Health Tips: ਕਬਜ਼ ਸਣੇ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦੀ ਹੈ ਹਰੀ ਇਲਾਇਚੀ, ਜਾਣੋ ਕਿਵੇਂ

09/01/2023 5:56:46 PM

ਜਲੰਧਰ (ਬਿਊਰੋ) - ਛੋਟੀ ਇਲਾਇਚੀ ਦਾ ਇਸਤੇਮਾਲ ਬਹੁਤ ਸਾਰੇ ਘਰ 'ਚ ਖਾਣੇ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ। ਹਰੀ ਇਲਾਇਚੀ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਦੇ ਇਲਾਵਾ ਭਰਪੂਰ ਖਣਿਜ ਪਦਾਰਥ ਹੁੰਦੇ ਹਨ, ਜੋ ਪਾਚਨ 'ਚ ਸੁਧਾਰ ਕਰਦੇ ਹਨ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਸਾਬਿਤ ਹੁੰਦੇ ਹਨ। ਛੋਟੀ ਇਲਾਇਚੀ ਸੁਆਦ ਦੇ ਨਾਲ-ਨਾਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਛੋਟੀ ਇਲਾਇਚੀ ਦਾ ਪਾਣੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ, ਜੋ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਹਰੀ ਇਲਾਇਚੀ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ... 

ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਦੂਰ ਹੋਣਗੇ ਇਹ ਰੋਗ 

ਮੂੰਹ ਦੀ ਬਦਬੂ ਕਰੇ ਖ਼ਤਮ
ਕਈ ਵਾਰ ਇਨਸਾਨ ਨੂੰ ਮੂੰਹ 'ਚੋਂ ਬਦਬੂ ਆਉਣ ਕਰਕੇ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਇਲਾਇਚੀ ਦਾ ਪਾਣੀ ਮੂੰਹ 'ਚੋਂ ਬਦਬੂ ਖ਼ਤਮ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਇਲਾਇਚੀ ਵਾਲਾ ਕੋਸਾ ਪਾਣੀ ਪੀਣ ਨਾਲ ਮੂੰਹ 'ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ। ਤੁਸੀਂ ਖਾਣਾ ਖਾਣ ਤੋਂ ਬਾਅਦ ਇਕੱਲੀ ਇਲਾਇਚੀ ਦਾ ਸੇਵਨ ਵੀ ਕਰ ਸਕਦੇ ਹੋ।

ਕਬਜ਼ ਤੋਂ ਦੇਵੇ ਛੁਟਕਾਰਾ
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਹਰੀ ਇਲਾਇਚੀ ਵਾਲਾ ਕੋਸਾ ਪਾਣੀ ਪੀਣਾ ਚਾਹੀਦੈ ਹੈ, ਜੋ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਬਜ਼ ਰਹਿੰਦੀ ਹੈ ਤਾਂ ਤੁਸੀਂ ਅੱਜ ਤੋਂ ਰੋਜ਼ਾਨਾ ਇਲਾਇਚੀ ਵਾਲਾ ਉਬਲਿਆ ਹੋਇਆ ਪਾਣੀ ਪੀਣਾ ਸ਼ੁਰੂ ਕਰ ਦਿਓ।

ਭੁੱਖ ਵਧਾਉਂਦੀ ਹੈ
ਇਲਾਇਚੀ ਵਾਲਾ ਪਾਣੀ ਭੁੱਖ ਵਧਾਉਣ 'ਚ ਬੇਹੱਦ ਲਾਹੇਵੰਦ ਹੁੰਦਾ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਰੋਜ਼ਾਨਾ ਇਕ ਗਿਲਾਸ ਇਲਾਇਚੀ ਵਾਲਾ ਪਾਣੀ ਉਬਾਲ ਕੇ ਪੀਣਾ ਸ਼ੁਰੂ ਕਰ ਦਿਓ। ਇਲਾਇਚੀ ਵਾਲਾ ਪਾਣੀ ਮੂੰਹ 'ਚ ਹੋਣ ਵਾਲੇ ਛਾਲੇ ਦੀ ਸਮੱਸਿਆ ਨੂੰ ਵੀ ਖ਼ਤਮ ਕਰ ਦਿੰਦਾ ਹੈ।

ਗਲੇ ਦੀ ਇਨਫੈਕਸ਼ਨ ਕਰੇ ਦੂਰ
ਜੇਕਰ ਗਲੇ 'ਚ ਤਕਲੀਫ਼ ਰਹਿੰਦੀ ਹੈ ਜਾਂ ਗਲਾ ਦਰਦ ਹੋ ਰਿਹਾ ਹੈ ਤਾਂ ਸਵੇਰੇ ਉੱਠਦੇ ਅਤੇ ਰਾਤ ਨੂੰ ਸੌਣ ਸਮੇਂ ਇਚਾਇਚੀ ਚਬਾ ਕੇ ਖਾਣ ਤੋਂ ਬਾਅਦ ਖੋੜ੍ਹਾ ਗਰਮ ਪਾਣੀ ਪੀਓ।

ਵਧੇ ਹੋਏ ਢਿੱਡ ਨੂੰ ਅੰਦਰ ਕਰੇ
ਜੇਕਰ ਤੁਸੀਂ ਆਪਣੇ ਵਧੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ 2 ਇਲਾਇਚੀ ਖਾ ਕੇ ਗਰਮ ਪਾਣੀ ਪੀ ਲਓ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-1, ਬੀ-6ਅਤੇ ਵਿਟਾਮਿਨ-ਸੀ ਹੁੰਦਾ ਹੈ, ਜੋ ਐਕਸਟਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ।

ਪ੍ਰੈਗਨੈਂਸੀ 'ਚ ਫ਼ਾਇਦੇ
ਗਰਭਵਤੀ ਜਨਾਨੀ ਨੂੰ ਹਮੇਸ਼ਾ ਚੱਕਰ ਆਉਣ ਦੀ ਸਮੱਸਿਆ ਰਹਿੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਇਲਾਇਚੀ ਦੇ ਕਾੜ੍ਹੇ 'ਚ ਗੁੜ ਮਿਲਾ ਕੇ ਸਵੇਰੇ ਅਤੇ ਸ਼ਾਮ ਪੀਣ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

ਤਣਾਅ ਤੋਂ ਦੇਵੇ ਛੁਟਕਾਰਾ
ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਹਰੀ ਇਲਾਇਚੀ ਦਾ ਸੇਵਨ ਕਰੋ। ਹਰੀ ਇਲਾਇਚੀ ਚਬਾਉਣ ਨਾਲ ਹਾਰਮੋਨਜ਼ 'ਚ ਤੁਰੰਤ ਬਦਲਾਅ ਹੁੰਦਾ ਹੈ। ਇਸ ਨਾਲ ਤਣਾਅ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ।


rajwinder kaur

Content Editor

Related News