ਮੂਡ ਠੀਕ ਨਹੀਂ ਹੈ ਤਾਂ ਖਾਓ ਇਨ੍ਹਾਂ ਨੂੰ

07/30/2015 3:11:25 PM

ਜੇਕਰ ਤੁਸੀਂ ਤਣਾਅ ਪੀੜਤ ਜਾਂ ਵਧੇਰੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਮਾਹਿਰਾਂ ਦੀ ਸਲਾਹ ਹੈ ਕਿ ਕੌਫੀ ਜਾਂ ਤਾਜ਼ਾ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੇ ਨਾਲ-ਨਾਲ ਕੁਝ ਹੋਰ ਖਾਧ ਪਦਾਰਥਾਂ ਦਾ ਸੇਵਨ ਕਰਨ ਨਾਲ ਤੁਹਾਡਾ ਮੂਡ ਵਧੀਆ ਬਣਦਾ ਹੈ ਅਤੇ ਤੁਹਾਡੇ ਚਿਹਰੇ ''ਤੇ ਮੁਸਕਰਾਹਟ ਆਉਂਦੀ ਹੈ। ਜਾਣਦੇ ਹਾਂ ਅਜਿਹੇ ਹੀ ਕੁਝ ਖਾਧ ਪਦਾਰਥਾਂ ਬਾਰੇ : 
ਹਰੀਆਂ ਸਬਜ਼ੀਆਂ ਅਤੇ ਫਲ : ਤਾਜ਼ਾ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਆਇਰਨ ਭਰਪੂਰ ਫਲ ਮੂਡ ਨੂੰ ਤੁਰੰਤ ਵਧੀਆ ਬਣਾਉਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਹ ਥਕਾਵਟ ਅਤੇ ਖੂਨ ਸੰਚਾਰ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝਣ ''ਚ ਵੀ ਸਹਾਇਕ ਹੁੰਦੇ ਹਨ।
ਕੌਫੀ : ਇਕ ਸਰਵੇਖਣ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫੀ ਤੁਹਾਡੀ ਸਿਹਤ ਲਈ ਬਹੁਤ ਵਧੀਆ ਰਹਿੰਦੀ ਹੈ। ਅਧਿਐਨ ਮੁਤਾਬਿਕ ਕੌਫੀ ਦੇ ਸੇਵਨ ਤੋਂ ਅੱਧੇ ਘੰਟੇ ਦੇ ਅੰਦਰ ਇਹ ਤੁਹਾਡੇ ਨਰਵਸ ਸਿਸਟਮ ''ਤੇ ਪ੍ਰਤੀਕਿਰਿਆ ਕਰਦੀ ਹੈ ਅਤੇ ਅਜਿਹੇ ਹਾਰਮੋਨਸ ਛੱਡਦੀ ਹੈ, ਜੋ ਤੁਹਾਡੇ ਦਿਮਾਗ ਨੂੰ ਸੁਚੇਤ ਕਰਦੇ ਹਨ ਅਤੇ ਤੁਹਾਡੀ ਧਿਆਨ ਕੇਂਦਰਣ ਦੀ ਸਮਰੱਥਾ ਵਧਾਉਂਦੇ ਹਨ। ਕੌਫੀ ਨਾ ਸਿਰਫ ਤੁਹਾਡੇ ਮੂਡ ਨੂੰ ਵਧੀਆ ਬਣਾਉਂਦੀ ਹੈ, ਸਗੋਂ ਇਹ ਤੁਹਾਡੇ ਦਿਲ ਦੀ ਰੱਖਿਆ ਵੀ ਕਰਦੀ ਹੈ। ਇਹ ਵੱਖ-ਵੱਖ ਕਿਸਮ ਦੇ ਕੈਂਸਰ ਦੇ ਖਤਰਿਆਂ ਨੂੰ ਵੀ ਘੱਟ ਕਰਦੀ ਹੈ ਅਤੇ ਪਾਰਕਿੰਸਸ ਬੀਮਾਰੀ ਤੋਂ ਵੀ ਤੁਹਾਡੀ ਰੱਖਿਆ ਕਰਦੀ ਹੈ। ਇਕ ਕੱਪ ਕੌਫੀ ਦਾ ਸੇਵਨ ਕਰੋ ਅਤੇ ਤੇਜ਼ੀ ਨਾਲ ਹੋਣ ਵਾਲੇ ਬਦਲਾਅ ਦਾ ਤਜਰਬਾ ਲਓ।
ਸ਼ੇਕਸ : ਵੱਖ-ਵੱਖ ਤਰ੍ਹਾਂ ਦੇ ਸ਼ੇਕਸ ਤੁਹਾਡੀ ਮੈਟਾਬੋਲਿਜ਼ਮ ਪ੍ਰਣਾਲੀ ਨੂੰ ਵਧਾਉਣ ''ਚ ਸਹਾਇਕ ਹੁੰਦੇ ਹਨ ਅਤੇ ਇਨ੍ਹਾਂ ਦੀ ਹਰੇਕ ਚੁਸਕੀ ਤੁਹਾਨੂੰ ਵਧੇਰੇ ਊਰਜਾਵਾਨ ਅਤੇ ਖੁਸ਼ ਮਹਿਸੂਸ ਕਰਵਾਉਂਦੀ ਹੈ। ਤਣਾਅ ਨਾਲ ਜੂਝਣ ਲਈ ਵੱਧ ਪੋਸ਼ਣ ਤਾਕਤ ਲਈ ਪ੍ਰਸਿੱਧ ਸ਼ੇਕਸ ਤੁਹਾਡੇ ਸਰੀਰ ਦੀ ਫ੍ਰੀ ਰੈਡੀਕਲਸ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ।
ਫਿਸ਼ : ਇਹ ਸੀ ਫੂਡ ਤਣਾਅ ''ਚ ਤੁਹਾਨੂੰ ਵਧੀਆ ਮਹਿਸੂਸ ਕਰਵਾਉਂਦਾ ਹੈ। ਸਾਮਨ, ਹੈਰਿੰਗ ਅਤੇ ਟਿਊਨਾ ਨਾਂ ਦੀਆਂ ਮੱਛੀਆਂ ਦੇ ਸੇਵਨ ਨਾਲ ਤੁਹਾਡਾ ਮੂਡ ਵਧੀਆ ਬਣਦਾ ਹੈ ਅਤੇ ਤੁਸੀਂ ਤਾਜ਼ਾ ਮਹਿਸੂਸ ਕਰਦੇ ਹੋ।
ਆਈਸਕ੍ਰੀਮ : ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਵੀਟ ਡਿਸ਼ ਆਈਸਕ੍ਰੀਮ ਤੁਹਾਡੇ ਮੂਡ ਨੂੰ ਹਮੇਸ਼ਾ ਵਧੀਆ ਬਣਾਉਣ ''ਚ ਸਹਾਇਕ ਹੁੰਦੀ ਹੈ। ਇਕ ਵੱਡੀ ਕਟੋਰੀ ਆਈਸਕ੍ਰੀਮ ਦਾ ਸੇਵਨ ਕਰੋ ਅਤੇ ਤੁਰੰਤ ਆਪਣੇ ਮੂਡ ''ਚ ਹੋਣ ਵਾਲੇ ਬਦਲਾਅ ਨੂੰ ਮਹਿਸੂਸ ਕਰੋ। 


Related News