ ਹੁੰਦੀਆਂ ਹਨ। ਦੁੱਧ ਨਾ ਪਿਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਛਾਤੀ 'ਚੋਂ ਦੁੱਧ ਨਹੀਂ ਉਤਰਦਾ, ਜਿਸ ਦਾ ਸਭ ਤੋਂ ਵੱਡਾ ਕਾਰਨ ਹੈ ਦੁੱਧ ਦੀਆਂ ਨਾੜੀਆਂ 'ਚ ਦੁੱਧ ਨਾ ਬਣਨਾ। ਬ੍ਰੈਸਟ ਮਿਲਕ ਘੱਟ ਆਉਣ ਕਾਰਨ ਬੱਚਾ ਭੁੱਖਾ ਰਹਿੰਦਾ ਹੈ ਅਤੇ ਉਸ ਨੂੰ ਲੋੜੀਂਦਾ ਪੋਸ਼ਣ ਨਹੀਂ ਮਿਲਦਾ, ਜਿਸ ਕਾਰਨ ਉਹ ਕਮਜ਼ੋਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਬ੍ਰੈਸਟ 'ਚ ਦੁੱਧ ਦੀ ਕਮੀ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਦੁੱਧ ਵਧਾਉਣ ਦੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਓਟਮੀਲ ਨੂੰ ਡਾਈਟ 'ਚ ਕਰੋ ਸ਼ਾਮਲ
ਮਾਂ ਦਾ ਦੁੱਧ ਵਧਾਉਣ ਲਈ ਔਰਤਾਂ ਨੂੰ ਨਾਸ਼ਤੇ 'ਚ ਫਾਈਬਰ ਨਾਲ ਭਰਪੂਰ ਓਟਸ ਖਾਣੇ ਚਾਹੀਦੇ ਹਨ। ਇਹ ਸਰੀਰ ਨੂੰ ਊਰਜਾ ਦਿੰਦੇ ਹਨ, ਨਾਲ ਹੀ ਬ੍ਰੈਸਟ ਮਿਲਕ ਵਧਾਉਣ 'ਚ ਵੀ ਮਦਦ ਕਰਦੇ ਹਨ।

ਪਾਲਕ ਖਾਓ
ਸਰੀਰ 'ਚ ਆਇਰਨ ਦੀ ਕਮੀ ਪਾਲਕ ਖਾਣ ਨਾਲ ਪੂਰੀ ਹੁੰਦੀ ਹੈ। ਪਾਲਕ 'ਚ ਫੋਲਿਕ ਐਸਿਡ ਤੇ ਕੈਲਸ਼ੀਅਮ ਹੁੰਦਾ ਹੈ, ਜੋ ਮਾਂ ਤੇ ਬੱਚੇ ਦੋਵਾਂ ਨੂੰ ਸਿਹਤਮੰਦ ਰੱਖਦਾ ਹੈ। ਪਾਲਕ ਦੇ ਨਿਯਮਤ ਸੇਵਨ ਨਾਲ ਬ੍ਰੈਸਟ ਮਿਲਕ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਰਦੀਆਂ ਦੇ ਮੌਸਮ 'ਚ ਇਹ ਚੀਜ਼ਾਂ ਰੱਖਣਗੀਆਂ ਤੁਹਾਨੂੰ ਸਿਹਤਮੰਦ, ਜ਼ਰੂਰ ਕਰੋ ਖੁਰਾਕ 'ਚ ਸ਼ਾਮਲ

ਫਾਇਦੇਮੰਦ ਹੈ ਸੌਂਫ
ਦੁੱਧ ਵਧਾਉਣ ਲਈ ਜਣੇਪੇ ਤੋਂ ਬਾਅਦ ਮਾਵਾਂ ਸੌਂਫ ਦਾ ਸੇਵਨ ਕਰਨ। ਸੌਂਫ ਪਾਚਨ ਤੰਤਰ ਨੂੰ ਸਿਹਤਮੰਦ ਰੱਖਦੀ ਹੈ। ਤੁਸੀਂ ਸੌਂਫ ਦਾ ਸੇਵਨ ਮਾਊਥ ਫ੍ਰੈਸ਼ਨਰ ਦੇ ਤੌਰ 'ਤੇ ਵੀ ਕਰ ਸਕਦੇ ਹੋ। ਖਾਣਾ ਖਾਣ ਤੋਂ ਬਾਅਦ ਸੌਂਫ ਖਾਣ ਨਾਲ ਸਾਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ।

ਲਸਣ ਜ਼ਰੂਰੀ
ਬ੍ਰੈਸਟ ਮਿਲਕ ਵਧਾਉਣ ਲਈ ਲਸਣ ਸਭ ਤੋਂ ਵਧੀਆ ਹੈ। ਇਸ 'ਚ ਅਜਿਹੇ ਗੁਣ ਹੁੰਦੇ ਹਨ, ਜੋ ਦੁੱਧ ਬਣਾਉਣ ਦੀ ਪ੍ਰਕਿਰਿਆ 'ਚ ਮਦਦ ਕਰਦੇ ਹਨ। ਲੱਸਣ ਦੀਆਂ ਕੁਝ ਕਲੀਆਂ ਨੂੰ ਭੁੰਨ ਕੇ ਸੂਪ ਜਾਂ ਸਬਜ਼ੀਆਂ 'ਚ ਮਿਲਾ ਕੇ ਖਾਧਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - Health Tips : 40 ਦੀ ਉਮਰ ਤੋਂ ਬਾਅਦ ਲੋਕ ਇੰਝ ਰੱਖਣ ਆਪਣੇ ਆਪ ਨੂੰ ‘ਸਿਹਤਮੰਦ’, ਨਹੀਂ ਹੋਵੇਗੀ ਕੋਈ ਬੀਮਾਰੀ

ਤੁਲਸੀ ਵੀ ਜ਼ਰੂਰੀ
ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਤੁਲਸੀ ਦੇ ਪੱਤੇ ਬ੍ਰੈਸਟ ਮਿਲਕ ਵਧਾਉਣ ਅਤੇ ਮਾਂ ਤੇ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਕੰਮ ਕਰਦੇ ਹਨ। ਤੁਲਸੀ ਦੀਆਂ ਪੱਤੀਆਂ ਨੂੰ ਗਰਮ ਪਾਣੀ 'ਚ ਪਾ ਕੇ ਪੀਓ, ਫਾਇਦਾ ਹੋਵੇਗਾ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News