ਰੋਜ਼ਾਨਾ ਇਨ੍ਹਾਂ ਛੇ ਚੀਜ਼ਾਂ ਦੀ ਵਰਤੋਂ ਨਾਲ ਮਾਈਗਰੇਨ ਦੀ ਸਮੱਸਿਆ ਤੋਂ ਪਾਓ ਛੁਟਕਾਰਾ
Wednesday, Oct 18, 2017 - 06:18 PM (IST)

ਨਵੀਂ ਦਿੱਲੀ— ਦਿਨ ਅਤੇ ਦਿਨ ਦੀ ਤਣਾਅ ਭਰੀ ਲਾਈਫ ਕਾਰਨ ਲੋਕਾਂ ਵਿਚ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਨਾਲ-ਨਾਲ ਮਾਈਗ੍ਰੇਨ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਮਾਈਗਰੇਨ ਨੂੰ ਦੂਰ ਕਰਨ ਲਈ ਤੁਸੀਂ ਕਈ ਦਵਾਈਆਂ ਦੀ ਵਰਤੋਂ ਕਰਦੇ ਹੋ ਪਰ ਕਿਸੇ ਨਾ ਵੀ ਤੁਹਾਨੂੰ ਫਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਆਯੁਰਵੇਦਿਰ ਨੁਸਖਿਆਂ ਨਾਲ ਮਾਈਗਰੇਨ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਸਕਦੇ ਹੋ।
1. ਠੰਡੇ ਪਾਣੀ ਨਾਲ ਮਾਲਿਸ਼
ਇਕ ਤੋਲਿਏ ਨੂੰ ਕੋਸੇ ਪਾਣੀ ਵਿਚ ਭਿਓਂ ਕੇ ਗਰਦਨ ਅਤੇ ਮੋਡਿਆਂ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਤੁਸੀਂ ਬਰਫ ਦੇ ਟੁਕੜਿਆਂ ਨਾਲ ਵੀ ਮਾਲਿਸ਼ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਤੁੰਰਤ ਆਰਾਮ ਮਿਲ ਜਾਵੇਗਾ।
2. ਦੇਸੀ ਘਿਓ
ਮਾਈਗਰੇਨ ਵਿਚ ਰੋਜ਼ਾਨਾ ਗਾਂ ਦੇ ਦੇਸੀ ਘਿਓ ਦੀਆਂ ਦੋ ਬੂੰਦਾ ਨੱਕ ਵਿਚ ਪਾਓ। ਕੁਝ ਹੀ ਸਮੇਂ ਵਿਚ ਤੁਹਾਡਾ ਮਾਈਗਰੇਨ ਦਾ ਦਰਦ ਦੂਰ ਹੋ ਜਾਵੇਗਾ।
3. ਕਪੂਰ
ਕਪੂਰ ਵਿਚ ਘਿਓ ਜਾਂ ਤੇਲ ਮਿਲਾ ਕੇ ਸਿਰ ਦਰਦ ਵਾਲੀ ਥਾਂ 'ਤੇ ਹਲਕੀ ਮਸਾਜ ਕਰੋ। ਇਸ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
4. ਨਿੰਬੂ ਦਾ ਛਿਲਕਾ
ਨਿੰਬੂ ਦੇ ਛਿਲਕੇ ਨੂੰ ਪੀਸ ਕੇ ਉਸ ਦੀ ਪੇਸਟ ਬਣਾ ਲਓ। ਰੋਜ਼ਾਨਾ ਇਸ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਮਾਈਗਰੇਨ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਇਸ ਨਾਲ ਬੇਚੈਨੀ ਅਤੇ ਜਲਣ ਵੀ ਦੂਰ ਹੋ ਜਾਵੇਗੀ।
5. ਪੱਤਾਗੋਭੀ
ਪੱਤਾਗੋਭੀ ਦੀਆਂ ਪੱਤੀਆਂ ਪੀਸ ਕੇ ਰੋਜ਼ਾਨਾ ਮੋਡੇ ਅਤੇ ਗਰਦਨ 'ਤੇ ਲਗਾਉਣ ਨਾਲ ਵੀ ਤੁਹਾਨੂੰ ਮਾਈਗਰੇਨ ਅਤੇ ਇਸ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
6. ਗਾਜਰ ਅਤੇ ਖੀਰਾ
ਗਾਜਰ ਅਤੇ ਖੀਰੇ ਦੇ ਰਸ ਨੂੰ ਮਿਲਾ ਕੇ ਰੋਜ਼ਾਨਾ ਸਿਰ , ਮੋਡੇ ਅਤੇ ਗਰਦਨ ਦੀ ਮਾਲਿਸ਼ ਕਰੋ। ਤੁਹਾਡੀ ਮਾਈਗਰੇਨ ਦੀ ਸਮੱਸਿਆ ਦੂਰ ਹੋ ਜਾਵੇਗੀ।