ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ

07/12/2020 1:38:34 PM

ਜਲੰਧਰ - ਖੂਬਸੂਰਤ ਦਿਸਣ ਲਈ ਹਰ ਜਨਾਨੀ ਆਪੋ-ਆਪਣੇ ਤੌਰ ਤਰੀਕਿਆਂ ਨਾਲ ਨਾਲ ਸਿਰਫ ਮੇਕਅੱਪ ਕਰਦੀ ਹੈ, ਸਗੋਂ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਵੀ ਲੈਂਦੀ ਹੈ। ਸੁੰਦਰ ਅਤੇ ਗੋਰਾਂ ਦਿਸਣ ਲਈ ਪਤਾ ਨਹੀਂ ਉਹ ਕਿੰਨੇ ਤਰ੍ਹਾਂ ਦੀਆਂ ਕ੍ਰੀਮਾਂ ਅਤੇ ਸਾਬਣਾਂ ਦੀ ਵਰਤੋਂ ਕਰਦੀ ਹੈ। ਅਜਿਹਾ ਸਭ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਚਾਹਿਆ ਰਿਜ਼ਲਣ ਨਹੀਂ ਮਿਲ ਪਾਉਂਦਾ। ਇਹੀ ਕਾਰਨ ਹੈ ਕਿ ਜਨਾਨੀਆਂ ਬਾਹਰ ਨਿਕਲਣ ਤੋਂ ਪਹਿਲਾਂ ਮੇਕਅੱਪ ਜ਼ਰੂਰ ਕਰਦੀਆਂ ਹਨ। ਜੇਕਰ ਤੁਸੀਂ ਵੀ ਚਾਹੋ ਤਾਂ ਸਵੇਰੇ ਉੱਠ ਕੇ ਸਿਰਫ਼ ਤਿੰਨ ਕੰਮ ਕਰਨ ਨਾਲ ਹੀ ਨਾ ਸਿਰਫ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ, ਸਗੋਂ ਬਿਨਾਂ ਮੇਕਅੱਪ ਦੇ ਵੀ ਗਲੋਇੰਗ ਸਕਿਨ ਪਾ ਸਕਦੇ ਹੋ। ਅਜਿਹਾ ਕਰਕੇ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਅਤੇ ਚਮਕ ਨੂੰ ਹਮੇਸ਼ਾ-ਹਮੇਸ਼ਾਂ ਲਈ ਕਾਇਮ ਰੱਖ ਸਕਦੇ ਹੋ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ 

ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ
ਸਵੇਰੇ ਉੱਠਦੇ ਹੀ ਆਪਣੇ ਚਿਹਰੇ ਨੂੰ ਸਭ ਤੋਂ ਪਹਿਲਾਂ ਪਾਣੀ ਨਾਲ ਸਾਫ ਕਰੋ। ਜਿਹੜੇ ਵੀ ਸਾਬਣ ਨਾਲ ਤੁਸੀਂ ਨਹਾਉਂਦੇ ਹੋਸ ਉਸ ਨਾਲ ਆਪਣਾ ਚਿਹਰਾ ਤੁਸੀਂ ਕਦੇ ਸਾਫ ਨਾ ਕਰੋ। ਸਗੋਂ ਇਸ ਦੇ ਲਈ ਤੁਸੀਂ ਵੱਖਰਾ ਸਾਬਣ ਜਾਂ ਫੇਸਵਾਸ਼ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉੱਠ ਕੇ ਚਿਹਰਾ ਧੋਣ ਨਾਲ ਰਾਤ ਭਰ ਚਿਹਰੇ ’ਤੇ ਜੰਮਿਆ ਤੇਲ ਧੋਣ ਨਾਲ ਨਿਕਲ ਜਾਂਦਾ ਹੈ ਅਤੇ ਸਕਿਨ ਨੂੰ ਤਾਜ਼ਗੀ ਮਿਲਦੀ ਹੈ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਮੁਲਤਾਨੀ ਮਿੱਟੀ ਤੋਂ ਵਰਤੋਂ
ਸਵੇਰੇ ਨਹਾਉਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਆਪਣੇ ਚਿਹਰੇ ’ਤੇ ਮੁਲਤਾਨੀ ਮਿੱਟੀ ਦਾ ਪੈਕ ਲਗਾ ਲਓ। ਕਿਉਂਕਿ ਵਾਰ-ਵਾਰ ਸਾਬਣ ਨਾਲ ਚਿਹਰਾ ਧੋਣ ਕਾਰਨ ਤੁਹਾਡੇ ਚਿਹਰੇ ’ਤੇ ਖੁਸ਼ਕੀ ਆ ਜਾਂਦੀ ਹੈ। ਮੁਲਤਾਨੀ ਮਿੱਟੀ ਦਾ ਪੈਕ ਲਗਾਉਂਦੇ ਹੀ ਤੁਹਾਡੇ ਚਿਹਰੇ ’ਤੇ ਮੌਜੂਦ ਸਾਰੀ ਡਸਟ ਨਿਕਲ ਜਾਵੇਗੀ । ਇਸ ਨਾਲ ਚਿਹਰਾ ਖੁਸ਼ਕ ਨਹੀਂ ਹੋਵੇਗਾ ਪਰ ਜੇਕਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਡ੍ਰਾਈ ਹੈ ਤਾਂ ਤੁਸੀਂ ਮੁਲਤਾਨੀ ਮਿੱਟੀ ਦੇ ਨਾਲ ਥੋੜਾ-ਜਿਹਾ ਸ਼ਹਿਦ ਮਿਲਾ ਲਓ, ਇਸ ਨਾਲ ਤੁਹਾਡੇ ਚਿਹਰੇ ਦੀ ਸਕਿਨ ਸਾਫਟ ਹੋ ਜਾਵੇਗੀ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਗਲਿਸਰੀਨ ਲਗਾਓ
ਆਪਣੀ ਸਕਿਨ ਤੋਂ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਇਕ ਕਟੋਰੀ ’ਚ ਗੁਲਾਬ ਜਲ ਅਤੇ ਨਿੰਬੂ ਦਾ ਰਸ ਮਿਲਾ ਲਓ। ਫਿਰ ਇਸ ਵਿਚ ਗਲਿਸਰੀਨ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਬੋਤਲ ’ਚ ਪਾ ਕੇ ਫਰਿੱਜ ਵਿਚ ਰੱਖ ਦਿਓ। ਇਸ ਨੂੰ ਚਿਹਰੇ ’ਤੇ ਲਗਾਉਣ ਨਾਲ ਤੁਹਾਡੇ ਚਿਹਰੇ ’ਤੇ ਮੌਜੂਦ ਪਿੰਪਲਸ ਦੇ ਕਾਰਨ ਹੋਏ ਦਾਗ ਦੂਰ ਹੋ ਜਾਣਗੇ। ਤੁਸੀਂ ਇਸ ਮਿਰਸਚਰ ਨੂੰ ਕਾਟਨ ਦੀ ਸਹਾਇਤਾ ਨਾਲ ਚਿਹਰੇ ’ਤੇ ਲਗਾ ਸਕਦੇ ਹੋ। ਹਰ ਰੋਜ਼ ਕੁਝ ਦਿਨਾਂ ਤੱਕ ਇਸ ਨੂੰ ਵਰਤਣ ਨਾਲ ਤੁਹਾਡੇ ਚਿਹਰੇ ’ਤੇ ਨਿਖਾਰ ਆਉਣ ਲੱਗ ਜਾਵੇਗਾ।

ਮਸਾਲੇਦਾਰ ਨਾ ਖਾਓ
ਸਵੇਰੇ ਉੱਠਣ ਤੋਂ ਬਾਅਦ ਨਾਸ਼ਤੇ ਵਿਚ ਅਜਿਹਾ ਕੁਝ ਨਾ ਖਾਓ, ਜੋ ਜ਼ਿਆਦਾ ਤਲਿਆ ਹੋਇਆ ਅਤੇ ਜ਼ਿਆਦਾ ਮਸਾਲੇਦਾਰ ਹੋਵੇ। ਕਿਉਂਕਿ ਸਵੇਰੇ ਤਲਿਆ ਹੋਇਆ ਅਤੇ ਮਿਰਚ ਮਸਾਲਿਆਂ ਵਾਲਾ ਖਾਣਾ ਤੁਹਾਡੀ ਸਕਿਨ ਨੂੰ ਖਰਾਬ ਕਰਦਾ ਹੈ। ਸਵੇਰ ਦੇ ਸਮੇਂ ਹਲਕਾ ਅਤੇ ਹੈਲਦੀ ਨਾਸ਼ਤਾ ਹੀ ਕਰੋ, ਜਿਸ ਨਾਲ ਤੁਹਾਡੀ ਸਕਿਨ ਸਾਰਾ ਦਿਨ ਗਲੋ ਕਰਦੀ ਰਹੇਗੀ।


rajwinder kaur

Content Editor

Related News