ਪੇਟ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦੇ ਹਨ ਇਹ ਨੁਸਖੇ

01/20/2019 12:32:53 PM

ਨਵੀਂ ਦਿੱਲੀ— ਪੇਟ ਸਿਹਤਮੰਦ ਹੋਵੇ ਤਾਂ ਸਾਰਾ ਦਿਨ ਸਰੀਰ 'ਚ ਤੰਦਰੁਸਤੀ ਬਣੀ ਰਹਿੰਦੀ ਹੈ। ਜੇ ਕਿਸੇ ਕਾਰਨ ਪਾਚਨ ਤੰਤਰ ਜਾਂ ਪੇਟ ਨਾਲ ਜੁੜੀ ਕੋਈ ਪ੍ਰੇਸ਼ਾਨ ਹੋ ਜਾਵੇ ਤਾਂ ਇਸ ਨਾਲ ਸਿਹਤ ਸਬੰਧੀ ਹੋਰ ਵੀ ਬਹੁਤ ਸਾਰੀਆਂ ਦਿੱਕਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਦਾ ਸਾਫ ਹੋਣਾ ਨਾ ਹੋਣਾ, ਗੈਸ, ਪੇਟ, ਦਰਦ, ਭੁੱਖ ਨਾ ਲੱਗਣਾ ਆਦਿ ਇਸ ਸਮੱਸਿਆ ਨਾਲ ਸਬੰਧਤ ਸਮੱਸਿਆਵਾਂ ਹਨ, ਜਿਸ ਨਾਲ ਹਰ 5 ਵਿਚੋਂ 3 ਲੋਕ ਪ੍ਰੇਸ਼ਾਨ ਰਹਿੰਦੇ ਹਨ। ਤੁਸੀਂ ਦਵਾਈਆਂ ਖਾਣ ਦੀ ਬਜਾਏ ਦਾਦੀ-ਨਾਨੀ ਦੇ ਕੁਝ ਘਰੇਲੂ ਨੁਸਖੇ ਅਪਣਾ ਕੇ ਪੇਟ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। 
1. ਪੇਟ ਦਰਦ ਤੋਂ ਰਾਹਤ
ਪੇਟ 'ਚ ਦਰਦ ਰਹਿੰਦਾ ਹੈ ਤਾਂ ਥੋੜ੍ਹੀ ਜਿਹੀ ਲਾਲ ਮਿਰਚ ਨਾਲ ਗੁੜ ਮਿਲਾ ਕੇ ਖਾਣ ਨਾਲ ਦਰਦ ਦੂਰ ਹੋ ਜਾਂਦਾ ਹੈ। ਦਰਦ ਤੋਂ ਆਰਾਮ ਨਹੀਂ ਆ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰਕੇ ਇਸ ਵਜ੍ਹਾ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ।
2. ਕਬਜ਼ ਤੋਂ ਛੁਟਕਾਰਾ
ਸਵੇਰੇ ਪੇਟ ਸਾਫ ਨਾ ਹੋਵੇ ਤਾਂ ਸਾਰਾ ਦਿਨ ਸਰੀਰ 'ਚ ਭਾਰੀਪਨ ਮਹਿਸੂਸ ਹੁੰਦਾ ਰਹਿੰਦਾ ਹੈ। ਪੇਟ ਨੂੰ ਸਾਫ ਕਰਨ ਲਈ 1 ਚੱਮਚ ਬੇਕਿੰਗ ਸੋਡੇ ਨੂੰ 1 ਗਲਾਸ ਪਾਣੀ 'ਚ ਪਾ ਕੇ ਪੀ ਲਓ। ਸਵੇਰੇ ਕਬਜ਼ ਦੂਰ ਹੋ ਜਾਵੇਗੀ।
3. ਪੇਟ ਸਿਹਤਮੰਦ ਰੱਖਣ ਦੇ ਨਿਯਮ
ਪੇਟ ਨੂੰ ਸਿਹਤਮੰਦ ਰੱਖਣ ਲਈ ਖਾਣ-ਪੀਣ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਸਵੇਰੇ ਖਾਲੀ ਪੇਟ ਉੱਠ ਕੇ ਪਾਣੀ ਪੀਓ। ਦੁਪਿਹਰ ਦਾ ਖਾਣਾ ਖਾਣ ਦੇ ਬਾਅਦ ਲੱਸੀ ਅਤੇ ਰਾਤ ਦੇ ਖਾਣ ਦੇ ਬਾਅਦ ਦੁੱਧ ਪੀਣ ਨਾਲ ਪੇਟ ਹਮੇਸ਼ਾ ਸਿਹਤਮੰਦ ਰਹਿੰਦਾ ਹੈ।
4. ਭੁੱਖ ਵਧਾਏ
ਪਾਚਨ ਕਿਰਿਆ 'ਚ ਗੜਬੜੀ ਹੋਵੇ ਤਾਂ ਭੁੱਖ ਲੱਗਣਾ ਵੀ ਘੱਟ ਹੋ ਜਾਂਦਾ ਹੈ। ਅਜਿਹੇ 'ਚ ਥੋੜ੍ਹੀ-ਥੋੜ੍ਹੀ ਦੇਰ 'ਚ ਕਾਲਾ ਨਮਕ ਚੱਟਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭੁੱਖ ਘੱਟ ਲੱਗਦੀ ਹੈ ਤਾਂ ਸਰੋਂ ਦੇ ਤੇਲ ਨਾਲ ਬਣਿਆ ਖਾਣਾ ਖਾਓ। ਇਸ ਨਾਲ ਪਾਚਨ ਕਿਰਿਆ ਵੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ।
5. ਖਾਲੀ ਪੇਟ ਨਾ ਖਾਓ ਇਹ ਚੀਜ਼ਾਂ
ਇਸ ਗੱਲ ਦਾ ਧਿਆਨ ਰੱਖੋ ਕਿ ਜਿਨ੍ਹਾਂ ਚੀਜ਼ਾਂ ਨਾਲ ਪੇਟ 'ਚ ਐਸਿਡ ਬਣਦਾ ਹੈ ਉਨ੍ਹਾਂ ਦੀ ਵਰਤੋਂ ਸਵੇਰ ਦੇ ਸਮੇਂ ਨਾ ਕਰੋ। ਮਸਾਲੇਦਾਰ ਭੋਜਨ, ਖੱਟੇ ਫਲ, ਟਮਾਟਰ, ਸੋਡਾ, ਸ਼ਰਾਬ, ਕੌਫੀ ਅਤੇ ਚਾਹ ਆਦਿ।
6. ਆਂਵਲਾ ਹੈ ਫਾਇਦੇਮੰਦ
ਆਂਵਲਾ ਪੇਟ ਦੇ ਲਈ ਰਾਮਬਾਣ ਦਾ ਕੰਮ ਕਰਦਾ ਹੈ। ਰੋਜ਼ਾਨਾ ਇਕ ਕੱਪ ਪਾਣੀ 'ਚ 2 ਚੱਮਚ ਆਂਵਲੇ ਦਾ ਰਸ ਪਾ ਕੇ ਪੀਓ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਪੇਟ ਸਿਹਤਮੰਦ ਰਹਿੰਦਾ ਹੈ।
7. ਮਜ਼ਬੂਤ ਪਾਚਨ ਤੰਤਰ
ਆਪਣੇ ਖਾਣੇ 'ਚ ਫਾਈਬਰ ਵਾਲੇ ਭੋਜਨ ਨੂੰ ਸ਼ਾਮਲ ਕਰੋ। ਅੰਕੁਰਿਤ ਅਨਾਜ, ਫਲ, ਜੂਸ, ਆਦਿ ਨਾਲ ਸਰੀਰ ਨੂੰ ਪੋਸ਼ਕ ਤੱਤ ਮਿਲਦੇ ਹਨ ਅਤੇ ਪੇਟ ਵੀ ਸਾਫ ਰਹਿੰਦਾ ਹੈ। ਇਸ ਨਾਲ ਹੀ ਫਾਈਬਰ ਖਾਣੇ ਨਾਲ ਮੋਟਾਪਾ ਵੀ ਘੱਟ ਹੋਣ ਲੱਗਦਾ ਹੈ।


manju bala

Content Editor

Related News