ਭਾਰ ਘਟਾਉਣ ਵਿਚ ਲਾਹੇਵੰਦ ਹੁੰਦੇ ਨੇ ਅਮਰੂਦ ਦੇ ਪੱਤੇ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Thursday, Feb 04, 2021 - 11:32 PM (IST)

ਭਾਰ ਘਟਾਉਣ ਵਿਚ ਲਾਹੇਵੰਦ ਹੁੰਦੇ ਨੇ ਅਮਰੂਦ ਦੇ ਪੱਤੇ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਜਲੰਧਰ- ਅਮਰੂਦ ਦਾ ਫਲ ਖਾਣ ਵਿਚ ਜਿੰਨਾ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ ਹੀ ਅਮਰੂਦ ਦੇ ਪੱਤੇ ਵੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਅਮਰੂਦ ਦੇ ਪੱਤਿਆਂ ਵਿਚ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਗੁਣ ਅਤੇ ਐਂਟੀ ਇੰਫਲੀਮੇਂਟਰੀ ਗੁਣ ਹੁੰਦੇ ਹਨ। ਚਮੜੀ, ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੇ ਪੱਤਿਆਂ ਰਸ ਜਾਂ ਫਿਰ ਛੋਟੇ ਪੱਤਿਆਂ ਨੂੰ ਚਬਾ ਕੇ ਖਾਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਮਰੂਦ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ। 

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤੇ ਬੇਹੱਦ ਫਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਰੋਗੀ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਖੋਜ ਅਨੁਸਾਰ ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ। ਦੂਜੇ ਪਾਸੇ ਸੁਕ੍ਰੋਜ਼ ਅਤੇ ਲੈਕਟੋਜ਼ ਨੂੰ ਸੋਖਣ ਤੋਂ ਸਰੀਰ ਨੂੰ ਰੋਕਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

ਬਲੱਡ ਪ੍ਰ੍ਰੈਸ਼ਰ ਰੱਖੇ ਕੰਟਰੋਲ
ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਦਾ ਜਾਂ ਘਟਦਾ ਹੈ, ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ।

ਇਹ ਵੀ ਪੜ੍ਹੋ: ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ

PunjabKesari

ਭਾਰ ਘਟਾਉਣ 'ਚ ਮਦਦਗਾਰ
ਜੇਕਰ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਜਟਿਲ ਸਟਾਰਚ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ, ਜਿਸ ਰਾਹੀਂ ਸਰੀਰ ਦਾ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

PunjabKesari

ਸਿਰ ਦਰਦ ਤੋਂ ਦੇਵੇਂ ਨਿਜਾਤ
ਅਮਰੂਦ ਦੇ ਪੱਤੇ ਸਿਰ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਅੱਧੇ ਸਿਰ 'ਚ ਦਰਦ ਹੋਣ 'ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੱਚੇ ਹਰੇ ਅਤੇ ਤਾਜ਼ੇ ਅਮਰੂਦ ਨੂੰ ਲੈ ਕੇ ਪੱਥਰ 'ਤੇ ਘਸਾ ਕੇ ਲੇਪ ਬਣਾਓ ਅਤੇ ਮੱਥੇ 'ਤੇ ਲਗਾਓ। ਕੁਝ ਦਿਨਾਂ ਤੱਕ ਰੋਜ਼ਾਨਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਬਹੁਤ ਲਾਭ ਮਿਲੇਗਾ।

ਪਾਚਨ ਤੰਤਰ ਨੂੰ ਮਜ਼ਬੂਤ ਰੱਖੇ
ਅਮਰੂਦ ਦੇ ਪੱਤੇ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੇ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਫਟੇ ਬੁੱਲਾਂ ਤੋਂ ਨਿਜ਼ਾਤ, ਇੰਝ ਕਰੋ ਇਸਤੇਮਾਲ

PunjabKesari

ਦੰਦਾਂ ਦੀ ਸਮੱਸਿਆ ਲਈ ਤੋਂ ਦੇਵੇਂ ਨਿਜਾਤ
ਦੰਦ ਦਰਦ ਅਤੇ ਮਸੂੜ੍ਹਿਆਂ ਦੀ ਬੀਮਾਰੀ ਨੂੰ ਅਮਰੂਦਾਂ ਦੇ ਪੱਤਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਮਸੂੜ੍ਹਿਆਂ ਜਾਂ ਦੰਦ 'ਤੇ ਲਗਾਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। 

ਇਹ ਵੀ ਪੜ੍ਹੋ: ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ


author

shivani attri

Content Editor

Related News