Health Care: ਸਾਵਧਾਨ! ਬਰਸਾਤ ਦੇ ਮੌਸਮ ''ਚ ਕਦੇ ਵੀ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਹੋ ਸਕਦੇ ਹੋ ਬੀਮਾਰ

06/20/2022 5:35:35 PM

ਜਲੰਧਰ (ਬਿਊਰੋ) : ਬਰਸਾਤ ਦੇ ਮੌਸਮ ਦਾ ਇੰਤਜਾਰ ਸਭ ਨੂੰ ਹੁੰਦਾ ਹੈ ਪਰ ਜਦੋਂ ਇਹ ਆਉਂਦਾ ਹੈ ਤਾਂ ਮੁਸੀਬਤਾਂ ਵੀ ਨਾਲ਼ ਲੈ ਕੇ ਆਉਦਾ ਹੈ। ਇਸ ਮੌਸਮ ਵਿੱਚ ਡਾਇਰੀਆ, ਵਾਇਰਲ ਬੁਖ਼ਾਰ, ਸਰਦੀ, ਜ਼ੁਕਾਮ ਤੇ ਫਲੂ ਵਰਗੇ ਰੋਗ ਹੋ ਜਾਂਦੇ ਹਨ। ਜੇਕਰ ਤੁਸੀਂ ਬਾਰਿਸ਼ ਦੇ ਮੌਸਮ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇਗਾ। ਦਰਅਸਲ ਬਰਸਾਤ ਹੋਣ ’ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਬੜੇ ਸੁਆਦ ਨਾਲ ਖਾਂਦੇ ਹਨ, ਜਦੋਂਕਿ ਬਰਾਸਾਤ ’ਚ ਤਲੇ ਹੋਏ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ ਖੁਦ ਨੂੰ ਸਿਹਤਮੰਦ ਰੱਖਣ ਲਈ ਕਿਨ੍ਹਾਂ ਵਸਤੂਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਦੇ ਬਾਰੇ ਜਾਣਗੇ ਹਾਂ....

ਸਟ੍ਰੀਟ ਫੂਡ
ਬਰਸਾਤ ਦੇ ਮੌਸਮ ਵਿੱਚ ਸਟ੍ਰੀਟ ਫੂਡ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੈ। ਸਟ੍ਰੀਟ ਫੂਡ ਖੁੱਲੇ ਵਿੱਚ ਤਿਆਰ ਕੀਤਾ ਜਾਂਦੇ ਹਨ। ਇਸ ਮੌਸਮ ਵਿੱਚ ਕਟੇ ਹੋਏ ਫ਼ਲ ਅਤੇ ਖੁੱਲ੍ਹਾ ਖਾਣਾ ਖਾਣ ਨਾਲ਼ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। 

PunjabKesari

ਸੀ ਫੂਡ
ਬਰਸਾਤ ਦੌਰਾਨ ਮੱਛੀ ਅਤੇ ਸੀ-ਫੂਡ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਬਰਸਾਤ ਦਾ ਮੌਸਮ ਜ਼ਿਆਦਾਤਰ ਸਮੁੰਦਰੀ ਜੀਵਾਂ ਲਈ ਪ੍ਰਜਨਣ ਦਾ ਸਮਾਂ ਹੁੰਦਾ ਹੈ। ਇਸ ਨਾਲ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ, ਜਿਸਦੇ ਚਲਦੇ ਸੀ-ਫੂਡ ਦੇ ਕਾਰਨ ਤੁਹਾਨੂੰ ਕਈ ਬੀਮਾਰੀਆਂ ਲੱਗਣ ਦਾ ਖ਼ਤਰਾ ਹੋ ਸਕਦਾ ਹੈ।

ਆਇਲੀ ਫੂਡ
ਬਰਸਾਤ ਦੇ ਮੌਸਮ ਵਿੱਚ ਲੋਕ ਪਕੌੜੇ, ਸਮੋਸੇ, ਪਾਪੜ ਵਰਗੀਆਂ ਚੀਜ਼ਾਂ ਦਾ ਵੱਧ ਸੇਵਨ ਕਰਦੇ ਹਨ। ਇਸ ਮੌਸਮ ਵਿੱਚ ਆਇਲੀ ਫੂਡ ਤੋਂ ਦੂਰੀ ਬਣਾ ਕੇ ਰੱਖਣਾ ਬਿਹਤਰ ਹੋਵੇਗਾ, ਕਿਉਂਕਿ ਇਸ ਨਾਲ ਡਾਇਰੀਆ ਅਤੇ ਡਾਇਜੇਸ਼ਨ ਖ਼ਰਾਬ ਹੋਣ ਜਿਹੀ ਦਿੱਕਤ ਸਾਹਮਣੇ ਆ ਸਕਦੀ ਹੈ।

PunjabKesari

ਪੱਤੇਦਾਰ ਸਬਜ਼ੀਆਂ
ਬਰਸਾਤ ਦੇ ਮੌਸਮ ਵਿੱਚ ਬੈਕਟੀਰੀਆ ਤੇ ਫੰਗਸ ਇੰਫੈਕਸਨ ਦਾ ਖ਼ਤਰਾ ਕਾਫ਼ੀ ਹੱਦ ਤੱਕ ਵੱਧ ਸਕਦਾ ਹੈ। ਇਸ ਮੌਸਮ ਵਿੱਚ ਪੱਤੇਦਾਰ ਸਬਜ਼ੀਆਂ ਵਿੱਚ ਕੀੜੇ-ਮਕੌੜੇ ਪਣਪਣ ਲੱਗਦੇ ਹਨ। ਇਸ ਵਜ੍ਹਾ ਤੁਹਾਨੂੰ ਡਾਇਰੀਆ, ਡੀਹਾਈਡ੍ਰੇਸ਼ਨ ਅਤੇ ਢਿੱਡ ਵਿੱਚ ਪਰੇਸ਼ਾਨੀ ਜਿਹੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬਾਰਿਸ਼ ਦੇ ਮੌਸਮ ਵਿੱਚ ਸ਼ਾਰੇਲ, ਨਾਲੀ, ਪਾਲਕ, ਮੇਥੀ, ਸਲਾਦ ਪੱਤੇ ਜਿਹੀ ਕਿਸੀ ਵੀ ਤਰ੍ਹਾਂ ਦਾ ਹਰਾ ਸਾਗ ਅਤੇ ਬ੍ਰੋਕਲੀ, ਮਸ਼ਰੂਮ, ਪੱਤਾਗੋਭੀ ਅਤੇ ਗੋਭੀ ਜਿਹੀ ਸਬਜ਼ੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।


rajwinder kaur

Content Editor

Related News