Health Tips: ਸਿਰਫ਼ ਇਕ ਮੁੱਠੀ ਸੁੱਕੇ ਮੇਵੇ ਰੱਖਣਗੇ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ

Tuesday, Aug 23, 2022 - 12:35 PM (IST)

Health Tips: ਸਿਰਫ਼ ਇਕ ਮੁੱਠੀ ਸੁੱਕੇ ਮੇਵੇ ਰੱਖਣਗੇ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ

ਨਵੀਂ ਦਿੱਲੀ : ਅੱਜ ਕੱਲ੍ਹ ਦੇ ਖਰਾਬ ਲਾਈਫ ਸਟਾਈਲ ਕਾਰਨ ਭਾਰ ਵਧਣਾ ਇਕ ਆਮ ਸਮੱਸਿਆ ਬਣ ਗਈ ਹੈ। ਹਰ ਦੂਜੇ 'ਚ ਇਕ ਵਿਅਕਤੀ ਮੋਟਾਪੇ ਤੋਂ ਪੀੜ੍ਹਤ ਹੈ। ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਜਿਮ ਜਾਂਦੇ ਹਨ। ਜਿਮ ਦਾ ਡਾਈਟ ਚਾਰਟ ਫੋਲੋ ਕਰਦੇ ਹਨ। ਪਰ ਫਿਰ ਵੀ ਕਈ ਵਾਰ ਭਾਰ ਘੱਟ ਨਹੀਂ ਹੋ ਪਾਉਂਦਾ। ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਮੋਟਾਪੇ ਤੋਂ ਬਚਣ ਲਈ ਤੁਸੀਂ ਸਿਰਫ਼ ਇਕ ਮੁੱਠੀ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ। ਸੁੱਕੇ ਮੇਵੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਨੂੰ ਮੋਟਾਪੇ ਤੋਂ ਵੀ ਬਚਾਉਂਦੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਕੁਝ ਸੁੱਕੇ ਮੇਵੇ...

PunjabKesari
ਕਾਜੂ ਖਾਓ

ਕਾਜੂ 'ਚ ਪਾਇਆ ਜਾਣ ਵਾਲਾ ਐਂਟੀ-ਆਕਸੀਡੈਂਟ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਉਹ ਵੀ ਦੂਰ ਹੁੰਦੀ ਹੈ। ਤੁਸੀਂ ਰੋਜ਼ਾਨਾ 2 ਕਾਜੂ ਦਾ ਸੇਵਨ ਕਰ ਸਕਦੇ ਹੋ।

PunjabKesari
ਸੌਗੀ ਖਾਓ
ਸੌਗੀ ਵੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ 'ਚ ਆਇਰਨ ਦੀ ਘਾਟ ਨਹੀਂ ਹੁੰਦੀ ਹੈ। ਸੌਗੀ 'ਚ ਪ੍ਰੋਟੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਕਾਪਰ, ਵਿਟਾਮਿਨ-ਬੀ6, ਕੈਲਸ਼ੀਅਮ, ਫਾਈਟੋਕੈਮੀਕਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਚਮੜੀ ਵੀ ਸਾਫ਼ ਰਹਿੰਦੀ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੁੰਦੇ ਹਨ। ਤੁਸੀਂ ਰੋਜ਼ਾਨਾ 3-4 ਸੌਗੀ ਦਾ ਸੇਵਨ ਕਰ ਸਕਦੇ ਹੋ।

PunjabKesari
ਬਦਾਮ ਖਾਓ
ਬਾਦਾਮ 'ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੋਡੀਅਮ, ਜ਼ਿੰਕ, ਵਿਟਾਮਿਨ-ਬੀ6, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ-ਈ ਦਿਮਾਗ ਨੂੰ ਤੇਜ਼ ਰੱਖਣ ਅਤੇ ਯਾਦਾਸ਼ਤ ਚੰਗੀ ਰੱਖਣ 'ਚ ਵੀ ਮਦਦ ਕਰਦਾ ਹੈ। ਤੁਸੀਂ ਰੋਜ਼ਾਨਾ 3 ਬਦਾਮ ਦਾ ਸੇਵਨ ਕਰ ਸਕਦੇ ਹੋ।

PunjabKesari
ਅਖਰੋਟ ਖਾਓ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਖਰੋਟ ਦਾ ਸੇਵਨ ਕਰ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਓਮੇਗਾ-3, ਪ੍ਰੋਟੀਨ, ਵਿਟਾਮਿਨ-ਈ, ਜ਼ਿੰਕ, ਖਣਿਜ ਤੁਹਾਨੂੰ ਤਣਾਅ ਤੋਂ ਦੂਰ ਰੱਖਣ ਅਤੇ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ 'ਚ ਸਹਾਇਤਾ ਕਰਦੇ ਹਨ।

ਨਾਰੀਅਲ ਖਾਓ
ਨਾਰੀਅਲ ਦਾ ਸੇਵਨ ਤੁਸੀਂ ਰੁਟੀਨ 'ਚ ਕਰ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਕਾਪਰ, ਸੇਲੇਨਿਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਫੋਲੇਟ, ਵਿਟਾਮਿਨ-ਸੀ ਅਤੇ ਥਿਆਮੀਨ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ। ਪੀਸਿਆ ਹੋਇਆ ਨਾਰੀਅਲ ਖਾਣ ਨਾਲ ਤੁਹਾਡੇ ਟਿਸ਼ੂ ਮਜ਼ਬੂਤ ​​ਹੁੰਦੇ ਹਨ ਅਤੇ ਤੁਹਾਡੀ ਯਾਦ ਸ਼ਕਤੀ ਵੀ ਮਜ਼ਬੂਤ ​​ਹੁੰਦੀ ਹੈ। ਇਸ ਤੋਂ ਇਲਾਵਾ ਪੀਸਿਆ ਹੋਇਆ ਨਾਰੀਅਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਬਚਾਉਣ 'ਚ ਵੀ ਮਦਦ ਕਰਦਾ ਹੈ।

PunjabKesari
ਪਿਸਤਾ ਖਾਓ
ਪਿਸਤਾ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਬੀ6, ਪ੍ਰੋਟੀਨ, ਮਿਨਰਲਸ, ਕਾਪਰ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ 'ਚ ਵਿਟਾਮਿਨ-ਏ ਵੀ ਕਾਫੀ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਅੱਖਾਂ 'ਚ ਹੋਣ ਵਾਲੀਆਂ ਸਮੱਸਿਆਵਾਂ ਲਈ ਪਿਸਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਘੱਟੋ-ਘੱਟ 2 ਪਿਸਤੇ ਦਾ ਸੇਵਨ ਆਪਣੀ ਰੋਜ਼ਾਨਾ ਦੀ ਰੂਟੀਨ 'ਚ ਕਰ ਸਕਦੇ ਹੋ।

PunjabKesari


author

Aarti dhillon

Content Editor

Related News