ਗਰਭਵਤੀ ਔਰਤਾਂ ਲਈ ਮੋਸੰਮੀ ਦਾ ਜੂਸ ਲਾਹੇਵੰਦ ਹੈ ਜਾਂ ਨਹੀਂ? ਜਾਣੋ ਮਾਹਰਾਂ ਦੀ ਰਾਏ
Wednesday, Aug 24, 2022 - 12:24 PM (IST)
ਨਵੀਂ ਦਿੱਲੀ- ਮੋਸੰਮੀ ਦਾ ਜੂਸ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਣ 'ਚ ਵੀ ਸਹਾਇਤਾ ਕਰਦਾ ਹੈ। ਤੁਸੀਂ ਸਰੀਰ ਨੂੰ ਇੰਸਟੈਂਟ ਐਨਰਜੀ ਦੇਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰ ਸਕਦੇ ਹੋ। ਮੋਸੰਮੀ ਦੇ ਜੂਸ 'ਚ ਵਿਟਾਮਿਨ-ਸੀ, ਮਿਨਰਲਜ਼, ਕੈਲਸ਼ੀਅਮ, ਪੋਟੈਸ਼ੀਅਮ,ਜ਼ਿੰਕ, ਕਾਪਰ ਅਤੇ ਆਇਰਨ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਪਰ ਗਰਭ ਅਵਸਥਾ 'ਚ ਇਸ ਜੂਸ ਦਾ ਸੇਵਨ ਕਰਨਾ ਕੀ ਲਾਭਕਾਰੀ ਹੈ? ਇਸ ਸਵਾਲ ਨੂੰ ਲੈ ਕੇ ਕਈ ਵਾਰ ਗਰਭਵਤੀ ਔਰਤਾਂ ਥੋੜ੍ਹੀਆਂ ਪਰੇਸ਼ਾਨੀਆਂ 'ਚ ਰਹਿੰਦੀਆਂ ਹਨ। ਤਾਂ ਚਲੋ ਤੁਹਾਨੂੰ ਦੱਸਦੇ ਹਾਂ ਕਿ ਗਰਭ ਅਵਸਥਾ 'ਚ ਮੋਸੰਮੀ ਦਾ ਜੂਸ ਪੀਣਾ ਚਾਹੀਦਾ ਹੈ ਜਾਂ ਨਹੀਂ...
ਕੀ ਗਰਭ ਅਵਸਥਾ 'ਚ ਮੋਸੰਮੀ ਦਾ ਜੂਸ ਪੀਣਾ ਚਾਹੀਦਾ ਹੈ?
ਮਾਹਰਾਂ ਅਨੁਸਾਰ, ਗਰਭ ਅਵਸਥਾ 'ਚ ਔਰਤਾਂ ਲਈ ਮੋਸੰਮੀ ਦਾ ਜੂਸ ਪੀਣਾ ਸੁਰੱਖਿਅਤ ਹੁੰਦਾ ਹੈ। ਇਸ ਦੌਰਾਨ ਜੇਕਰ ਗਰਭਵਤੀ ਔਰਤਾਂ ਮੋਸੰਮੀ ਦਾ ਜੂਸ ਪੀਂਦੀਆਂ ਹਨ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗਰਭ ਅਵਸਥਾ 'ਚ ਮੋਸੰਮੀ ਦਾ ਜੂਸ ਬੱਚਾ ਅਤੇ ਮਾਂ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ।

ਪਾਚਨ ਰਹਿੰਦਾ ਹੈ ਸਿਹਤਮੰਦ
ਗਰਭ ਅਵਸਥਾ 'ਚ ਮੋਸੰਮੀ ਦਾ ਜੂਸ ਪੀਣ ਨਾਲ ਅਪਚ, ਗੈਸ, ਢਿੱਡ ਫੁੱਲਨਾ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਤੁਹਾਡਾ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ। ਉਲਟੀ ਵਰਗੀਆਂ ਸਮੱਸਿਆਵਾਂ ਵੀ ਮੋਸੰਮੀ ਦਾ ਜੂਸ ਪੀਣ ਨਾਲ ਠੀਕ ਹੁੰਦੀਆਂ ਹਨ।

ਇਮਿਊਨਿਟੀ ਨੂੰ ਕਰਦੈ ਮਜ਼ਬੂਤ
ਗਰਭਵਤੀ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜ਼ਿਆਦਾ ਸਾਵਧਾਨ ਰਹਿਣਾ ਪੈਂਦਾ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਚਪੇਟ 'ਚ ਨਾ ਆਉਣ। ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸੰਕਰਮਣ ਮਾਂ ਦੇ ਨਾਲ ਬੱਚੇ ਨੂੰ ਪ੍ਰਭਾਵਿਤ ਕਰਦਾ ਹੈ। ਮੋਸੰਮੀ ਦੇ ਜੂਸ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਵੀ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਤੋਂ ਵੀ ਬਚਾਉਣ 'ਚ ਮੋਸੰਮੀ ਦਾ ਜੂਸ ਬਹੁਤ ਲਾਭਦਾਇਕ ਹੁੰਦਾ ਹੈ।

ਬੱਚੇ ਲਈ ਹੁੰਦੈ ਲਾਭਦਾਇਕ ਹੈ
ਗਰਭਵਤੀ ਔਰਤਾਂ ਜੇਕਰ ਮੋਸੰਮੀ ਦਾ ਜੂਸ ਪੀਂਦੀਆਂ ਹਨ ਤਾਂ ਇਹ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਜੂਸ 'ਚ ਵਿਟਾਮਿਨ-ਸੀ, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਕੁਦਰਤੀ ਤੱਤ ਪਾਏ ਜਾਂਦੇ ਹਨ। ਇਹ ਪੌਸ਼ਕ ਤੱਤ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ 'ਚ ਮਦਦ ਕਰਦੇ ਹਨ।

ਡਿਹਾਈਡਰੇਸ਼ਨ ਤੋਂ ਬਚਾਏ
ਗਰਭ ਅਵਸਥਾ 'ਚ ਡਿਹਾਈਡਰੇਸ਼ਨ ਦੀ ਸਮੱਸਿਆ ਵੀ ਹੋ ਜਾਂਦੀ ਹੈ। ਜਿਸ ਕਾਰਨ ਔਰਤਾਂ ਨੂੰ ਚੱਕਰ ਆਉਣਾ, ਡਰਾਈ ਸਕਿਨ, ਬੁੱਲ੍ਹਾਂ ਦਾ ਡਰਾਈ ਹੋਣਾ ਅਤੇ ਵਾਰ-ਵਾਰ ਪਿਆਸ ਲੱਗਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹੈ। ਮੋਸੰਮੀ ਦਾ ਜੂਸ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਵੀ ਸਹਾਇਤਾ ਕਰਦਾ ਹੈ।
ਕੀ ਕਹਿੰਦੇ ਹਨ ਮਾਹਰ?
ਮਾਹਰਾਂ ਮੁਤਾਬਕ ਮੋਸੰਮੀ ਦਾ ਜੂਸ ਭਾਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਜੂਸ ਦੀ ਤੁਲਨਾ 'ਚ ਸਾਬਤ ਫਲ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕਿਉਂਕਿ ਸਾਬਤ ਫਲਾਂ 'ਚ ਪੌਸ਼ਕ ਤੱਤ ਅਤੇ ਫਾਈਬਰ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਗਰਭਵਤੀ ਔਰਤਾਂ ਦਿਨ 'ਚ 1 ਗਿਲਾਸ ਜੂਸ ਦਾ ਸੇਵਨ ਕਰ ਸਕਦੀਆਂ ਹਨ ਪਰ ਜ਼ਿਆਦਾ ਮਾਤਰਾ 'ਚ ਇਸ ਦਾ ਸੇਵਨ ਨਾ ਕਰੋ। ਤੁਸੀਂ ਘਰ 'ਚ ਬਣੇ ਜੂਸ ਦਾ ਸੇਵਨ ਕਰ ਸਕਦੇ ਹੋ।
