ਅਮਰੂਦ ਖਾਣ ਨਾਲ ਦੂਰ ਹੁੰਦੀਆਂ ਹਨ ਪੇਟ ਨਾਲ ਜੁੜੀਆਂ ਸਮੱਸਿਆਵਾਂ, ਹੋਣਗੇ ਹੋਰ ਵੀ ਕਈ ਫਾਇਦੇ

11/25/2019 2:34:10 PM

ਜਲੰਧਰ - ਸਿਹਤ ਦਾ ਖਜ਼ਾਨਾ ਮੰਨੇ ਜਾਣ ਵਾਲੇ ਅਮਰੂਦ ’ਚ ਕਈ ਗੁਣ ਲੁੱਕੇ ਹੋਏ ਹਨ। ਅਮਰੂਦ ’ਚ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਅਤੇ ਇਹ ਖਾਣ ’ਚ ਵੀ ਟੇਸਟੀ ਹੁੰਦਾ ਹੈ। ਇਸ ’ਚ ਵਿਟਾਮਿਨ-ਏ, ਵਿਟਾਮਿਨ-ਸੀ, ਬੈਟਾਕੈਰੋਟੀਨ, ਲਾਈਕੋਪੀਨ, ਫੋਲਿਕ ਐਸਿਡ. ਪੋਟਾਸ਼ਿਅਮ, ਤਾਂਬਾ, ਮੈਗਨੀਜ਼, ਫਾਈਬਰ, ਨਿਕੋਟੀਨ, ਆਇਰਨ, ਅਤੇ ਕੈਲਸ਼ਿਅਮ ਜਿਹੇ ਕਈ ਪੋਸ਼ਟਿਕ ਤੱਤ ਮਿਲਦੇ ਹਨ। ਇਹ ਰੋਗਾਂ ਤੋਂ ਲੜਨ ਦੀ ਸਮਰੱਥਾ ਵਧਾਉਂਦੇ ਹਨ। ਇਹ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਲਾਭਦਾਇਕ ਹੈ ਅਤੇ ਸਰਦੀਆਂ 'ਚ ਕਈ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦਾ ਹੈ। 

ਅਮਰੂਦ ਦੇ ਫਾਇਦੇ

ਕਬਜ਼ ਤੋਂ ਛੁਟਕਾਰਾ 
ਅਮਰੂਦ ਸਰੀਰ ਦੇ ਮੈਟਾਬੋਲਿਜ਼ਮ ਨੂੰ ਸੰਤੁਲਿਤ ਰੱਖਦਾ ਹੈ। ਅਮਰੂਦ ਖਾਣ ਨਾਲ ਕਬਜ਼ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅਮਰੂਦ ਦੇ ਬੀਜ ਕਬਜ਼ ਦੌਰਾਨ ਪੇਟ ਨੂੰ ਨਰਮ ਕਰਦੇ ਹਨ ਅਤੇ ਆਂਟੀਨ ਦੇ ਐਮੀਸ਼ਨ ਸਿਸਟਮ ਨੂੰ ਸਹੀ ਬਣਾਉਂਦੇ ਹਨ।

PunjabKesari

ਮੂੰਹ ਦੇ ਛਾਲਿਆਂ ਤੋਂ ਦੇਵੇ ਅਰਾਮ
ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਗਏ ਹਨ ਜਾਂ ਫਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।

ਸਰੀਰ ਕਰਦਾ ਹੈ ਫਿੱਟ ਐਂਡ ਫਾਈਨ
ਅਮਰੂਦ 'ਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਫਿੱਟ ਅਤੇ ਫਾਈਨ ਰੱਖਣ ਵਿਚ ਮਦਦ ਕਰਦੇ ਹਨ, ਜੇਕਰ ਇਸ ਨੂੰ ਸਹੀ ਸਮੇਂ 'ਤੇ ਖਾਧਾ ਜਾਵੇ। ਉਦਾਹਰਣ ਦੇ ਤੌਰ 'ਤੇ ਜੇਕਰ ਸਰਦੀਆਂ 'ਚ ਜੇਕਰ ਇਸ ਨੂੰ ਰਾਤ ਸਮੇਂ ਖਾਧਾ ਜਾਵੇ ਤਾਂਇਸ ਨਾਲ ਖਾਂਸੀ ਵੀ ਹੋ ਸਕਦੀ ਹੈ।

ਅੱਖਾਂ ਨੂੰ ਬਣਾਏ ਸਿਹਤਮੰਦ
ਅਮਰੂਦ 'ਚ ਵਿਟਾਮਿਨ-ਏ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ- ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ।

PunjabKesari

ਘਟਦੈ ਮੋਟਾਪਾ
ਸਰੀਰ 'ਚ ਮੋਟਾਪੇ ਦਾ ਮੁੱਖ ਕਾਰਨ ਕੋਲੈਸਟ੍ਰਾਲ ਹੁੰਦਾ ਹੈ। ਅਮਰੂਦ ਵਿਚ ਮੌਜੂਦ ਤੱਤ ਸਰੀਰ 'ਚ ਕੋਲੈਸਟ੍ਰਾਲ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਮੋਟਾਪਾ ਘੱਟ ਜਾਂਦਾ ਹੈ।

ਚਮੜੀ 'ਚ ਆਏ ਚਮਕ
ਇਸ 'ਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ 'ਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।

ਕੈਂਸਰ
ਅਮਰੂਦ ਵਿਚ ਲਾਈਕੋਪੀਨ ਨਾਂ ਦਾ ਫਾਇਟੋ ਨਿਊਟੀ੍ਰਏਸ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖਤਰੇ ਤੋਂ ਬਚਾਈ ਰੱਖਦਾ ਹੈ।

ਸਰਦੀ-ਜੁਕਾਮ
ਨਿਯਮਿਤ ਅਮਰੂਦ ਦੀ ਵਰਤੋਂ ਕਰਨ ਨਾਲ ਸਰਦੀ-ਜੁਕਾਮ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।


rajwinder kaur

Content Editor

Related News