ਸਿਹਤ ਲਈ ਵਰਦਾਨ ਹੈ ''ਹਲਦੀ'', ਹੱਡੀਆਂ ਨੂੰ ਕਰੇ ਮਜ਼ਬੂਤ ਅਤੇ ਚਿਹਰੇ ''ਤੇ ਲਿਆਏ ਚਮਕ

Saturday, Feb 17, 2024 - 05:44 PM (IST)

ਸਿਹਤ ਲਈ ਵਰਦਾਨ ਹੈ ''ਹਲਦੀ'', ਹੱਡੀਆਂ ਨੂੰ ਕਰੇ ਮਜ਼ਬੂਤ ਅਤੇ ਚਿਹਰੇ ''ਤੇ ਲਿਆਏ ਚਮਕ

ਜਲੰਧਰ (ਬਿਊਰੋ) : ਹਲਦੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਹਲਦੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ 'ਚ ਮੌਜੂਦ ਤੱਤ ਸਿਹਤ ਅਤੇ ਚਮੜੀ ਲਈ ਫ਼ਾਇਦੇਮੰਦ ਹਨ। ਇਹ ਅਦਰਕ ਦੀ ਤਰ੍ਹਾਂ ਜ਼ਮੀਨ 'ਚ ਉਗਾਈ ਜਾਂਦੀ ਹੈ ਅਤੇ ਸੁੱਕ ਜਾਣ 'ਤੇ ਇਸ ਦੀਆਂ ਜੜ੍ਹਾਂ ਕੰਮ 'ਚ ਲਿਆਂਦੀਆਂ ਜਾਂਦੀਆਂ ਹਨ, ਜੋ ਪੀਲੇ ਰੰਗ ਦੀਆਂ ਹੁੰਦੀਆਂ ਹਨ । ਪੁਰਾਣੇ ਸਮੇਂ ਤੋਂ ਹੀ ਹਲਦੀ ਦਾ ਸੇਵਨ ਅਤੇ ਹਲਦੀ ਦਾ ਉਪਯੋਗ ਜੜੀ ਬੂਟੀ ਦੇ ਰੂਪ 'ਚ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ। ਹਲਦੀ 'ਚ ਬਹੁਤ ਸਾਰੇ ਗੁਣ ਹੁੰਦੇ ਹਨ, ਜਿਵੇਂ ਫਾਈਬਰ , ਪੋਟਾਸ਼ੀਅਮ , ਵਿਟਾਮਿਨ B6,ਮੈਗਨੀਸ਼ੀਅਮ ਅਤੇ ਵਿਟਾਮਿਨ C ਹੁੰਦੇ ਹਨ । ਇਸ ਲਈ ਇਸ ਦਾ ਉਪਯੋਗ ਸਭ ਤੋਂ ਵੱਧ ਕੀਤਾ ਜਾਂਦਾ ਹੈ। ਇੱਕ ਗਿਲਾਸ ਦੁੱਧ 'ਚ 2 ਚੁਟਕੀਆਂ ਹਲਦੀ ਮਿਲਾ ਕੇ ਦਿਨ 'ਚ 1 ਵਾਰ ਦੁਪਹਿਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਫ਼ਾਇਦਾ ਹੋਵੇਗਾ।

PunjabKesari

ਹੱਡੀਆਂ ਨੂੰ ਹੁੰਦੈ ਫ਼ਾਇਦਾ :- ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਲੋੜੀਦੀ ਮਾਤਰਾ 'ਚ ਕੈਲਸ਼ੀਅਮ ਮਿਲਦਾ ਹੈ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਗਠੀਏ ਦੇ ਦਰਦ ਨੂੰ ਦੂਰ ਕਰੇ :- ਹਲਦੀ ਵਾਲੇ ਦੁੱਧ ਨੂੰ ਗਠੀਏ ਨਾਲ ਹੋਣ ਵਾਲੀ ਸੋਜ ਨੂੰ ਦੂਰ ਕੀਤਾ ਜਾਂਦਾ ਹੈ। ਇਹ ਜੋੜਾਂ ਅਤੇ ਮਾਸ ਪੇਸ਼ੀਆਂ ਨੂੰ ਲਚੀਲਾ ਬਣਾਉਂਦਾ ਹੈ ਅਤੇ ਦਰਦ ਨੂੰ ਘੱਟ ਕਰਨ 'ਚ ਵੀ ਸਹਾਇਕ ਹੰਦਾ ਹੈ।

ਕੀਮੋਥਰੈਪੀ ਦੇ ਪ੍ਰਭਾਵ ਨੂੰ ਕਰੇ ਘੱਟ :- ਇਕ ਸੋਧ ਮੁਤਾਬਕ ਹਲਦੀ 'ਚ ਮੌਜ਼ੂਦ ਤੱਤ ਕੈਂਸਰ ਕੋਸ਼ਿਕਾਵਾਂ 'ਚੋਂ ਡੀ. ਐੱਨ. ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ ਅਤੇ ਕਿਮੋਥਰੈਪੀ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ।

ਚਿਹਰਾ ਬਣਾਵੇ ਚਮਕਦਾਰ :- ਰੋਜ਼ਾਨਾ ਹਲਦੀ ਵਾਲੇ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ। ਰੂੰ ਦੇ ਫੰਬੇ ਨੂੰ ਹਲਦੀ ਵਾਲੇ ਦੁੱਧ 'ਚ ਭਿਉਂ ਕੇ ਇਸ ਨੂੰ ਚਿਹਰੇ 'ਤੇ ਲਾਓ, ਜਿਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ।

ਬਲੱਡ ਸਰਕੂਲੇਸ਼ਨ ਰੱਖੇ ਠੀਕ :- ਆਯੁਰਵੇਦ ਮੁਤਾਬਕ, ਹਲਦੀ ਨੂੰ ਬਲੱਡ ਪਿਊਯੋਫਾਇਰ ਮੰਨਿਆ ਗਿਆ ਹੈ। ਇਹ ਸਰੀਰ 'ਚ ਬਲੱਡ ਸਰਕੂਲੇਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਨੂੰ ਪਤਲਾ ਕਰਨ ਵਾਲਾ ਅਤੇ ਖੂਨ ਵਾਹਿਕਾਂ ਦੀ ਗੰਦਗੀ ਨੂੰ ਸਾਫ ਕਰਦਾ ਹੈ।

PunjabKesari

ਲੀਵਰ ਨੂੰ ਬਣਾਉਂਦੈ ਮਜ਼ਬੂਤ :- ਹਲਦ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ।|ਇਹ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ।

ਮਹਾਮਾਰੀ 'ਚ ਹੋਣ ਵਾਲੇ ਦਰਦ ਤੋਂ ਮਿਲੇ ਰਾਹਤ :- ਹਲਦੀ ਵਾਲਾ ਦੁੱਧ ਮਹਾਮਾਰੀ 'ਚ ਹੋਣ ਵਾਲੇ ਦਰਦ ਤੋਂ ਕਾਫੀ ਰਾਹਤ ਦਿੰਦਾ ਹੈ। ਇਸ ਨਾਲ ਕਈ ਬੀਮਾਰੀਆਂ ਠੀਕ ਹੋ ਸਕਦੀਆਂ ਹਨ।

ਸਰੀਰ ਨੂੰ ਬਣਾਉਂਦੈ ਸਡੋਲ :- ਰੋਜ਼ਾਨਾ ਇਕ ਗਿਲਾਸ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਲੈਣ ਨਾਲ ਸਰੀਰ ਸਡੋਲ ਹੁੰਦਾ ਹੈ। ਕੋਸੇ ਦੁੱਧ ਨਾਲ ਹਲਦੀ ਦੇ ਸੇਵਨ ਨਾਲ ਸਰੀਰ 'ਚ ਇਕੱਠਾ ਹੋਇਆ ਮੋਟਾਪਾ ਘੱਟਦਾ ਹੈ। ਇਸ ਕਈ ਤੱਤ ਹੁੰਦੇ ਹਨ, ਜੋ ਸਰੀਰ ਦਾ ਵਜ਼ਨ ਘੱਟ ਕਰਨ ਲਈ ਮਦਦ ਕਰਦੇ ਹਨ।

PunjabKesari

ਹਲਦੀ ਦੇ ਨੁਕਸਾਨ 
1. ਹਲਦੀ ਬਹੁਤ ਹੀ ਗੁਣਕਾਰੀ ਅਤੇ ਲਾਭਦਾਇਕ ਹੁੰਦੀ ਹੈ । ਜੇਕਰ ਹਲਦੀ ਦਾ ਜ਼ਿਆਦਾ ਮਾਤਰਾ 'ਚ ਸੇਵਨ ਕੀਤਾ ਜਾਵੇ ਤਾਂ ਇਸ ਦੇ ਨੁਕਸਾਨ ਵੀ ਹੁੰਦੇ ਹਨ।

2. ਗਰਭਅਵਸਥਾ ਦੌਰਾਨ ਹਲਦੀ ਦਾ ਸੇਵਨ ਘੱਟ ਕਰੋ।

3. ਜ਼ਿਆਦਾ ਹਲਦੀ ਦੇ ਸੇਵਨ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ, ਇਸ ਲਈ ਗੁਰਦੇ ਦੀ ਪੱਥਰੀ ਦੇ ਮਰੀਜ਼ ਡਾਕਟਰ ਦੀ ਸਲਾਹ 'ਤੇ ਹੀ ਹਲਦੀ ਲੈਣ।

PunjabKesari

4. ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਜੀ ਮਚਲਾਉਣਾ, ਚੱਕਰ ਆਉਣੇ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ।

5. ਇਸ ਤਰ੍ਹਾਂ ਹਲਦੀ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਇਸ ਲਈ ਹਮੇਸ਼ਾ ਹਲਦੀ ਦਾ ਥੋੜ੍ਹੀ ਮਾਤਰਾ 'ਚ ਹੀ ਸੇਵਨ ਕਰੋ।


author

sunita

Content Editor

Related News