ਪਾਚਨ ਕਿਰਿਆ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

09/07/2017 6:09:37 PM

ਨਵੀਂ ਦਿੱਲੀ— ਆਪਣੀ ਸਿਹਤ ਨੂੰ ਲੈ ਕੇ ਅੱਜਕਲ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਆਏ ਦਿਨ ਪੇਟ ਨਾਲ ਜੁੜੀ ਕੋਈ ਨਾ ਕੋਈ ਪ੍ਰੇਸ਼ਾਨੀ ਆਮ ਸੁਨਣ ਨੂੰ ਮਿਲਦੀ ਹੈ, ਜਿਸ ਨਾਲ ਸਿਹਤ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੀਮਾਰੀਆਂ ਵਧਣ ਦਾ ਕਾਰਨ ਪੇਟ ਵਿਚ ਗੜਬੜੀ ਦਾ ਹੋਣਾ ਹੀ ਹੈ। ਖਾਣਾ ਸਹੀਂ ਤਰੀਕੇ ਨਾਲ ਪਚਾਉਣ ਵਿਚ ਦਿੱਕਤ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਭੁੱਖ ਨਾ ਲੱਗਣਾ, ਛਾਤੀ ਵਿਚ ਜਲਣ, ਪੇਟ ਵਿਚ ਦਰਦ ਹੋਣਾ, ਕਮਜ਼ੋਰੀ ਅਤੇ ਨਾ ਜਾਣੇ ਹੋਰ ਕੀ-ਕੀ ਝੇਲਣਾ ਪੈਂਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਪਾਚਨ ਸਕਤੀ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। 
ਪਾਚਨ ਕਿਰਿਆ ਮਜ਼ਬੂਤ ਬਣਾਉਣ ਦੇ ਤਰੀਕੇ
ਅਸੀਂ ਸਾਰੇ ਜਾਣਦੇ ਹਾਂ ਕਿ ਨਿੰਬੂ ਪੇਟ ਦੇ ਲਈ ਫਾਇਦੇਮੰਦ ਹੈ। ਇਸ ਦੇ ਨਾਲ ਹੀ ਜੈਫਲ ਮਿਲਾ ਕੇ ਖਾਣ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਘਰੇਲੂ ਤਰੀਕਿਆਂ ਬਾਰੇ ਜੋ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। 
1. ਧਨੀਆ ਅਤੇ ਸੌਂਠ
ਰੋਜ਼ਾਨਾ ਖਾਲੀ ਪੇਟ ਥੋੜ੍ਹਾ ਜਿਹਾ ਧਨੀਆ ਅਤੇ ਚੁਟਕੀ ਇਕ ਸੌਂਠ ਮਿਲਾ ਕੇ ਕਾੜ੍ਹਾ ਬਣਾ ਲਓ। ਇਸ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 
2. ਸੌਂਫ ਅਤੇ ਮਿਸ਼ਰੀ
ਖਾਣਾ ਖਾਣ ਦੇ ਬਾਅਦ ਸੌਂਫ ਦੇ ਨਾਲ ਮਿਸ਼ਰੀ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ। ਤੁਸੀਂ ਇਸ ਨਾਲ ਥੋੜ੍ਹੀ ਜਿਹੀ ਸੌਂਠ ਵੀ ਮਿਲਾ ਕੇ ਖਾ ਸਕਦੇ ਹੋ। 
3. ਹਰੜ ਅਤੇ ਸ਼ਹਿਦ
ਛੋਟੀ ਹਰੜ ਨੂੰ ਪੀਸ ਕੇ ਇਸ ਦੇ ਨਾਲ ਹੀ ਸ਼ਹਿਦ ਮਿਲਾ ਕੇ ਖਾਣ ਨਾਲ ਪਾਚਨ ਕਿਰਿਆ ਬਹਿਤਰ ਹੁੰਦੀ ਹੈ। ਇਸ ਨੂੰ ਦਿਨ ਵਿਚ 2 ਵਾਰ ਖਾਣ ਨਾਲ ਆਰਾਮ ਮਿਲਦਾ ਹੈ। 
4. ਵੱਡੀ ਇਲਾਇਚੀ ਅਤੇ ਸ਼ਹਿਦ 
ਹਰ ਰੋਜ਼ ਸਵੇਰ ਦੇ ਸਮੇਂ ਚੁਟਕੀ ਭਰ ਵੱਡੀ ਇਲਾਇਚੀ ਦੇ ਪਾਊਡਰ ਵਿਚ ਸ਼ਹਿਦ ਮਿਲਾ ਕੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ। 
5. ਨਿੰਬੂ ਅਤੇ ਜੈਫਲ
ਡਾਈਜੇਸ਼ਨ ਦੀ ਸਮੱਸਿਆ ਹੈ ਤਾਂ ਨਿੰਬੂ ਦੇ ਰਸ ਵਿਚ ਚੁਟਕੀ ਇਕ ਜੈਫਲ ਨੂੰ ਮਿਲਾ ਕੇ ਪੀ ਲਓ। ਇਸ ਨਲਾ ਪਾਚਨ ਕਿਰਿਆ ਚੰਗੀ ਰਹਿੰਦੀ ਹੈ।


Related News