ਸੌਣ ਤੋਂ ਪਹਿਲਾਂ ਇਕ ਵੱਡੀ ਇਲਾਇਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Thursday, Jul 26, 2018 - 06:20 PM (IST)

ਸੌਣ ਤੋਂ ਪਹਿਲਾਂ ਇਕ ਵੱਡੀ ਇਲਾਇਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਇਲਾਵਾ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਇਸ 'ਚ ਐਂਟੀਆਕਸੀਡੈਂਟਸ, ਵਿਟਾਮਿਨ ਸੀ, ਫਾਈਬਰ ਅਤੇ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਸਿਰਦਰਦ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਹੋਣ ਤੋਂ ਰੋਕਦੀ ਹੈ। ਇਸ ਨੂੰ ਕਾਲੀ ਇਲਾਇਚੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਰੀਰ 'ਚ ਟਾਕਸਿੰਸ ਬਾਹਰ ਕੱਢਣ 'ਚ ਮਦਦ ਕਰਦੀ ਹੈ, ਜੇ ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ 1 ਵੱਡੀ ਇਲਾਇਚੀ ਖਾ ਕੇ ਗਰਮ ਪਾਣੀ ਪੀਂਦੇ ਹੋ ਤਾਂ ਤੁਸੀਂ ਇਨ੍ਹਾਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਤਣਾਅ ਤੋਂ ਮਿਲੇ ਰਾਹਤ
ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਤਣਾਅ ਹੈ ਤਾਂ ਰਾਤ ਨੂੰ 1 ਇਲਾਇਚੀ ਖਾ ਕੇ ਸੌ ਜਾਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਵੀ ਆ ਜਾਵੇਗੀ ਅਤੇ ਸਵੇਰੇ ਫ੍ਰੈਸ਼ ਵੀ ਫੀਲ ਕਰੋਗੇ। ਇਸ ਤੋਂ ਇਲਾਵਾ ਇਹ ਇਕ ਪੇਨਕਿਲਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਦੀ ਵਰਤੋਂ ਨਾਲ ਸਿਰਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
2. ਕੈਂਸਰ ਨੂੰ ਰੋਕੋ
ਵੱਡੀ ਇਲਾਇਚੀ 'ਚ ਐਂਟੀ ਕੈਂਸਰ ਅਤੇ ਐਂਟੀ ਸੈਪਟਿਕ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਬ੍ਰੈਸਟ, ਕੋਲੋਨ ਅਤੇ ਓਵੇਰਿਅਨ ਕੈਂਸਰ ਆਦਿ ਗੰਭੀਰ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ।
3. ਇਨਫੈਕਸ਼ਨ ਤੋਂ ਬਚਾਏ
ਇਸ 'ਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਹੋਣ ਵਾਲੇ ਰੋਗਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
4. ਮੂੰਹ ਦੀ ਬਦਬੂ ਨੂੰ ਕਰੇ ਦੂਰ
ਜੇ ਤੁਸੀਂ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਇਸ ਨੂੰ ਚਬਾਓ। ਇਸ ਤੋਂ ਇਲਾਵਾ ਇਹ ਮੂੰਹ ਦੇ ਜਖਮਾਂ ਨੂੰ ਠੀਕ ਕਰਨ 'ਚ ਵੀ ਕਾਫੀ ਫਾਦਿਦੇਮੰਦ ਹੁੰਦਾ ਹੈ।
5. ਅਸਥਮਾ
ਵੱਡੀ ਇਲਾਇਚੀ 'ਚ ਮੌਜੂਦ ਐਟੀਇੰਫਲੀਮੇਟਰੀ ਅਤੇ ਐਂਟੀਬੈਕਟੀਰੀਅਲ ਤੱਤ ਫੇਫੜਿਆਂ ਦੀਆਂ ਸਮੱਸਿਆਵਾਂ ਜਿਵੇਂ ਅਸਥਮਾ ਅਤੇ ਖਾਂਸੀ ਆਦਿ ਤੋਂ ਬਚਾਈ ਰੱਖਦੀ ਹੈ।


Related News