ਲੀਚੀ ਖਾਣ ਨਾਲ ਤੁਹਾਨੂੰ ਹੋ ਸਕਦੀ ਹੈ ਇਹ ਖਤਰਨਾਕ ਬੀਮਾਰੀ, ਜਾਣੋ ਕਿਵੇਂ
Tuesday, Jul 03, 2018 - 04:53 PM (IST)
ਨਵੀਂ ਦਿੱਲੀ— ਗਰਮੀਆਂ 'ਚ ਲੀਚੀ ਬੜੇ ਚਾਅ ਨਾਲ ਖਾਦੀ ਜਾਂਦੀ ਹੈ। ਇਸ 'ਚ ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ,ਫਾਸਫੋਰਸ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਬੀ ਕਾਮਪਲੈਕਸ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਪਰ ਜੇ ਤੁਸੀਂ ਵੀ ਇਸ ਨੂੰ ਖਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖੋਗੇ ਤਾਂ ਬਰਸਾਤ ਦੇ ਮੌਸਮ 'ਚ ਇਸ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਆਓ ਜਾਣਦੇ ਹਾਂ ਲੀਚੀ ਦੀ ਵਰਤੋਂ ਕਿਉਂ ਖਤਰਨਾਕ ਹੁੰਦੀ ਹੈ ਅਤੇ ਕੀ-ਕੀ ਸਮੱਸਿਆ ਹੋ ਸਕਦੀ ਹੈ?
ਕਿਉਂ ਖਤਰਨਾਕ ਹੈ ਲੀਚੀ ਦੀ ਵਰਤੋਂ?
ਕੁਝ ਲੋਕ ਲੀਚੀ ਖਰੀਦਦੇ ਸਮੇਂ ਧਿਆਨ ਨਹੀਂ ਦਿੰਦੇ ਕਿ ਇਹ ਪੂਰੀ ਤਰ੍ਹਾਂ ਨਾਲ ਪੱਕੀ ਹੈ ਜਾਂ ਨਹੀਂ। ਡਾਕਟਰਸ ਦਾ ਮੰਨਣਾ ਹੈ ਕਿ ਜੇ ਤੁਸੀਂ ਅੱਧੀ ਕੱਚੀ-ਪੱਕੀ ਲੀਚੀ ਖਾਓਗੇ ਤਾਂ ਤੁਹਾਨੂੰ ਲੀਚੀ ਸਿੰਡ੍ਰੋਮ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਬਰਸਾਤ ਦੇ ਮੌਸਮ 'ਚ ਲੀਚੀ 'ਚ ਕੀੜੇ ਪੈ ਜਾਂਦੇ ਹਨ ਜੋ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ ਇਸ ਲਈ ਬਾਰਿਸ਼ ਦੇ ਦਿਨਾਂ 'ਚ ਇਸ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
ਕੀ ਹੈ 'ਲੀਚੀ ਸਿੰਡ੍ਰੋਮ'
ਲੀਚੀ ਸਿੰਡ੍ਰੋਮ ਇਕ ਤਰ੍ਹਾਂ ਦਾ ਵਾਇਰਲ ਸੰਕ੍ਰਮਣ ਹੈ ਇਸ ਦੇ ਹੋਣ 'ਤੇ ਰੋਗੀ 'ਚ ਤੇਜ਼ ਬੁਖਾਰ, ਤੇਜ਼ ਸਿਰਦਰਦ, ਚੱਕਰ ਆਉਣਾ, ਉਲਟੀਆਂ ਅਤੇ ਪੇਟ 'ਚ ਦਰਦ, ਦਸਤ ਵਰਗੀਆਂ ਸਮੱਸਿਆਵਾਂ ਮਿਲਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਦਿੱਖਣ 'ਤੇ ਡਾਕਟਰ ਤੋਂ ਜ਼ਰੂਰ ਚੈਕਅੱਪ ਕਰਵਾਓ।
