ਪ੍ਰਾਈਵੇਟ ਪਾਰਟ ਦੀ ਬਦਬੂ ਤੋਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

Saturday, Sep 23, 2017 - 12:04 PM (IST)

ਪ੍ਰਾਈਵੇਟ ਪਾਰਟ ਦੀ ਬਦਬੂ ਤੋਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

ਨਵੀਂ ਦਿੱਲੀ— ਸਰੀਰ ਵਿਚ ਕਈ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਲੱਗੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਪ੍ਰਾਈਵੇਟ ਪਾਰਟ ਤੋਂ ਆਉਣ ਵਾਲੀ ਬਦਬੂ। ਇਹ ਸਮੱਸਿਆ ਜ਼ਿਆਦਾਤਰ ਔਰਤਾਂ ਵਿਚ ਦੇਖੀ ਜਾਂਦੀ ਹੈ ਅਤੇ ਉਹ ਇਸ ਬਾਰੇ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰ ਪਾਉਂਦੀਆਂ। ਪ੍ਰਾਈਵੇਟ ਪਾਰਟ ਦੀ ਬਦਬੂ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੈਕਟੀਰੀਅਲ ਇਨਫੈਕਸ਼ਨ, ਸਾਫ-ਸਫਾਈ ਨਾ ਰੱਖਣਾ ਅਤੇ ਹਾਨਮੋਨ ਵਿਚ ਬਦਲਾਅ। ਇਨ੍ਹਾਂ ਵਿਚੋਂ ਕਿਸੇ ਵੀ ਸਮੱਸਿਆ ਦੇ ਕਾਰਨ ਪ੍ਰਾਈਵੇਟ ਪਾਰਟ ਵਿਚੋਂ ਬਦਬੂ ਆਉਣ ਲੱਗਦੀ ਹੈ। ਅਜਿਹੇ ਵਿਚ ਕੁਝ ਘਰੇਲੂ ਉਪਾਅ ਅਪਣਾ ਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਵਿਚ ਮੌਜੂਦ ਐਂਟੀਸੈਪਟਿਕ ਗੁਣ ਪ੍ਰਾਈਵੇਟ ਪਾਰਟ ਦੀ ਬਦਬੂ ਵਿਚ ਮਦਦਗਾਰ ਹੈ। ਇਸ ਲਈ ਰੋਜ਼ਾਨਾ ਨਹਾਉਂਦੇ ਸਮੇਂ ਪਾਣੀ ਵਿਚ ਸੇਬ ਦੀ ਸਿਰਕਾ ਮਿਲਾਓ ਅਤੇ ਇਸ ਨਾਲ ਪ੍ਰਾਈਵੇਟ ਪਾਰਟ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ। ਇਸ ਤੋਂ ਇਲਾਵਾ ਰੋਜ਼ 1-2 ਚਮੱਚ ਸਿਰਕਾ ਪੀਣ ਨਾਲ ਵੀ ਫਾਇਦਾ ਹੁੰਦਾ ਹੈ। 
2. ਦਹੀਂ 
ਸਫੇਦ ਸਿਰਕੇ ਵਿਚ ਪੀ ਐੱਚ ਲੇਵਲ ਬਹੁਤ ਘੱਟ ਮਾਤਰਾ ਵਿਚ ਹੁੰਦਾ ਹੈ, ਜੋ ਪ੍ਰਾਈਵੇਟ ਪਾਰਟ ਦੀ ਸਾਫ-ਸਫਾਈ ਲਈ ਬਹੁਤ ਵਧੀਆਂ ਮੰਨਿਆ ਜਾਂਦਾ ਹੈ। ਸਫੇਦ ਸਿਰਕੇ ਨਾਲ ਪ੍ਰਾਈਵੇਟ ਪਾਰਟ ਦੀ ਬਦਬੂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਇਕ ਕੱਪ ਸਿਰਕੇ ਨੂੰ ਪਾਣੀ ਵਿਚ ਮਿਲਾ ਕੇ ਪ੍ਰਾਈਵੇਟ ਪਾਰਟ ਨੂੰ ਸਾਫ ਕਰੋ। 1 ਹਫਤਾ ਲਗਾਤਾਰ ਇਸ ਦੀ ਵਰਤੋਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
3. ਦਹੀਂ
ਆਪਣੇ ਆਹਾਰ ਵਿਚ ਦਹੀਂ ਨੂੰ ਸ਼ਾਮਲ ਕਰਕੇ ਵੀ ਪ੍ਰਾਈਵੇਟ ਪਾਰਟ ਦੀ ਬਦਬੂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਦਹੀਂ ਵਿਚ ਕਾਫੀ ਮਾਤਰਾ ਵਿਚ ਲੈਕਟੋਵੇਸਿਲਸ ਬੈਕਟੀਰੀਆ ਮੌਜੂਦ ਹੁੰਦੇ ਹਨ, ਜੋ ਇਨਫੈਕਸ਼ਨ ਅਤੇ ਬਦਬੂ ਨੂੰ ਦੂਰ ਕਰਦੇ ਹਨ। 
4. ਬੇਕਿੰਗ ਸੋਡਾ 
ਇਸ ਲਈ ਨਹਾਉਣ ਲਈ ਪਾਣੀ ਵਿਚ ਇਕ ਕੱਪ ਬੇਕਿੰਗ ਸੋਡਾ ਮਿਲਾਓ ਅਤੇ ਇਸ ਨਾਲ ਚੰਗੀ ਤਰ੍ਹਾਂ ਨਾਲ ਪ੍ਰਾਈਵੇਟ ਪਾਰਟ ਦੀ ਸਫਾਈ ਕਰੋ। ਕੁਝ ਦਿਨ ਲਗਾਤਾਰ ਇਸ ਦੀ ਵਰਤੋਂ ਨਾਲ ਬਦਬੂ ਦੂਰ ਹੋਵੇਗੀ। 


Related News