ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਦਿਵਾਉਂਦੀ ਹੈ 'ਛੋਟੀ ਇਲਾਇਚੀ', ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ

Monday, Jun 10, 2024 - 11:57 AM (IST)

ਜਲੰਧਰ (ਵੈਬ ਡੈਸਕ) - ਭਾਰਤੀ ਰਸੋਈ 'ਚ ਖਾਣੇ ਦਾ ਸੁਆਦ ਵਧਾਉਣ ਲਈ ਛੋਟੀ ਇਲਾਇਚੀ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਛੋਟੀ ਜਿਹੀ ਦਿੱਸਣ ਵਾਲੀ ਹਰੀ ਇਲਾਇਚੀ ਤੁਹਾਡੀਆਂ ਸਰੀਰਕ ਅਤੇ ਖੂਬਸੂਰਤੀ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦੀ ਹੈ। ਜੇਕਰ ਤੁਹਾਨੂੰ ਪੱਥਰੀ, ਗਲੇ ਦੀ ਸਮੱਸਿਆ, ਕੱਫ, ਗੈਸ, ਬਵਾਸੀਰ, ਟੀ.ਬੀ., ਕਿੱਲ ਅਤੇ ਝੜਦੇ ਵਾਲਾਂ ਵਰਗੀਆਂ ਸਮੱਸਿਆ ਹਨ ਤਾਂ ਤੁਹਾਨੂੰ ਹਰੀ ਇਲਾਇਚੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਇਲਾਇਚੀ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਚੁਟਕੀਆਂ 'ਚ ਦੂਰ ਕਰ ਦਿੰਦੀ ਹੈ। ਇਲਾਇਚੀ ਖਾਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ....

ਖਰਾਸ਼ ਨੂੰ ਕਰੇ ਦੂਰ 
ਕਈ ਲੋਕ ਖਾਣ ਤੋਂ ਬਾਅਦ ਖੰਡ ਜਾਂ ਇਲਾਇਚੀ ਦਾ ਸੇਵਨ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਦੀ ਸ਼ਿਕਾਇਤ ਹੈ ਜਾਂ ਤੁਹਾਡਾ ਗਲਾ ਬੈਠਾ ਹੋਇਆ ਹੈ ਤਾਂ ਇਸ ਨੂੰ ਦੂਰ ਕਰਨ ਲਈ ਤੁਸੀਂ ਇਲਾਇਚੀ ਦਾ ਸੇਵਨ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।

PunjabKesari

ਖੰਘ ਦਾ ਇਲਾਜ
ਤੁਸੀਂ ਖੰਘ ਵਿੱਚ ਵੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇੱਕ ਛੋਟੀ ਇਲਾਇਚੀ, ਅਦਰਕ ਦਾ ਇੱਕ ਟੁਕੜਾ, ਲੌਂਗ ਅਤੇ ਤੁਲਸੀ ਦੇ ਪੱਤਿਆਂ ਨੂੰ ਇਕੱਠੇ ਪਾਨ ਦੇ ਪੱਤੇ 'ਚ ਰਖਕੇ ਖਾਣਾ ਹੈ। ਅਜਿਹਾ ਕਰਨ ਨਾਲ ਤੁਹਾਡੀ ਖੰਘ ਦੀ ਸਮੱਸਿਆ ਦੂਰ ਹੋ ਜਾਵੇਗੀ।

ਮੂੰਹ ਦੇ ਛਾਲੇ ਕਰੇ ਦੂਰ
ਮੂੰਹ ਦੇ ਦਰਦਨਾਕ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਇਲਾਇਚੀ ਨੂੰ ਪੀਸ ਕੇ ਉਸ ਵਿਚ ਪੀਸੀ ਹੋਈ ਮਿਸ਼ਰੀ ਮਿਲਾ ਕੇ ਮੂੰਹ ਵਿਚ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲੇਗਾ।

PunjabKesari

ਐਸੀਡਿਟੀ 'ਚ ਦੇਵੇ ਆਰਾਮ
ਜਦੋਂ ਵੀ ਅਸੀਂ ਕਿਸੇ ਹੋਟਲ ਵਿੱਚ ਖਾਣਾ ਖਾਣ ਜਾਂਦੇ ਹਾਂ ਤਾਂ ਉੱਥੇ ਖਾਣ ਤੋਂ ਬਾਅਦ ਖੰਡ ਅਤੇ ਇਲਾਇਚੀ ਪਰੋਸੀ ਜਾਂਦੀ ਹੈ, ਇਸ ਦਾ ਕਾਰਨ ਇਹ ਹੈ ਕਿ ਇਲਾਇਚੀ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ। ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਛੋਟੀ ਇਲਾਇਚੀ ਖਾਓ।

ਮੂੰਹ ਦੀ ਬਦਬੂ
ਜੇਕਰ ਮੂੰਹ 'ਚੋਂ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਹਰੀ ਇਲਾਇਚੀ ਨੂੰ ਚਬਾਓ, ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ।

PunjabKesari

ਮੂੰਹ ਦਾ ਇਨਫੈਕਸ਼ਨ ਕਰੇ ਦੂਰ 
ਛੋਟੀ ਇਲਾਇਚੀ ਮੂੰਹ 'ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਵੀ ਕਾਫੀ ਫਾਇਦੇਮੰਦ ਹੁੰਦੀ ਹੈ।

ਹਿਚਕੀ ਕਰੇ ਦੂਰ 
ਜੇਕਰ ਕਿਸੇ ਵਿਅਕਤੀ ਦੀ ਹਿਚਕੀ ਨਹੀਂ ਰੁਕ ਰਹੀ ਤਾਂ ਉਸ ਨੂੰ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ। ਇਲਾਇਚੀ ਨੂੰ ਮੂੰਹ 'ਚ ਰੱਖ ਕੇ ਹੌਲੀ-ਹੌਲੀ ਚਬਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।

PunjabKesari


rajwinder kaur

Content Editor

Related News