ਅੱਖਾਂ ਲਈ ਲਾਹੇਵੰਦ ਹਨ ਅੰਗੂਰ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Friday, Mar 19, 2021 - 10:23 AM (IST)

ਨਵੀਂ ਦਿੱਲੀ— ਅੰਗੂਰ ਖਾਣ ਨਾਲ ਅੱਖਾਂ ਨੂੰ ਬੇਹੱਦ ਬਹੁਤ ਫ਼ਾਇਦਾ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਨਾਂ ਦੇ ਪੋਸ਼ਕ ਤੱਤ ਅੱਖਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਅੰਗੂਰ ਇਕ ਕੁਦਰਤੀ ਫ਼ਲ ਹੈ। ਇਹ ਖਾਣ 'ਚ ਕਾਫ਼ੀ ਮਿੱਠਾ ਅਤੇ ਸੁਆਦ ਹੁੰਦਾ ਹੈ। ਅੰਗੂਰ 'ਚ ਕਈ ਕਿਸਮਾਂ ਪਾਈਆ ਜਾਂਦੀਆਂ ਹਨ। ਜਿਵੇਂ-ਲੰਬੇ ਅੰਗੂਰ, ਕਾਲੇ ਅੰਗੂਰ, ਛੋਟੇ ਅੰਗੂਰ, ਆਦਿ। ਇਸ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ...
ਪੋਸ਼ਕ ਤੱਤਾਂ ਨਾਲ ਭਰਪੂਰ
ਅੰਗੂਰ 'ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦੇ ਐਂਟੀ-ਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਿਸ ਨਾਲ ਇਹ ਟੀ.ਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖਤਰਨਾਕ ਬੀਮਾਰੀਆਂ 'ਚ ਲਾਭਕਾਰੀ ਹੁੰਦੇ ਹਨ।

PunjabKesari
ਦਿਲ ਲਈ ਲਾਭਕਾਰੀ
ਦਿਲ ਦੀ ਬੀਮਾਰੀਆਂ ਲਈ ਵੀ ਅੰਗੂਰ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅੰਗੂਰ ਦਿਲ 'ਚ ਜਮ੍ਹਾ ਮਾੜੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦਾ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

PunjabKesari
ਕਬਜ਼ ਦੀ ਸਮੱਸਿਆ
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁੱਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ ਅੰਗੂਰ ਦਾ ਰਸ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ
ਅੰਗੂਰ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਕਿਸੇ ਨੂੰ ਜੇਕਰ ਬੀ.ਪੀ. ਦੀ ਸਮੱਸਿਆ ਹੈ ਤਾਂ ਅੰਗੂਰ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੋਵੇਗਾ ਕਿਉਂਕਿ ਅੰਗੂਰ 'ਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਸੋਡੀਅਮ ਦੀ ਮਾਤਰਾ ਨੂੰ ਘੱਟ ਕਰਦੀ ਹੈ।
ਐਲਰਜੀ 'ਚ ਫ਼ਾਇਦੇਮੰਦ
ਅੰਗੂਰ ਦੀ ਵਰਤੋਂ ਨਾਲ ਐਲਰਜੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।

PunjabKesari
ਸ਼ੂਗਰ 'ਚ ਲਾਭਕਾਰੀ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਅੰਗੂਰ ਸਰੀਰ 'ਚ ਸ਼ੂਗਰ ਦੀ ਮਾਤਰਾ ਘੱਟ ਕਰਦੇ ਹਨ।

PunjabKesari
ਅੱਖਾਂ ਲਈ ਲਾਹੇਵੰਦ
ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਲਾਭ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਲਿਊਟਿਨ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਖੂਨ ਦੀ ਘਾਟ
ਕਾਲੇ ਅੰਗੂਰ ਸਰੀਰ 'ਚ ਖੂਨ ਦੀ ਘਾਟ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ 'ਚ ਅੰਗੂਰ ਦੇ ਜੂਸ 'ਚ 2 ਚਮਚੇ ਸ਼ਹਿਦ ਮਿਲਾ ਕੇ ਪੀਓ।
ਦਾਗ ਧੱਬੇ ਅਤੇ ਝੁਰੜੀਆਂ ਦੂਰ
ਅੰਗੂਰ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਦੂਰ ਹੁੰਦੀਆਂ ਹਨ।

PunjabKesari
ਚਮਕਦਾਰ ਚਮੜੀ
ਅੰਗੂਰ ਖਾਣ ਨਾਲ ਚਮੜੀ ਚਮਕਦਾਰ ਅਤੇ ਖ਼ੂਬਸੂਰਤ ਹੁੰਦੀ ਹੈ ਕਿਉਂਕਿ ਇਸ 'ਚ ਵਿਟਾਮਿਨ-ਸੀ ਚਮੜੀ ਦੇ ਸੈੱਲਾਂ 'ਚ ਜਾਨ ਭਰ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News