ਖਾਲੀ ਪੇਟ ਭੁੰਨਿਆ ਹੋਇਆ ਲਸਣ ਖਾਣਾ ਸਰੀਰ ਲਈ ਹੈ ਬੇਹੱਦ ਫਾਇਦੇਮੰਦ

01/17/2019 11:15:11 AM

ਨਵੀਂ ਦਿੱਲੀ— ਸਰਦੀਆਂ 'ਚ ਭੁੰਨੇ ਹੋਏ ਲਸਣ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ। ਇਸ 'ਚ ਬਹੁਤ ਸਾਰੇ ਐਂਟੀ-ਬਾਇਓਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭੁੰਨੇ ਹੋਏ ਲਸਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
 

1. ਭਾਰ ਘੱਟ ਕਰੇ
ਭਾਰ ਘੱਟ ਕਰਨ 'ਚ ਵੀ ਇਹ ਕਾਫੀ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਫੈਟ ਤੇਜ਼ੀ ਨਾਲ ਬਰਨ ਹੋ ਜਾਂਦੀ ਹੈ, ਜਿਸ ਨਾਲ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ। ਇਸ ਲਈ ਭੁੰਨੇ ਹੋਏ ਲਸਣ ਦੀ ਵਰਤੋਂ ਜ਼ਰੂਰ ਕਰੋ।
PunjabKesari

2. ਸਰਦੀ-ਜ਼ੁਕਾਮ ਤੋਂ ਰਾਹਤ 
ਲਸਣ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਭੁੰਨ ਕੇ ਖਾਣ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ ਅਤੇ ਨਾਲ ਹੀ ਨਾਲ ਸਰੀਰ 'ਚ ਗਰਮਾਹਟ ਵੀ ਪੈਦਾ ਹੁੰਦੀ ਹੈ। 
PunjabKesari

3. ਬਲੱਡ ਪ੍ਰੈਸ਼ਰ 
ਭੁੰਨੇ ਹੋਏ ਲਸਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ ਤੇ ਇਹ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਣ 'ਚ ਵੀ ਮਦਦ ਕਰਦਾ ਹੈ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ।
PunjabKesari

4. ਕਬਜ਼ ਦੀ ਸਮੱਸਿਆ ਦੂਰ ਕਰੇ 
ਭੁੰਨੇ ਹੋਏ ਲਸਣ ਦਾ ਸੇਵਨ ਕਰਨ ਨਾਲ ਪਾਚਨ ਸ਼ਕਤੀ ਦਰੁਸਤ ਰਹਿੰਦੀ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
PunjabKesari

5. ਅਸਥਮਾ ਦੀ ਸਮੱਸਿਆ ਦੂਰ ਕਰੇ
ਇਸ ਦੀ ਵਰਤੋਂ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਉਨ੍ਹਾਂ ਲਈ ਵੀ ਭੁੰਨਿਆ ਹੋਇਆ ਲਸਣ ਕਾਫੀ ਫਾਇਦੇਮੰਦ ਹੁੰਦਾ ਹੈ।
PunjabKesari

6. ਕੈਂਸਰ
ਖਾਲੀ ਪੇਟ ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਦੇ ਅੰਦਰ ਪੈਦਾ ਹੋਣ ਵਾਲੀ ਕੈਂਸਰ ਦੀਆਂ ਕੋਸ਼ੀਕਾਵਾਂ ਖਤਮ ਹੋ ਜਾਂਦੀਆਂ ਹਨ।
PunjabKesari

7. ਦਿਲ ਨੂੰ ਸਿਹਤਮੰਦ ਰੱਖਦਾ ਹੈ
ਭੁੰਨਿਆ ਹੋਇਆ ਲਸਣ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
PunjabKesari

8. ਹੱਡੀਆਂ ਮਜ਼ਬੂਤ ਕਰੇ
ਖਾਲੀ ਪੇਟ ਲਸਣ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਵਧਦੀ ਉਮਰ ਦੇ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।

PunjabKesari


Neha Meniya

Content Editor

Related News