ਬੱਕਰੀ ਦਾ ਦੁੱਧ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਖਤਮ
Thursday, Oct 04, 2018 - 09:37 AM (IST)

ਜਲੰਧਰ— ਬੱਕਰੀ ਦੇ ਦੁੱਧ 'ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਅਤੇ ਇਹ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅੱਜ ਵੀ ਬੱਕਰੀ ਦਾ ਦੁੱਧ ਪੀਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਦੁੱਧ ਦੇ ਕੀ-ਕੀ ਫਾਇਦੇ ਹਨ ਅਤੇ ਇਸ 'ਚ ਕਿਹੜੇ=ਕਿਹੜੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
1. ਵਿਟਾਮਿਨ ਨਾਲ ਭਰਪੂਰ
ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ।
2. ਦਿਲ ਲਈ ਫਾਇਦੇਮੰਦ
ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜਾ ਵੀ ਮਿਲਦੀ ਹੈ।
3. ਭਾਰ ਕੰਟਰੋਲ
ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ।
4. ਅਨੀਮੀਆ ਤੋਂ ਬਚਾਅ
ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ।
5. ਪਾਚਨ ਕਿਰਿਆ ਠੀਕ
ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪੱਚ ਜਾਂਦਾ ਹੈ। ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।